ਚੰਡੀਗੜ੍ਹ ‘ਚ ਬਾਹਰਲੇ ਲੋਕਾਂ ਨੂੰ ਸ਼ਹਿਰ ਛੱਡਣ ਦੇ ਨਿਰਦੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

19 ਮਈ ਨੂੰ ਚੰਡੀਗੜ੍ਹ ਵਿਚ ਲੋਕ ਸਭਾ ਚੋਣਾਂ ਲਈ ਵੋਟਾਂ ਪੈਣਗੀਆਂ...

Chandigarh City

ਚੰਡਗੜ੍ਹ : 19 ਮਈ ਨੂੰ ਚੰਡੀਗੜ੍ਹ ਵਿਚ ਲੋਕ ਸਭਾ ਚੋਣਾਂ ਲਈ ਵੋਟਾਂ ਪੈਣਗੀਆਂ। ਇਸ ਦੇ ਲਈ ਸ਼ਹਿਰ ਵਿਚ 597 ਪੋਲਿੰਗ ਬੂਥ ਬਣਾਏ ਗਏ ਹਨ। ਨਿਰਪੱਖ ਅਤੇ ਸ਼ਾਂਤੀਪੂਰਨ ਵੋਟਾਂ ਲਈ ਰਿਟਰਨਿੰਗ ਅਫ਼ਸਰ ਮਨਦੀਪ ਸਿੰਘ ਬਰਾੜ ਨੇ ਦੋ-ਟੁੱਕ ਕਿਹਾ ਕਿ ਸ਼ਹਿਰ ਵਿਚ ਹੁਣ ਸਿਰਫ਼ ਇੱਥੋਂ ਦੇ ਵੋਟਰ ਹੀ ਨਜ਼ਰ ਆਉਣਗੇ ਅਤੇ ਜਿਹੜੇ ਸ਼ਹਿਰ ਤੋਂ ਬਾਹਰ ਦੇ ਹਨ ਅਤੇ ਬਿਨ੍ਹਾਂ ਕਿਸੇ ਕਾਰਨ ਇੱਥੇ ਰਹਿ ਰਹੇ ਹਨ, ਉਹ ਸ਼ਹਿਰ ਛੱਡ ਦੇਣ।

ਉਨ੍ਹਾਂ ਕਿਹਾ ਕਿ ਜੇਕਰ ਜਾਂਚ ਵਿਚ ਕਿਸੇ ਹੋਟਲ, ਲਾਜ, ਧਰਮਸ਼ਾਲਾ, ਹੋਸਟਲ ਜਾਂ ਕਿਸੇ ਦੇ ਘਰ ਵਿਚ ਰਹਿਣ ਦੀ ਸੂਚਨਾ ‘ਤੇ ਫੜ੍ਹੇ ਗਏ ਤਾਂ ਉਨ੍ਹਾਂ ਉਤੇ ਕਾਰਵਾਈ ਕੀਤੀ ਜਾਵੇਗੀ। ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਦੇ ਦਸਤਾਵੇਜ਼ਾਂ ਦੀ ਜਾਂਚ ਸ਼ੁਰੂ ਕਰਨ ਲਈ ਟੀਮ ਨੂੰ ਨਿਰਦੇਸ਼ ਦਿੱਤੇ ਗਏ ਹਨ। ਸ਼ੁਕਰਵਾਰ ਤੋਂ ਵਾਹਨਾਂ ਦੀ ਵੀ ਗੰਭੀਰਤਾ ਨਾਲ ਜਾਂਚ ਜਾਰੀ ਹੈ। ਲੋਕ ਕੋਸ਼ਿਸ਼ ਕਰਨ ਕਿ ਦੋ ਦਿਨ ਬਿਨ੍ਹਾਂ ਕਿਸੇ ਕਾਰਨ ਸੜਕਾਂ ਉਤੇ ਨਾ ਘੁੰਮਣ ਕਿਉਂਕਿ ਹਰ ਚੌਂਕ ਉਤੇ ਆਉਣ-ਜਾਣ ਵਾਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ।