ਪੰਜਾਬ  ਦੇ 40 ਹਜ਼ਾਰ ਟਰੱਕ ਚਾਲਕ 20 ਜੁਲਾਈ ਤੋਂ ਹੜਤਾਲ `ਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਲ ਇੰਡਿਆ ਮੋਟਰ ਟਰਾਂਸਪੋਟ ਲੰਬੇ ਸਮਾਂ ਤੋਂ ਰੁਕੀਆਂ ਹੋਈਆਂ ਮੰਗਾਂ ਨੂੰ ਲੈ ਕੇ 20 ਜੁਲਾਈ  ਤੋਂ ਪੂਰੇ ਦੇਸ਼ ਵਿਚ ਅਨਿਸ਼ਚਿਤਕਾਲ ਲਈ ਟ

trucks

ਆਲ ਇੰਡਿਆ ਮੋਟਰ ਟਰਾਂਸਪੋਟ ਲੰਬੇ ਸਮਾਂ ਤੋਂ ਰੁਕੀਆਂ ਹੋਈਆਂ ਮੰਗਾਂ ਨੂੰ ਲੈ ਕੇ 20 ਜੁਲਾਈ  ਤੋਂ ਪੂਰੇ ਦੇਸ਼ ਵਿਚ ਅਨਿਸ਼ਚਿਤਕਾਲ ਲਈ ਟਰਾਂਸਪੋਰਟ ਵਾਹਨਾਂ ਦਾ ਚੱਕਾ ਜਾਮ ਕਰਨ ਜਾ ਰਹੀ ਹੈ । ਇਸ ਚੱਕਾ ਜਾਮ ਵਿਚ ਰਾਜ  ਦੇ 5 ਹਜਾਰ ਟਰਾਂਸਪੋਰਟਰ ਸਮਰਥਨ  ਦੇ ਰਹੇ ਹਨ ਅਤੇ ਪੂਰੇ ਰਾਜ ਵਿੱਚ 40 ਹਜਾਰ ਦੇ ਕਰੀਬ ਟਰੱਕ ਰੁਕ ਜਾਣਗੇ ।

ਆਲ ਇੰਡਿਆ ਮੋਟਰ ਟਰਾਂਸਪੋਟ ਦੇ ਸਮਰਥਨ ਵਿੱਚ ਦਿ ਟਰਾਂਸਪੋਟ ਵੇਲਫੇਅਰ ਐਸੋਸੀਏਸ਼ਨ ਵੀ ਉਤਰ ਆਈ ਹੈ । ਤੁਹਾਨੂੰ ਦਸ ਦੇਈਏ  ਕੇ ਰਾਸ਼ਟਰੀ ਪੱਧਰ ਚੱਕਾ ਜਾਮ  ਦੇ ਸਮਰਥਨ ਵਿਚ ਅਮ੍ਰਿਤਸਰ ਇਕਾਈ ਦੇ ਸਮਰਥਨ ਦੇ ਬਾਅਦ ਅੰਮ੍ਰਿਤਸਰ ਦੇ ਪੂਰੇ ਜਿਲ੍ਹੇ ਵਿਚ 300 ਟਰਾਂਸਪੋਟਸ 20 ਜੁਲਾਈ ਨੂੰ ਆਪਣੇ 12 ਹਜਾਰ ਵਾਹਨ ਨਹੀਂ ਚਲਾਉਣਗੀਆਂ।

ਇਸ ਮੌਕੇ ਪ੍ਰਧਾਨ ਅਨੰਤਦੀਪ ਸਿੰਘ ਨੇ ਦੱਸਿਆ ਕਿ ਲੰਬੇ ਸਮਾਂ ਤੋਂ ਟਰਾਂਸਪੋਟਸ ਆਪਣੀ ਮੰਗਾਂ ਲਈ ਸ਼ਾਂਤੀਪੂਰਵਕ ਢੰਗ ਨਾਲ ਸੰਘਰਸ਼ ਕਰ ਰਹੇ। ਪਰ ਹੁਣ ਉਨ੍ਹਾਂ ਦੇ  ਕੋਲ ਸਖ਼ਤ ਕਦਮ ਚੁੱਕਣ ਤੋਂ ਇਲਾਵਾ ਕੋਈ ਰਸਤਾ ਨਹੀਂ ਬਚਿਆ। ਇਸ ਮੌਕੇ ਉਨ੍ਹਾਂ ਨੇ ਦਸਿਆ ਕਿ ਆਲ ਇੰਡਿਆ ਮੋਟਰ ਟਰਾਂਸਪੋਟ  ਦੀ 16 ਮਈ ਨੂੰ ਦਿੱਲੀ ਵਿਚ ਹੋਈ 205ਵੀ ਕਰਿਆਕਰਨੀ ਕਮੇਟੀ ਦੀ ਬੈਠਕ ਵਿੱਚ ਅਨਿਸ਼ਚਿਤਕਾਲੀਨ ਚੱਕਾ ਜਾਮ ਦਾ ਫ਼ੈਸਲਾ ਲਿਆ ਗਿਆ ।

ਜਿਸ ਦੇ ਬਾਅਦ ਅਮ੍ਰਿਤਸਰ ਕਮੇਟੀ ਨੇ ਵੀ ਇਸ ਦਾ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਹੈ । ਇਸ ਮੌਕੇ ਅਨੰਤਦੀਪ ਸਿੰਘ ਨੇ ਦੱਸਿਆ ਕਿ ਜਦੋਂ ਤਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ  ਜਾਂਦੀਆਂ ਵਰਕਰਾਂ ਦਾ  ਸੰਘਰਸ਼ ਜਾਰੀ ਰਹੇਗਾ ।

  ਉਹਨਾਂ ਨੇ ਕਿਹਾ ਕੇ ਉਹਨਾਂ ਦੀਆਂ ਮੰਗਾਂ ਸਰਲ ਹਨ  ਜਿਨ੍ਹਾਂ ਵਿਚ ਲਗਾਤਾਰ ਡੀਜਲ ਮੁੱਲ ਵਿੱਚ ਵਾਧਾ ,ਟੋਲ ਪਲਾਜ਼ਾ `ਚ ਵਾਧਾ ,  ਥਰਡ ਪਾਰਟੀ ਪ੍ਰੀਮਿਅਮ ਵਿੱਚ ਸਲਾਨਾ ਵਾਧਾ ਅਤੇ ਬੱਸਾਂ ਅਤੇ ਸੈਰ ਵਾਹਨਾਂ ਲਈ ਨੈਸ਼ਨਲ  ਪਰਮਿਟ ਮੁੱਖ ਹਨ । ਨਾਲ ਉਹਨਾਂ ਦਾ ਇਹ ਵੀ ਕਹਿਣਾ ਹੈ ਕੇ ਜੇਕਰ ਸਰਕਾਰ ਸਾਡੀਆਂ ਮੰਗਾਂ ਨੂੰ ਲੈ ਕੇ ਗੰਭੀਰ ਨਾ ਹੋਈ ਤਾ ਅਸੀਂ ਹੋਰ ਵੀ ਸਖ਼ਤ ਰੁਖ ਅਪਣਾ ਸਕਦੇ ਹਾਂ, ਤੇ ਇਸ ਹੜਤਾਲ ਨੂੰ ਅੱਗੇ ਮੁਅੱਤਲ ਕਰ ਸਕਦੇ ਹੈ।