RPF ਇੰਸਪੈਕਟਰ ਨੇ ਮਾਰੀ ਚੁੱਲ੍ਹੇ 'ਚ ਲੱਤ, 2 ਮਾਸੂਮਾਂ ’ਤੇ ਡੁੱਲੀ ਉਬਲਦੀ ਦਾਲ, ਬੁਰੀ ਤਰ੍ਹਾਂ ਝੁਲਸੇ

By : AMAN PANNU

Published : Jul 18, 2021, 4:29 pm IST
Updated : Jul 18, 2021, 4:29 pm IST
SHARE ARTICLE
RPF Inspector kicked burning stove in Lukhnow
RPF Inspector kicked burning stove in Lukhnow

ਬੱਚਿਆਂ ਦੀ ਮਦਦ ਕਰਨ ਦੀ ਬਜਾਏ ਮਾਮਲਾ ਵਿਗੜਦਾ ਵੇਖ ਕੇ ਰੇਲਵੇ ਪੁਲਿਸ ਦੀ ਟੀਮ ਮਾਸੂਮਾਂ ਨੂੰ ਤੜਪਦਾ ਛੱਡ ਕੇ ਉਥੋਂ ਚਲੀ ਗਈ।

ਲਖਨਊ: ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ (Uttar Pradesh, Lukhnow) ਦੇ ਚਾਰਬਾਗ ਰੇਲਵੇ ਸਟੇਸ਼ਨ (Charbagh Railway Station) 'ਤੇ, ਆਰਪੀਐਫ ਦੇ ਇਕ ਇੰਸਪੈਕਟਰ (RPF Inspector) ਦੇ ਬੇਰਹਿਮ ਵਤੀਰੇ ਕਾਰਨ ਦੋ ਬੱਚਿਆਂ ਦੀ ਜਾਨ ਖਤਰੇ ‘ਚ ਪੈ ਗਈ। ਸਟੇਸ਼ਨ ਦੇ ਨਜ਼ਦੀਕ ਕਬਜ਼ਾ ਹਟਾਉਣ ਦੇ ਨਾਮ 'ਤੇ ਪਹੁੰਚੀ ਟੀਮ ਦੇ ਇੰਸਪੈਕਟਰ ਮੋਹਿਤ ਨੇ ਫੁਟਪਾਥ 'ਤੇ ਰਹਿ ਰਹੇ ਮਜ਼ਦੂਰਾਂ ਨੂੰ ਹਟਾਉਣ ਲਈ ਬਲਦੇ ਚੁਲ੍ਹੇ ਨੂੰ ਲੱਤ ਮਾਰ (Kicked burning Stove) ਦਿੱਤੀ। ਉਸ ਸਮੇਂ ਚੁੱਲ੍ਹੇ ਤੇ ਕੂਕਰ ਵਿਚ ਦਾਲ ਪੱਕ ਰਹੀ ਸੀ ਅਤੇ ਉਬਲਦੀ ਹੋਈ ਦਾਲ ਨੇੜੇ ਬੈਠੇ ਮਜ਼ਦੂਰ ਦੇ ਦੋ ਮਾਸੂਮ ਬੱਚਿਆਂ 'ਤੇ ਡਿੱਗ (Boiling Dal fell on children) ਪਈ। 

