ਸ਼ਹੀਦ ਦੇ ਪਰਿਵਾਰ ਨੇ ਸਰਕਾਰ ਨੂੰ ਕੀਤੇ ਸਵਾਲ, ਕੀ ਮਰਨ ਉਪਰੰਤ ਐਵਾਰਡ ਦੇਣਾ ਹੀ ਸਰਕਾਰ ਦੀ ਜਿੰਮੇਵਾਰੀ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਰਿਵਾਰ ਨੇ ਇਹ ਵੀ ਕਿਹਾ ਕਿ ਸਰਕਾਰ ਅਜਿਹਾ ਕੁਝ ਕਿਉਂ ਨਹੀਂ ਕਰਦੀ ਜਿਸ ਨਾਲ ਜਵਾਨਾਂ ਦੇ ਸਹੀਦ ਹੋਣ ਪਿਛਲੇ ਕਾਰਨ ਹੀ ਮੁਕ ਜਾਣ।

Photo

ਪਟਿਆਲਾ : ਲੱਦਾਖ ਵਿਚ ਚੀਨ ਨਾਲ ਹੋਈ ਝੜਪ ਵਿਚ ਸ਼ਹੀਦ ਹੋਏ ਘਨੌਰ ਦੇ ਪਿੰਡ ਸੀਲ ਦੇ ਨਾਇਬ ਸੂਬੇਦਾਰ ਮਨਦੀਪ ਸਿੰਘ ਦੇ ਪਰਿਵਾਰ ਨੇ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਸਰਕਰ ਸ਼ਹੀਦ ਸ਼ਬਦ ਨੂੰ ਮਿਟਾ ਕਿਉਂ ਨਹੀਂ ਦਿੰਦੀ। ਇਸ ਦੇ ਨਾਲ ਹੀ ਪਰਿਵਾਰ ਨੇ ਇਹ ਵੀ ਕਿਹਾ ਕਿ ਸਰਕਾਰ ਅਜਿਹਾ ਕੁਝ ਕਿਉਂ ਨਹੀਂ ਕਰਦੀ ਜਿਸ ਨਾਲ ਜਵਾਨਾਂ ਦੇ ਸਹੀਦ ਹੋਣ ਪਿਛਲੇ ਕਾਰਨ ਹੀ ਮੁਕ ਜਾਣ।

ਇਸ ਤੋਂ ਇਲਾਵਾ ਪਰਿਵਾਰ ਨੇ ਸਵਾਲ ਚੁੱਕੇ ਕਿ ਕੀ ਮਰਨ ਉਪਰੰਤ ਹੀ ਐਵਾਰਡ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਦੱਸ ਦੱਈਏ ਕਿ ਮਨਦੀਪ ਸਿੰਘ ਸਾਲ 1998 ਵਿਚ ਫੌਜ ਵਿਚ ਭਰਤੀ ਹੋਇਆ ਸੀ। ਜੋ ਕਿ ਤਿੰਨ ਭੈਣਾਂ ਦਾ ਇਕੱਲਾ ਭਰਾ ਸੀ। ਸ਼ਹੀਦ ਮਨਦੀਪ ਆਪਣੇ ਪਿੱਛੇ ਬਜ਼ੁਰਗ ਮਾਂ, ਪਤਨੀ ਅਤੇ ਦੋ ਨੀਕੇ-ਨੀਕੇ ਬੱਚੇ ਛੱਡ ਗਿਆ ਹੈ।

ਜਿਨ੍ਹਾਂ ਵਿਚੋਂ ਮਹਿਕਪ੍ਰੀਤ ਲੜਕੀ (12) ਅਤੇ ਜੋਬਨਪ੍ਰੀਤ ਲੜਕੀ (10) ਸਾਲ ਦੀ ਹੈ। ਦੱਸਣ ਯੋਗ ਹੈ ਕਿ ਲੱਦਾਖ ਵਿਚ ਭਾਰਤੀ ਜਵਾਨਾਂ ਦੀ ਚੀਨੀ ਜਵਾਨਾਂ ਨਾਲ ਹੋਈ ਹਿੰਸ ਮੁੱਠ-ਭੇੜ ਵਿਚ 20 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ। ਜਿਨ੍ਹਾਂ ਵਿਚੋਂ 4 ਜਵਾਨ ਇਕੱਲੇ ਪੰਜਾਬ ਸੂਬੇ ਨਾਲ ਸਬੰਧ ਰੱਖਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।