ਕੈਪਟਨ ਖੇਮੇ ਤੋਂ NSUI ਪੰਜਾਬ ਦੇ ਸੂਬਾ ਪ੍ਰਧਾਨ ਬਣ ਸਕਦੇ ਹਨ ਅਭਿਨਵ ਕੁਮਾਰ ਕੋਲੀ: ਸੂਤਰ

ਏਜੰਸੀ

ਖ਼ਬਰਾਂ, ਪੰਜਾਬ

ਕੈਪਟਨ ਅਮਰਿੰਦਰ ਸਿੰਘ ਨੇ ਹੁਣ ਆਪਣੇ ਖਾਸ ਲੋਕਾਂ ਨੂੰ ਸੰਗਠਨ ਦੇ ਉੱਚ ਅਹੁਦਿਆਂ ‘ਤੇ ਪਹੁੰਚਾਉਣ ਦੀ ਤਿਆਰੀ ਕਰ ਲਈ ਹੈ।

Abhinav Kumar Koli

ਚੰਡੀਗੜ੍ਹ: ਨਵਜੋਤ ਸਿੱਧੂ ਦੇ ਪੰਜਾਬ ਕਾਂਗਰਸ (Punjab Congress) ਦੇ ਪ੍ਰਧਾਨ ਬਣਨ ਦੀਆਂ ਖ਼ਬਰਾਂ ਤੋਂ ਬਾਅਦ, ਕੈਪਟਨ ਖੇਮੇ ਨੇ ਸੰਗਠਨ ਵਿੱਚ ਉੱਚ ਅਹੁਦਿਆਂ ‘ਤੇ ਦਾਅਵਾ ਠੋਕ ਦਿੱਤਾ ਹੈ। ਨਵਜੋਤ ਸਿੱਧੂ ਧੜੇ ਦੀ ਮਜ਼ਬੂਤੀ ਨੂੰ ਵੇਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ ਹੁਣ ਆਪਣੇ ਖਾਸ ਲੋਕਾਂ ਨੂੰ ਸੰਗਠਨ ਦੇ ਉੱਚ ਅਹੁਦਿਆਂ ‘ਤੇ ਪਹੁੰਚਾਉਣ ਦੀ ਤਿਆਰੀ ਕਰ ਲਈ ਹੈ। ਇਸ ਵਿੱਚ ਕਾਂਗਰਸ ਦੇ ਵਿਦਿਆਰਥੀ ਵਿੰਗ NSUI ਦੇ ਪੰਜਾਬ ਸੂਬਾ ਪ੍ਰਧਾਨ ਲਈ ਪਟਿਆਲਾ ਦੇ ਅਭਿਨਵ ਕੁਮਾਰ ਕੋਲੀ (Abhinav Kumar Koli) ਦਾ ਨਾਮ ਪਹਿਲੇ ਨੰਬਰ ‘ਤੇ ਚੱਲ ਰਿਹਾ ਹੈ। 

ਇਹ ਵੀ ਪੜ੍ਹੋ - ਹਰਿਆਣਾ ‘ਚ 26 ਜੁਲਾਈ ਤੱਕ ਵਧਾਇਆ ਗਿਆ Lockdown, ਨਵੇਂ ਦਿਸ਼ਾ-ਨਿਰਦੇਸ਼ ਜਾਰੀ

ਮੰਤਰੀ ਮੰਡਲ ਵਿਚ ਕੀਤੇ ਗਏ ਬਦਲਾਅ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਸਹੁੰ ਚੁੱਕਣ ਤੋਂ ਬਾਅਦ, ਕੈਪਟਨ ਅਮਰਿੰਦਰ ਨੂੰ ਪੰਜਾਬ ਐਨਐਸਯੂਆਈ ਦਾ ਪ੍ਰਧਾਨ ਨਿਯੁਕਤ ਕਰਨ ਦੀ ਇੱਛਾ ਹੈ। ਅਭਿਨਵ ਇਸ ਸਮੇਂ ਐਨਐਸਯੂਆਈ ਦੇ ਸੂਬਾ ਮੀਤ ਪ੍ਰਧਾਨ ਹਨ। ਅਨੁਸੂਚਿਤ ਜਾਤੀ ਦੇ ਹੋਣ ਹੋਣ ਕਰਕੇ, ਉਨ੍ਹਾਂ ਨੂੰ ਲਾਭ ਮਿਲ ਸਕਦਾ ਹੈ। ਉਹ ਟੈਲੀਵਿਜ਼ਨ ਬਹਿਸਾਂ ਵਿੱਚ ਵੀ ਕਾਂਗਰਸ ਪਾਰਟੀ ਦਾ ਪੱਖ ਪੂਰਦੇ ਦਿਖਾਈ ਦਿੰਦੇ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਕਾਂਗਰਸ ਕਿਸ ਦਿਸ਼ਾ ਵਿੱਚ ਆਪਣਾ  ਚੁਣਾਵੀ ਆਗਾਜ਼ ਕਰੇਗੀ।

ਇਹ ਵੀ ਪੜ੍ਹੋ - RPF ਇੰਸਪੈਕਟਰ ਨੇ ਮਾਰੀ ਚੁੱਲ੍ਹੇ 'ਚ ਲੱਤ, 2 ਮਾਸੂਮਾਂ ’ਤੇ ਡੁੱਲੀ ਉਬਲਦੀ ਦਾਲ, ਬੁਰੀ ਤਰ੍ਹਾਂ ਝੁਲਸੇ