ਇਹ ਵੀ ਪੜ੍ਹੋ - ​BJP ਨੇ ਇਕ ਨਿਊਜ਼ ਵੈਬਸਾਈਟ ’ਤੇ ਦੇਸ਼ ਖ਼ਿਲਾਫ ਸਾਜਿਸ਼ ਰਚਣ ਦੇ ਲਾਏ ਇਲਜ਼ਾਮ

PHOTOPHOTO

ਦਾਲ ਡਿਗੱਣ ਕਾਰਨ ਬੱਚੇ ਦਰਦ ਨਾਲ ਤੜਫਣ ਲੱਗ ਗਏ। ਬੱਚਿਆਂ ਦੀ ਮਦਦ ਕਰਨ ਦੀ ਬਜਾਏ ਮਾਮਲਾ ਵਿਗੜਦਾ ਵੇਖ ਕੇ ਰੇਲਵੇ ਪੁਲਿਸ ਦੀ ਟੀਮ ਮਾਸੂਮਾਂ ਨੂੰ ਤੜਪਦਾ ਛੱਡ ਕੇ ਉਥੋਂ ਚਲੀ ਗਈ। ਇਸ ਮਗਰੋਂ ਬੱਚਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਦਰਅਸਲ ਚਾਰਬਾਗ ਸਟੇਸ਼ਨ' ਤੇ ਵੀਆਈਪੀ ਟਾਇਲਟ ਦੇ ਨੇੜੇ ਮਜ਼ਦੂਰ ਕਈ ਸਾਲਾਂ ਤੋਂ ਰਹਿ ਰਹੇ ਹਨ। ਆਰਪੀਐਫ ਦੀ ਟੀਮ ਸ਼ਨੀਵਾਰ ਨੂੰ ਉਥੇ ਮਜ਼ਦੂਰਾਂ ਨੂੰ ਹਟਾਉਣ ਪਹੁੰਚੀ ਤਾਂ ਔਰਤਾਂ ਚੁਲ੍ਹੇ 'ਤੇ ਖਾਣਾ ਬਣਾ ਰਹੀਆਂ ਸਨ। ਰੇਲਵੇ ਪੁਲਿਸ ਨੇ ਉਨ੍ਹਾਂ ਨੂੰ ਤੁਰੰਤ ਉਥੋਂ ਜਾਣ ਲਈ ਕਿਹਾ। ਮਜ਼ਦੂਰ ਇਸ ਡਰ ਤੋਂ ਆਪਣਾ ਸਮਾਨ ਪੈਕ ਕਰ ਰਹੇ ਸਨ ਕਿ ਇੰਸਪੈਕਟਰ ਨੇ ਗੁੱਸੇ ਵਿਚ ਆ ਕੇ ਇਹ ਹਰਕਤ ਕੀਤੀ।

ਇਹ ਵੀ ਪੜ੍ਹੋ - ਔਰਤਾਂ ਵਿਰੁੱਧ ਹਿੰਸਾ ਨੂੰ ਰੋਕਣ ਲਈ ਕੇਰਲ ਪੁਲਿਸ ਨੇ ਕੀਤੀ ‘Pink Protection’ ਦੀ ਸ਼ੁਰੂਆਤ

PHOTOPHOTO

ਇਹ ਵੀ ਪੜ੍ਹੋ - ​ਦੋਸਤ ਦੀ ਮਦਦ ਕਰਨ ਗਏ ਨੌਜਵਾਨ ਦੀ ਬਾਜ਼ਾਰ ‘ਚ ਗੋਲੀਆਂ ਮਾਰ ਕੀਤੀ ਹੱਤਿਆ

ਮੌਜੂਦ ਲੋਕਾਂ ਅਨੁਸਾਰ ਮਜ਼ਦੂਰ ਰਾਜੇਸ਼ ਦੀ ਪਤਨੀ ਰੇਖਾ ਕੂਕਰ ਵਿਚ ਚਾਵਲ ਅਤੇ ਦਾਲ ਪਕਾ ਰਹੀ ਸੀ। ਉਸਨੇ ਪੁਲਿਸ ਵਾਲਿਆਂ ਨੂੰ ਦਾਲ ਪੱਕਣ ਤੱਕ ਰੁਕਣ ਦੀ ਬੇਨਤੀ ਕੀਤੀ ਤਾਂ ਇੰਸਪੈਕਟਰ ਮੋਹਿਤ ਗੁੱਸੇ ਵਿੱਚ ਆ ਗਿਆ ਅਤੇ ਚੁੱਲ੍ਹੇ ਨੂੰ ਇੰਨੀ ਤੇਜ਼ੀ ਨਾਲ ਲੱਤ ਮਾਰੀ ਕਿ ਕੂਕਰ ਡਿੱਗ ਪਿਆ ਅਤੇ ਉਸ ਵਿਚੋਂ ਉਬਲ ਰਹੀ ਦਾਲ ਭੁੱਖ ਨਾਲ ਰੋ ਰਹੇ ਦੋ ਮਾਸੂਮ ਬੱਚਿਆਂ 'ਤੇ ਡਿੱਗ ਪਈ। ਇਸ ਮਾਮਲੇ ਨੂੰ ਹੁਣ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਰਪੀਐਫ ਦੇ ਇੰਸਪੈਕਟਰ ਮੁਕੇਸ਼ ਦਾ ਕਹਿਣਾ ਹੈ ਕਿ ਨਾਜਾਇਜ਼ ਕਬਜ਼ਿਆਂ ਨੂੰ ਹਟਾਉਂਦੇ ਸਮੇਂ ਦਾਲ ਕਿਸੇ ਵਸਤੂ ਕਾਰਨ ਡਿੱਗ ਪਈ ਸੀ ਅਤੇ ਬੱਚਿਆਂ ਦਾ ਇਲਾਜ ਹੋ ਚੁਕਿਆ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement