ਬਰਨਾਲਾ 'ਚ ਕਰੋਨਾ ਦੇ 8 ਨਵੇਂ ਮਾਮਲੇ ਹੋਏ ਦਰਜ਼, ਹੁਣ ਤੱਕ ਕੁੱਲ 39 ਕੇਸ ਆਏ ਸਾਹਮਣੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੂਬੇ ਵਿਚ ਕਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿਚ ਕਰੋਨਾ ਵਇਰਸ ਦੇ ਕੇਸਾਂ ਨੇ ਮੁੜ ਤੋਂ ਤੇਜ਼ੀ ਫੜੀ ਹੈ।

Covid19

ਬਰਨਾਲਾ : ਸੂਬੇ ਵਿਚ ਕਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿਚ ਕਰੋਨਾ ਵਇਰਸ ਦੇ ਕੇਸਾਂ ਨੇ ਮੁੜ ਤੋਂ ਤੇਜ਼ੀ ਫੜੀ ਹੈ। ਇਸ ਤਰ੍ਹਾਂ ਅੱਜ ਪੰਜਾਬ ਦੇ ਬਰਨਾਲਾ ਵਿਚ 8 ਨਵੇਂ ਮਾਮਲੇ ਦਰਜ਼ ਹੋਏ ਹਨ। ਇਨ੍ਹਾਂ ਪੌਜਿਟਵ ਮਾਮਲਿਆਂ ਵਿਚੋਂ 6 ਪਰਵਾਸੀ ਮਜ਼ਦੂਰ ਹਨ ਅਤੇ 2 ਬਰਨਾਲਾ ਦੇ ਹੀ ਵਸਨੀਕ ਹਨ।

ਦੱਸਣਯੋਗ ਹੈ ਕਿ ਇਨ੍ਹਾਂ ਵਿਚੋਂ ਇਕ ਵਿਅਕਤੀ ਇਕ ਨਿੱਜੀ ਹਸਪਤਾਲ ਵਿਚ ਚਾਰ ਦਿਨ ਦਾਖਲ ਵੀ ਰਿਹਾ ਸੀ ਅਤੇ ਜਿਸ ਤੋਂ ਬਾਅਦ ਹੁਣ ਇਸ ਹਸਪਤਾਲ ਨੂੰ ਸੀਲ ਕਰ ਇਸ ਦੇ ਸਟਾਫ ਨੂੰ ਇਕਾਂਤਵਸ ਕੀਤਾ ਗਿਆ ਹੈ। ਇਨ੍ਹਾਂ ਇਨ੍ਹਾਂ ਪੌਜਟਿਵ ਆਏ ਮਰੀਜ਼ਾਂ ਦੇ ਸੰਪਰਕ ਵਾਲਿਆਂ ਦੇ ਸੈਂਪਲ ਲਏ ਜਾ ਰਹੇ ਹਨ। ਦੱਸ ਦੱਈਏ ਕਿ ਹੁਣ ਤੱਕ ਬਰਨਾਲਾ ਵਿਚ 39 ਮਾਮਲੇ ਦਰਜ ਹੋ ਚੁੱਕੇ ਹਨ।

ਜਿਨ੍ਹਾਂ ਵਿਚੋਂ 24 ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਅਤੇ ਹੁਣ ਜ਼ਿਲ੍ਹੇ ਵਿਚ 14 ਕੇਸ ਐਕਟਿਵ ਹਨ ਅਤੇ ਇਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ। ਉਧਰ ਜਲੰਧਰ ਵਿਚ ਵੀ ਕਰੋਨਾ ਵਾਇਰਸ ਨੇ ਪੁਲਿਸ ਮੁਲਾਜ਼ਮਾਂ ਨੂੰ ਆਪਣੀ ਚਪੇਟ ਵਿਚ ਲੈ ਰਿਹਾ ਹੈ ਹੁਣ ਤੱਕ ਇੱਥੇ 4 ਪੁਲਿਸ ਕਰਮੀ ਕਰੋਨਾ ਦੀ ਲਪੇਟ ਵਿਚ ਆ ਚੁੱਕੇ ਹਨ। ਜ਼ਿਕਰਯੋਗ ਹੈ ਕਿ ਜਲੰਧਰ ਵਿਚ ਕਰੋਨਾ ਵਾਇਰਸ ਦੇ ਮਰੀਜਾਂ ਦੀ ਕੁੱਲ ਗਿਣਤੀ 420 ਹੋ ਗਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।