ਗੁਰਦਾਸਪੁਰ ’ਚ ਭਾਰਤ-ਪਾਕਿਸਤਾਨ ਸਰਹੱਦ ’ਤੇ ਦਿਖਾਈ ਦਿੱਤਾ ਪਾਕਿ ਡਰੋਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡਰੋਨ ਨੂੰ ਵੇਖਦੇ ਸਾਰ ਸੈਨਿਕਾਂ ਨੇ ਕੀਤੀ ਗੋਲੀਬਾਰੀ

drone

ਗੁਰਦਾਸਪੁਰ:  ਸ਼ੁਕਰਵਾਰ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਨਾਲ ਲੱਗਦੀ ਭਾਰਤ-ਪਾਕਿਸਤਾਨ(  Indo-Pak border ) ਸਰਹੱਦ 'ਤੇ ਇਕ ਵਾਰ ਫਿਰ ਪਾਕਿ ਡਰੋਨ( Pak drone)  ਵੇਖਿਆ ਗਿਆ। ਸੀਮਾ ਸੁਰੱਖਿਆਂ ਬਲ ਦੇ ਜਵਾਨਾਂ  ਨੂੰ ਸਰਹੱਦ ’ਤੇ ਇਕ ਡਰੋਨ( drone)ਅਸਮਾਨ ਵਿਚ ਘੁੰਮਦਾ ਦਿਖਾਈ ਦਿੱਤਾ।

ਡਰੋਨ ਨੂੰ ਵੇਖਦੇ ਸਾਰ ਸੈਨਿਕਾਂ ਨੇ ਗੋਲੀਬਾਰੀ (Firing)  ਕੀਤੀ। ਉਸ ਤੋਂ ਬਾਅਦ ਡਰੋਨ( drone)  ਵਾਪਸ ਚਲਾ ਗਿਆ। । ਸੀਮਾ ਸੁਰੱਖਿਆ ਬਲ ਦੇ ਸੂਤਰਾਂ ਅਨੁਸਾਰ ਸ਼ੁੱਕਰਵਾਰ ਤੜਕਸਾਰ ਲਗਭਗ 4.30 ਵਜੇ ਜਦੋਂ ਡੇਰਾ ਬਾਬਾ ਨਾਨਕ ਦੇ ਕੋਲ ਆਬਾਦ ਬੀ.ਓ.ਪੀ ਦੇ ਸਾਹਮਣੇ ਪਾਕਿਸਤਾਨ ਵੱਲੋਂ ਭਾਰਤੀ ਸੀਮਾ ’ਚ ਪ੍ਰਵੇਸ਼ ਕਰਨ ਵਾਲੇ ਇਕ ਡਰੋਨ( drone) ਨੂੰ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਵੇਖਿਆ ਤਾਂ ਤੁਰੰਤ ਡਰੋਨ( drone) ’ਤੇ ਫਾਇਰਿੰਗ ਕੀਤੀ।

 

ਇਹ ਵੀ ਪੜ੍ਹੋ: ਅਧਿਆਪਕ ਦਾ ਸਤਿਕਾਰ ਦੇਸ਼ ਦੇ ਭਵਿੱਖ ਦਾ ਸਤਿਕਾਰ ਹੈ, ਉਨ੍ਹਾਂ ਨੂੰ ਟੈਂਕੀਆਂ ਤੇ ਨਾ ਚੜ੍ਹਾਉ.....

ਜਿਸ ਨਾਲ  ਡਰੋਨ( drone)ਵਾਪਸ ਚਲਾ ਗਿਆ। ਡਰੋਨ( drone) ਦੇ ਜਾਣ ਤੋਂ ਬਾਅਦ, ਸਿਪਾਹੀਆਂ ਨੇ ਪੂਰੇ ਖੇਤਰ ਦੀ ਤਲਾਸ਼ੀ ਲਈ, ਪਰ ਕੁਝ ਵੀ ਨਹੀਂ ਮਿਲਿਆ। ਜਵਾਨਾਂ ਨੇ ਉੱਚ ਸੈਨਿਕ ਅਧਿਕਾਰੀਆਂ ਨੂੰ ਵੀ ਇਸ ਮਾਮਲੇ ਬਾਰੇ ਜਾਣਕਾਰੀ ਦਿੱਤੀ।