ਹੁਣ ਟੈਕਸ ਵਿਭਾਗ ਦੇ ਅਧਿਕਾਰੀਆਂ ‘ਤੇ ਲੱਗਿਆ ਚੋਣ ਫੰਡ ਇਕੱਠਾ ਕਰਨ ਦਾ ਇਲਜ਼ਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੰਡੀ ਗੋਬਿੰਦਗੜ੍ਹ ਦੇ ਇਕ ਵਪਾਰੀ ਨੇ ਪੰਜਾਬ ਐਕਸਾਈਜ਼ ਐਂਡ ਟੈਕਸ ਵਿਭਾਗ ਦੇ ਅਧਿਕਾਰੀਆਂ ‘ਤੇ ਚੋਣ ਫੰਡ ਲਈ ਪੈਸਾ ਲੁੱਟਣ ਦਾ ਇਲਜ਼ਾਮ ਲਗਾਇਆ ਹੈ।

Trader accuse excise officials

ਚੰਡੀਗੜ੍ਹ: ਮੰਡੀ ਗੋਬਿੰਦਗੜ੍ਹ ਦੇ ਇਕ ਵਪਾਰੀ ਨੇ ਪੰਜਾਬ ਐਕਸਾਈਜ਼ ਐਂਡ ਟੈਕਸ ਵਿਭਾਗ ਦੇ ਅਧਿਕਾਰੀਆਂ ‘ਤੇ ਚੋਣ ਫੰਡ ਲਈ ਪੈਸਾ ਲੁੱਟਣ ਦਾ ਇਲਜ਼ਾਮ ਲਗਾਇਆ ਹੈ। ਇਸ ਸਬੰਧੀ ਗੁਰੂ ਟਰੇਡਰਜ਼ ਦੇ ਸੁਖਵਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਐਸ ਕਰੁਣਾ ਰਾਜੂ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ। ਜਿਨ੍ਹਾਂ ਨੇ ਜਾਂਚ ਦੇ ਆਦੇਸ਼ ਜਾਰੀ ਕੀਤੇ ਹਨ। ਸੁਖਵਿੰਦਰ ਨੇ ਅਪਣੀ ਸ਼ਿਕਾਇਤ ਵਿਚ ਸਹਾਇਕ ਟੈਕਸ ਕਮਿਸ਼ਨਰ ਰਾਜੇਸ਼ ਭੰਡਾਰੀ ਅਤੇ ਟੈਕਸ ਅਧਿਕਾਰੀ ਹੁਕਮ ਚੰਦ ‘ਤੇ ਵਪਾਰੀਆਂ ਅਤੇ ਟਰਾਂਸਪੋਟਰਾਂ ਨੂੰ ਧਮਕਾਉਣ ਅਤੇ ਨਾਜਾਇਜ਼ ਤਰੀਕਿਆਂ ਨਾਲ ਪੈਸਾ ਲੁੱਟਣ ਦਾ ਇਲਜ਼ਾਮ ਲਗਾਇਆ ਹੈ।

ਸੁਖਵਿੰਦਰ ਨੇ ਇਲਜ਼ਾਮ ਲਗਾਇਆ ਹੈ ਕਿ ਹੁਕਮ ਚੰਦ ਅਤੇ ਹੋਰ ਲੋਕਾਂ ਨੇ ਪਿਛਲੇ ਮਹੀਨੇ ਮੌਹਾਲੀ ਵਿਚ ਚੋਣ ਫੰਡ ਦੇ ਰੂਪ ਵਿਚ 18.5 ਲੱਖ ਰੁਪਏ ਅਤੇ ਮੰਡੀ ਗੋਬਿੰਦਗੜ ਦੇ ਇਕ ਹੋਰ ਵਪਾਰੀ ਕੋਲੋਂ 10.5 ਲੱਖ ਰੁਪਏ ਲਏ ਸਨ। ਉਹਨਾਂ ਕਿਹਾ ਕਿ ਪਿਛਲੇ ਹਫਤੇ ਅਧਿਕਾਰੀਆਂ ਨੇ ਉਹਨਾਂ ਕੋਲੋਂ ਹੋਰ 2 ਲੱਖ ਰੁਪਏ ਲਏ ਸਨ ।ਸੁਖਵਿੰਦਰ ਨੇ ਕਿਹਾ ਕਿ ਇਹ ਅਧਿਕਾਰੀ ਖੁੱਲੇਆਮ ਵਪਾਰੀਆਂ ਅਤੇ ਟਰਾਸਪੋਟਰਾਂ ਕੋਲੋਂ ਚੋਣ ਫੰਡ ਦੇ ਨਾਂਅ ‘ਤੇ ਪੈਸੇ ਵਸੂਲ ਰਹੇ ਹਨ ਅਤੇ ਉਹਨਾਂ ਨੂੰ ਪਰੇਸ਼ਾਨ ਕਰ ਰਹੇ ਹਨ।

ਉਹਨਾਂ ਕਿਹਾ ਕਿ ਉਹ ਪੰਜਾਬ ਵਿਜੀਲੈਂਸ ਵਿਭਾਗ ਨੂੰ ਵੀ ਇਸਦੀ ਸ਼ਿਕਾਇਤ ਕਰਨਗੇ। ਸ਼ਿਕਾਇਤ ਕਰਤਾ ਨੇ ਇਕ ਹੋਰ ਅਧਿਕਾਰੀ ਕਾਲੀ ਚਰਣ ‘ਤੇ ਅਪਣੇ ਘਰ ਦੇ ਨਿਰਮਾਣ ਲਈ ਲਗਭਗ 20 ਟਨ ਦਾ ਲੋਕਾ ਚੁੱਕਣ ਦਾ ਇਲਜ਼ਾਮ ਲਗਾਇਆ ਹੈ ਜਦਕਿ ਉਸ ਨੇ ਸਿਰਫ 12 ਟਨ ਲੋਹੇ ਦੇ ਹੀ ਪੈਸੇ ਦਿੱਤੇ ਹਨ। ਸੁਖਵਿੰਦਰ ਵੱਲੋਂ ਲਗਾਏ ਗਏ ਇਹਨਾਂ ਇਲਜ਼ਾਮਾਂ ਨੂੰ ਖਾਰਿਜ ਕਰਦਿਆਂ ਤਿੰਨਾਂ ਅਧਿਕਾਰੀਆਂ ਨੇ ਕਿਹਾ ਕਿ ਸੁਖਵਿੰਦਰ ਬਿਨਾਂ ਟੈਕਸ ਭਰੇ ਲੋਹੇ ਦਾ ਵਪਾਰ ਕਰ ਰਹੇ ਸਨ, ਇਸ ਲਈ ਉਹਨਾਂ ਨੇ ਉਸਦੇ ਵਾਹਨਾਂ ਨੂੰ ਜ਼ਬਤ ਕਰ ਲਿਆ ਹੈ।

ਰਾਜੇਸ਼ ਭੰਡਾਰੀ ਨੇ ਦਾਅਵਾ ਕੀਤਾ ਇਹ ਅਧਿਕਾਰੀ ਉਹਨਾਂ ਵਿਰੁੱਧ ਸ਼ਿਕਾਇਤ ਨਾ ਕਰਨ ਲਈ ਉਹਨਾਂ ‘ਤੇ ਦਬਾਅ ਪਾ ਰਹੇ ਸਨ ਅਤੇ ਅਜਿਹਾ ਨਾ ਕਰਨ ‘ਤੇ ਹੁਣ ਉਹ ਉਹਨਾਂ ‘ਤੇ ਟੈਕਸ ਨਾ ਭਰਨ ਦੇ ਇਲਜ਼ਾਮ ਲਗਾ ਰਹੇ ਹਨ। ਉਹਨਾਂ ਕਿਹਾ ਕਿ ਪਿਛਲੇ ਇਕ ਮਹੀਨੇ ਵਿਚ ਕਾਲੀ ਚਰਣ ਅਤੇ ਹੁਕਮ ਚੰਦ ਨੇ ਲੋਹੇ ਦੀ ਸਮਗਲਿੰਗ ਕਰਨ ਦੀ ਕੋਸ਼ਿਸ਼ ਦੌਰਾਨ  ਉਹਨਾਂ ਦੇ ਤਿੰਨ ਟਰੱਕ ਜ਼ਬਤ ਕੀਤੇ ਸਨ। ਰਾਜੇਸ਼ ਭੰਡਾਰੀ ਨੇ ਕਿਹਾ ਕਿ ਉਹਨਾਂ ਨੇ ਸਾਰੇ ਦਸਤਾਵੇਜ਼ ਅਤੇ ਸਾਰੀਆਂ ਫਰਜ਼ੀ ਰਸੀਦਾਂ ਵੀ ਜਮ੍ਹਾਂ ਕਰਵਾ ਦਿੱਤੀਆਂ ਹਨ।