Batala Road Accident : ਬਟਾਲਾ 'ਚ ਹਾਈਵੇਅ 'ਤੇ ਬੱਸ ਅਤੇ ਟਿੱਪਰ ਦੀ ਹੋਈ ਭਿਆਨਕ ਟੱਕਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Batala Road Accident : ਗਲਤ ਸਾਈਡ ਤੋਂ ਆ ਰਹੀ ਸੀ ਬੱਸ, ਸਵਾਰੀ ਹੋਈਆਂ ਜ਼ਖ਼ਮੀ

ਟੱਕਰ ਤੋਂ ਬਾਅਦ ਪਲਟੀ ਹੋਈ ਬੱਸ

 Batala Road Accident : ਬਟਾਲਾ ਗੁਰਦਾਸਪੁਰ ਹਾਈਵੇ 'ਤੇ ਪਿੰਡ ਮੱਲੂਦਵਾਰ ਨੇੜੇ ਗ਼ਲਤ ਦਿਸ਼ਾ ਤੋਂ ਆ ਰਹੀ ਇੱਕ ਨਿੱਜੀ ਬੱਸ ਨੇ ਟਿੱਪਰ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਬੱਸ ਅਤੇ ਟਿੱਪਰ ਵੱਖ-ਵੱਖ ਦਿਸ਼ਾਵਾਂ ’ਚ ਪਲਟ ਗਏ। ਦੱਸਿਆ ਜਾ ਰਿਹਾ ਹੈ ਕਿ ਬੱਸ ਧਾਰਮਿਕ ਯਾਤਰਾ 'ਤੇ ਜਾ ਰਹੀ ਸੀ, ਜਿਸ 'ਚ ਦਰਜਨ ਦੇ ਕਰੀਬ ਲੋਕ ਮਾਮੂਲੀ ਜ਼ਖ਼ਮੀ ਹੋ ਗਏ।

ਇਹ ਵੀ ਪੜੋ : Khanna News : ਖੰਨਾ 'ਚ 4 ਨਸ਼ਾ ਤਸਕਰਾਂ ਨੂੰ 3 ਕਿਲੋ ਅਫ਼ੀਮ ਤੇ 1 ਲੱਖ ਰੁਪਏ ਸਮੇਤ ਕੀਤਾ ਕਾਬੂ  

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਾਈਵੇ ਪੈਟਰੋਲਿੰਗ ਮੁਲਾਜ਼ਮ ਮਨਦੀਪ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪਿੰਡ ਮੱਲੂਦਵਾਰ ਨੇੜੇ ਬੱਸ ਅਤੇ ਟਰੱਕ ਦੀ ਟੱਕਰ ਹੋ ਗਈ ਹੈ, ਜਦੋਂ ਉਨ੍ਹਾਂ ਨੇ ਆ ਕੇ ਦੇਖਿਆ ਤਾਂ ਬੱਸ ਇਕ ਦਿਸ਼ਾ 'ਚ ਪਲਟ ਗਈ ਅਤੇ ਟਿੱਪਰ ਦੂਜੀ ਦਿਸ਼ਾ ’ਚ ਪਲਟ ਗਿਆ। ਉਨ੍ਹਾਂ ਦੱਸਿਆ ਕਿ ਬੱਸ ਇੱਕ ਨਿੱਜੀ ਕੰਪਨੀ ਦੀ ਹੈ ਜੋ ਸਵਾਰੀਆਂ ਨੂੰ ਲੈ ਕੇ ਕਿਸੇ ਧਾਰਮਿਕ ਸਥਾਨ 'ਤੇ ਜਾ ਰਹੀ ਸੀ। ਪਿੰਡ ਮੱਲੂਦਵਾੜਾ ਨੇੜੇ ਬੱਸ ਗਲ਼ਤ ਸਾਈਡ 'ਤੇ ਆ ਰਹੀ ਸੀ ਅਤੇ ਸਾਹਮਣੇ ਤੋਂ ਆ ਰਹੇ ਟਿੱਪਰ ਨਾਲ ਟਕਰਾ ਗਈ। ਬੱਸ ਵਿਚ ਸਵਾਰ ਕੁਝ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਵੱਖ-ਵੱਖ ਵਾਹਨਾਂ ਵਿੱਚ ਭੇਜ ਦਿੱਤਾ ਗਿਆ ਹੈ। 

ਇਹ ਵੀ ਪੜੋ:Sultanpur Lodhi News : ਸੁਲਤਾਨਪੁਰ ਲੋਧੀ ’ਚ ਪੁਲਿਸ ਵੱਲੋਂ 215 ਨਸ਼ੀਲੀਆਂ ਗੋਲ਼ੀਆਂ ਸਮੇਤ ਦੋ ਗ੍ਰਿਫ਼ਤਾਰ 

ਇਸ ਸਬੰਧੀ ਚਸ਼ਮਦੀਦ ਮਨਦੀਪ ਨੇ ਦੱਸਿਆ ਕਿ ਬੱਸ ਚਾਲਕ ਦੀ ਗਲ਼ਤੀ ਕਾਰਨ ਉਹ ਮੌਕੇ ਤੋਂ ਫ਼ਰਾਰ ਹੋ ਗਿਆ, ਜਿਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਹਾਈਵੇਅ ਪੈਟਰੋਲਿੰਗ ਕਰਕੇ ਆਵਾਜਾਈ ਨੂੰ ਨਿਯਮਤ ਕੀਤਾ ਗਿਆ ਹੈ।

(For more news apart from terrible collision between bus and tipper on highway in Batala News in Punjabi, stay tuned to Rozana Spokesman)