ਅੱਤ ਦੀ ਗਰਮੀ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਜੈਕਟ ਪਾਉਣ ਦਾ ਕਾਰਨ ਆਇਆ ਸਾਹਮਣੇ
ਕੈਪਟਨ ਅਮਰਿੰਦਰ ਸਿੰਘ ਦੀ ਜੈਕਟ ਬਣੀ ਚਰਚਾ ਦਾ ਵਿਸ਼ਾ
ਚੰਡੀਗੜ੍ਹ- ਆਮ ਚੋਣਾਂ ਦੇ ਪ੍ਰਚਾਰ ਦੌਰਾਨ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਜੈਕਟ ਬਹੁਤ ਚਰਚਾ ਵਿਚ ਰਹੀ, ਕਿਉਂਕਿ ਉਨ੍ਹਾਂ ਨੂੰ ਚੋਣ ਪ੍ਰਚਾਰ ਦੀ ਹਰ ਰੈਲੀ ਦੌਰਾਨ ਇੱਕ ਜੈਕਟ ਵਿਚ ਦੇਖਿਆ ਗਿਆ। ਜਿਸ ਤੇ ਲੋਕਾਂ ਵੱਲੋਂ ਤਰ੍ਹਾਂ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਗਈਆਂ। ਲੋਕਾਂ ਵੱਲੋਂ ਸੋਸ਼ਲ ਮੀਡਿਆ 'ਤੇ ਟਿੱਪਣੀ ਕੀਤੀ ਜਾਂਦੀ ਸੀ ਕਿ ਐਨੀ ਗਰਮੀ ਵਿਚ ਜੈਕਟ ਪਾਈ ਹੋਈ ਹੈ ਤੇ ਇਨ੍ਹਾਂ ਟਿੱਪਣੀਆਂ ਨਾਲ ਹਰ ਵਾਰ ਕੈਪਟਨ ਅਮਰਿੰਦਰ ਸਿੰਘ ਦਾ ਮਜ਼ਾਕ ਵੀ ਉਡਾਇਆ ਗਿਆ ਸੀ
ਪਰ ਮੁਖ ਮੰਤਰੀ ਵੱਲੋਂ ਕਰੀਮ ਰੰਗ ਦੀ ਇਹ ਜੈਕਟ ਪਾਉਣ ਪਿੱਛੇ ਇੱਕ ਵੱਡਾ ਕਾਰਨ ਹੈ। ਇਸ ਜੈਕਟ ਬਾਰੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠਕਰਾਲ ਨੇ ਦੱਸਿਆ ਕਿ ਇਸ ਜੈਕਟ ਦੀਆਂ ਜੇਬਾਂ ਜ਼ਿਆਦਾ ਹਨ ਜਿਸ ਸਦਕਾ ਕੈਪਟਨ ਅਮਰਿੰਦਰ ਸਿੰਘ ਦਾ ਮੋਬਾਈਲ ਫੋਨ, ਦਵਾਈਆਂ ਆਦਿ ਹੋਰ ਲੋੜੀਂਦਾ ਸਮਾਂ ਵਧੀਆ ਤਰੀਕੇ ਨਾਲ ਆ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਜੈਕਟ ਦੇ ਨਾਲ ਮੁਖ ਮੰਤਰੀ ਆਪਣਾ ਲੋੜੀਂਦਾ ਸਮਾਨ ਆਪਣੇ ਨਾਲ ਰੱਖ ਲੈਂਦੇ ਹਨ। ਖੈਰ ਕਾਰਨ ਜੋ ਵੀ ਰਿਹਾ ਹੋਵੇ ਪਰ ਚੋਣ ਪ੍ਰਚਾਰ ਦੌਰਾਨ ਪੰਜਾਬ ਦੇ ਮੁੱਦਿਆਂ ਦੇ ਨਾਲ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਇਹ ਜੈਕਟ ਵੀ ਚਰਚਾ ਦਾ ਬਹੁਤ ਵੱਡਾ ਵਿਸ਼ਾ ਰਹੀ ਹੈ।