ਨਾਬਾਲਿਗਾ ਨਾਲ ਜ਼ਬਰ -ਜਨਾਹ ਮਾਮਲੇ `ਚ 1 ਨੂੰ ਕੈਦ ਅਤੇ ਜੁਰਮਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ `ਚ ਲਗਾਤਾਰ ਜ਼ਬਰ- ਜਨਾਹ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ।  ਇਸ ਅੱਗ `ਚ ਹੁਣ ਤੱਕ ਅਨੇਕਾਂ ਹੀ ਲੜਕੀਆਂ ਜਲ ਕੇ

Victim

ਲੁਧਿਆਣਾ : ਪੰਜਾਬ `ਚ ਲਗਾਤਾਰ ਜ਼ਬਰ- ਜਨਾਹ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ।  ਇਸ ਅੱਗ `ਚ ਹੁਣ ਤੱਕ ਅਨੇਕਾਂ ਹੀ ਲੜਕੀਆਂ ਜਲ ਕੇ ਸੁਆਹ ਹੋ ਚੁੱਕੀਆਂ ਹਨ। ਅਜਿਹੀ ਹੀ ਇੱਕ ਘਟਨਾ ਲੁਧਿਆਣਾ `ਚ ਵਾਪਰੀ ਹੈ ਜਿਠਰ ਇਕ ਨਾਬਾਲਿਗ ਲੜਕੀ ਨਾਲ ਜ਼ਬਰ ਜਨਾਹ ਦੀ ਘਟਨਾ ਵਾਪਰੀ ਸੀ। ਕਿਹਾ ਜਾ ਰਿਹਾ ਇਸ ਘਟਨਾ ਦੇ ਦੋਸ਼ੀ ਨੂੰ ਪੁਲਿਸ ਨੇ ਹਿਰਾਸਤ `ਚ ਲੈ ਲਿਆ ਸੀ।

  ਬਾਅਦ `ਚ ਉਸ ਪੁੱਛਗਿੱਛ ਵੀ ਕੀਤੀ ਗਈ। ਜਿਸ ਦੌਰਾਨ ਉਸ ਨੂੰ ਅਦਾਲਤ `ਚ ਪੇਸ਼ ਕੀਤਾ ਗਿਆ। ਕਿਹਾ ਜਾ ਰਿਹਾ ਹੈ ਕਿ ਨਾਬਾਲਿਗਾ ਨਾਲ ਬਲਾਤਕਾਰ ਕਰਨ ਦੇ ਇਲਜ਼ਾਮ ਵਿਚ ਸੈਸ਼ਨ ਜੱਜ ਸੋਨੀਆ ਕਿਨਰਾ ਦੀ ਅਦਾਲਤ ਨੇ ਅਰਬਨ ਅਸਟੇਟ ,  ਦੁਗਰੀ ਨਿਵਾਸੀ ਧਰਮਿੰਦਰ ਸਿੰਘ  ਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।ਦਸਿਆ ਜਾ ਰਿਹਾ ਹੈ ਕਿ ਅਦਾਲਤ ਨੇ ਆਰੋਪੀ ਦੀ ਰਹਿਮ ਦੀ ਅਪੀਲ ਨੂੰ ਠੁਕਰਾਉਦੇ ਹੋਏ ਦੋਸ਼ੀ ਨੂੰ 1 ਲੱਖ 60 ਹਜਾਰ ਰੁਪਏ ਬਤੋਰ ਜੁਰਮਾਨਾ ਭਰਨ ਦਾ ਵੀ ਆਦੇਸ਼ ਦਿੱਤਾ ਹੈ।

ਆਰੋਪੀ ਉੱਤੇ ਇਹ ਮਾਮਲਾ ਪੀੜਤ ਕੁੜੀ ਦੇ ਪਿਤਾ  ਦੇ ਬਿਆਨਾਂ ਉੱਤੇ 9 ਅਪ੍ਰੈਲ 2015 ਨੂੰ ਪੁਲਿਸ ਥਾਣਾ ਦੁਗਰੀ ਵਿੱਚ ਦਰਜ਼ ਕੀਤਾ ਗਿਆ ਸੀ। ਸ਼ਿਕਾਇਤ ਕਰਤਾ ਨੇ ਦੱਸਿਆ ਕਿ 7 ਅਪ੍ਰੈਲ 2015 ਸਵੇਰੇ ਕਰੀਬ 7.30 ਵਜੇ ਉਸ ਦੀ 14 ਸਾਲ ਦਾ ਧੀ ਆਪਣੇ ਸਕੂਲ ਲਈ ਨਿਕਲੀ ਉੱਤੇ ਵਾਪਸ ਨਹੀਂ ਆਈ। ਉਨ੍ਹਾਂ ਨੇ ਆਪਣੇ ਤੌਰ ਉੱਤੇ ਉਸ ਦੀ ਕਾਫ਼ੀ ਖੋਜ ਬੀਨ ਕੀਤੀ , ਪਰ ਉਹਨਾਂ ਦੇ ਲੱਭਣ ਤੋਂ ਬਾਅਦ ਵੀ ਉਹ ਉਹਨਾਂ ਨੂੰ ਨਹੀਂ ਮਿਲੀ। ਬਾਅਦ ਵਿੱਚ ਪਤਾ ਲਗਾ ਕਿ ਆਰੋਪੀ ਨੇ ਹੀ ਉਸ ਦੀ ਧੀ ਨੂੰ ਅਗਵਾਹ ਕੀਤਾ ਹੈ। ਪੁਲਿਸ ਨੇ ਮਾਮਲਾ ਦਰਜ਼ ਕਰ ਕੇ ਛਾਨਬੀਨ ਸ਼ੁਰੂ ਕੀਤੀ।

ਉਸ ਸਮੇ ਸੂਬੇ ਦੀ ਪੁਲਿਸ ਨੇ ਆਰੋਪੀ ਨੂੰ ਗਿਰਫਤਾਰ ਕਰ ਲਿਆ ਸੀ ਅਤੇ ਅਦਾਲਤ ਨੇ ਆਰੋਪੀ ਉੱਤੇ ਨਬਾਲਿਗ ਦਾ ਅਗਵਾਹ ਕਰਨ ਦਾ ਇਲਜ਼ਾਮ ਤੈਅ ਕੀਤਾ ਸੀ , ਪਰ ਜਦੋਂ ਪੀੜਤ ਕੁੜੀ ਨੇ ਅਦਾਲਤ ਵਿੱਚ ਆਪਣੇ ਬਿਆਨ ਦਰਜ਼ ਕਰਾਏ ਤਾਂ ਅਦਾਲਤ ਨੇ ਮਾਮਲੇ ਵਿੱਚ ਜਬਰ-ਜਨਾਹ ਕਰਨ  ਦੇ ਨਾਲ ਪਾਸਕੋ ਐਕਟ ਦੀਆਂ ਧਾਰਾਵਾਂ ਵੀ ਜੋੜ ਦਿੱਤੀਆਂ।  ਦੋਨਾਂ ਪੱਖਾਂ ਦੀ ਦਲੀਲ ਸੁਣਨ ਅਤੇ ਸਬੂਤਾਂ ਨੂੰ ਦੇਖਣ  ਦੇ ਬਾਅਦ ਅਦਾਲਤ ਨੇ ਦੋਸ਼ੀ ਨੂੰ ਉਕਤ ਸਜ਼ਾ ਸੁਣਾਈ।