ਅਬੋਹਰ 'ਚ ਵਾਪਰਿਆ ਸੜਕ ਹਾਦਸਾ, ਪਿਓ ਦੀ ਮੌਤ 'ਤੇ ਧੀ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੋਟਰਸਾਈਕਲ ਸਾਹਮਣੇ ਅਵਾਰਾ ਪਸ਼ੂ ਆਉਣ ਕਾਰਨ ਵਾਪਰਿਆ ਹਾਦਸਾ 

ASI Vinod Kumar (file photo)

ਅਬੋਹਰ : ਅਵਾਰਾ ਪਸ਼ੂਆਂ ਕਰ ਕੇ ਆਏ ਦਿਨ ਜਾਨੀ ਤੇ ਮਾਲੀ ਨੁਕਸਾਨ ਦੀਆਂ ਖ਼ਬਰਾਂ ਸੁਰਖੀਆਂ ਬਣਦੀਆਂ ਹਨ। ਤਾਜ਼ਾ ਮਾਮਲਾ ਅਬੋਹਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਏ.ਐਸ.ਆਈ. ਅਵਾਰਾ ਪਸ਼ੂ ਦੀ ਚਪੇਟ ਵਿੱਚ ਆਉਣ ਕਰ ਕੇ ਫੱਟੜ ਹੋਇਆ ਤੇ ਉਸ ਦੀ ਮੌਤ ਹੋ ਗਈ। 

ਮ੍ਰਿਤਕ ਦੀ ਪਹਿਚਾਣ ਵਿਨੋਦ ਕੁਮਾਰ (53 ਸਾਲ) ਵਾਸੀ ਖੈਰ ਪੁਰ ਵਜੋਂ ਹੋਈ ਹੈ। ਮ੍ਰਿਤਕ ਅਦਾਲਤੀ ਸੰਮਨ ਤਮਿਲ ਕਰਵਾਉਣ ਦਾ ਕੰਮ ਕਰਦਾ ਸੀ। ਬੀਤੇ ਦਿਨ ਉਹ ਆਪਣੀ ਬੇਟੀ ਦੇ ਨਾਲ ਮੋਟਰਸਾਈਕਲ 'ਤੇ ਪਿੰਡ ਰਾਏ ਪੁਰਾ ਨੂੰ ਜਾ ਰਿਹਾ ਸੀ ਤਾਂ ਰਸਤੇ ਵਿਚ ਅਵਾਰਾ ਪਸ਼ੂ ਨੇ ਮੋਟਰਸਾਈਕਲ ਨੂੰ ਟੱਕਰ ਮਾਰੀ, ਜਿਸ ਕਰਕੇ ਪਿਓ-ਧੀ ਸੜਕ 'ਤੇ ਡਿੱਗ ਗਏ।

ਇਹ ਵੀ ਪੜ੍ਹੋ: ਭਾਰਤ ਪਹੁੰਚੇ FBI ਦੇ ਉੱਚ ਅਧਿਕਾਰੀ, ਭਾਰਤੀ ਏਜੰਸੀਆਂ ਨਾਲ ਸਹਿਯੋਗ 'ਤੇ ਹੋਈ ਗੱਲਬਾਤ

ਰਾਹਗੀਰਾਂ ਨੇ ਦੋਵਾਂ ਨੂੰ ਚੁੱਕਿਆ 'ਤੇ ਹਸਪਤਾਲ ਪਹੁੰਚਾਇਆ। ਮ੍ਰਿਤਕ ਦੀ ਭਰਾ ਧਰਮਪਾਲ ਨੇ ਦੱਸਿਆ ਕਿ ਫੱਟੜ ਪੁਲਿਸ ਮੁਲਾਜ਼ਮ ਦਾ ਇਲਾਜ ਸ਼੍ਰੀ ਗੰਗਾਨਗਰ ਵਿਖੇ ਚਲ ਰਿਹਾ ਸੀ ਜਿੱਥੇ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਜਾਣਕਾਰੀ ਅਨੁਸਾਰ ਮ੍ਰਿਤਕਦੀ ਬੇਟੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।