ਉੱਤਰ ਪ੍ਰਦੇਸ਼ : ਇਕ ਹੋਰ BJP ਨੇਤਾ `ਤੇ  ਜ਼ਬਰ- ਜਨਾਹ ਦਾ ਅਰੋਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੁਝ ਸਾਲਾਂ ਤੋਂ ਸਾਡੇ ਦੇਸ਼ `ਚ ਜ਼ਬਰ-ਜਨਾਹ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ।  ਕੁਝ ਸ਼ਰਾਰਤੀ ਅਨਸਰਾਂ ਵਲੋਂ ਇਹਨਾਂ ਘਟਨਾਵਾਂ ਨੂੰ ਅੰਜਾਮ ਦਿਤਾ

Molestation

ਕੁਝ ਸਾਲਾਂ ਤੋਂ ਸਾਡੇ ਦੇਸ਼ `ਚ ਜ਼ਬਰ-ਜਨਾਹ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ।  ਕੁਝ ਸ਼ਰਾਰਤੀ ਅਨਸਰਾਂ ਵਲੋਂ ਇਹਨਾਂ ਘਟਨਾਵਾਂ ਨੂੰ ਅੰਜਾਮ ਦਿਤਾ ਜਾ ਰਿਹਾ ਹੈ।ਇਹਨਾਂ ਘਟਨਾ `ਚ ਦਿਨ ਪ੍ਰਤੀ ਦਿਨ ਵਾਧਾ ਹੋ ਰਿਹਾ ਹੈ। ਇਸ ਦਲਦਲ `ਚ ਅਨੇਕਾਂ ਹੀ ਮਹਿਲਾਵਾਂ ਫਸ ਚੁਕੀਆਂ ਹਨ `ਤੇ ਆਪਣੀ ਜਿੰਦਗੀ ਖਰਾਬ ਕਰ ਚੁਕੀਆਂ ਹਨ। ਆਮ ਜਨਤਾ ਵਲੋਂ ਹੀ ਨਹੀਂ ਸਗੋਂ ਸਿਆਸਤੀ ਲੀਡਰਾਂ ਵਲੋਂ ਵੀ ਇਹਨਾਂ ਘਟਨਾਵਾਂ ਨੂੰ ਅੰਜ਼ਾਮ ਦਿਤਾ ਜਾ ਰਿਹਾ ਹੈ।

ਇਸੇ ਦੌਰਾਨ ਤੁਹਾਨੂੰ ਦਸ ਦੇਈਏ ਪਿਛਲੇ ਕੁਝ ਸਮੇ ਤੋਂ ਭਾਜਪਾ ਦੇ ਨੇਤਾ ਜ਼ਬਰ ਜਨਾਹ ਦੇ ਵਿਵਾਦਾਂ `ਚ ਘਿਰ ਰਹੇ ਹਨ। ਉਥੇ ਹੀ ਇਕ ਹੋਰ ਭਾਜਪਾ ਦੇ ਨੇਤਾ ਇਸ ਦਲਦਲ `ਚ ਫਸ ਗਏ ਹਨ।  ਤੁਹਾਨੂੰ ਦਸ ਦੇਈਏ ਕੇ ਉੱਤਰ ਪ੍ਰਦੇਸ਼  ਦੇ ਜਨਪਦ ਰਾਇਬਰੇਲੀ ਵਿਚ ਇਕ ਮਹਿਲਾ ਨੇ ਭਾਜਪਾ ਨੇਤਾ ਉਤੇ ਦੁਰਕਰਮ ਦਾ ਇਲਜ਼ਾਮ ਲਗਾਇਆ ਹੈ।  ਤੁਹਾਨੂੰ ਦਸ ਦੇਈਏ ਕੇ  ਮਹਿਲਾ ਦਾ ਇਹ ਵੀ ਕਹਿਣਾ ਹੈ ਕੇ ਭਾਜਪਾ ਨੇਤਾ ਨੇ ਅਸ਼ਲੀਲ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰਦਾ ਰਿਹਾ।

ਪੀੜਿਤਾ ਦਾ ਕਹਿਣਾ ਹੈ ਕਿ ਉਸ ਦੀ ਸ਼ਿਕਾਇਤ ਉਤੇ ਪੁਲਿਸ ਨੇ ਮੁਕਦਮਾ ਵੀ ਦਰਜ਼ ਕੀਤਾ ,  ਪਰ ਅਜਰੇ ਵੀ ਆਰੋਪੀ  ਦੇ ਖਿਲਾਫ ਕੋਈ ਕਾਰਵਾਈ ਨਹੀ ਕੀਤੀ। ਥੱਕ - ਹਾਰ  ਕੇ ਪੀੜਿਤਾ ਨੇ ਪੁਲਿਸ ਮੁਖੀ ਤੋਂ ਇਨਸਾਫ ਗੁਹਾਰ ਲਗਾਈ ਹੈ ,ਪਰ ਉਸ ਦਾ ਕਹਿਣਾ ਹੈ ਕੇ ਇਸ ਮਾਮਲੇ ਸਬੰਧੀ ਪੁਲਿਸ ਪ੍ਰਸ਼ਾਸਨ ਵੀ ਉਸ ਦੀ ਮਦਦ ਕਰ ਰਿਹਾ ਹੈ। ਤੁਹਾਨੂੰ ਦਸ ਦੇਈਏ ਕੇ ਜਨਪਦ  ਦੇ ਲਾਲ ਗੰਜ ਥਾਣਾ ਖੇਤਰ ਨਿਵਾਸੀ ਪੀਡ਼ਿਤ ਮਹਿਲਾ ਦਾ ਇਲਜ਼ਾਮ ਹੈ

ਕਿ ਪੂਰਵ ਨਗਰ ਪੰਚਾਇਤ ਪ੍ਰਧਾਨ ਪ੍ਰਤਿਆਸ਼ੀ ਨਿਰਲੇਸ਼ ਸਿੰਘ  ਨੇ ਉਸ ਦੇ ਨਾਲ ਡੇਢ  ਮਹੀਨਾ ਤਕ ਜ਼ਬਰ- ਜਨਾਹ ਕੀਤਾ ਅਤੇ ਮਹਿਲਾ ਦਾ ਅਸ਼ਲੀਲ ਵੀਡੀਓ ਬਣਾ ਲਿਆ। ਮਹਿਲਾ ਦਾ ਇਹ ਵੀ ਕਹਿਣਾ ਹੈ ਕੇ ਵੀਡੀਓ ਬਣਾਉਣ ਤੋਂ ਬਾਅਦ ਆਰੋਪੀ  ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਿਕ ਇਲਜ਼ਾਮ ਹੈ ਕਿ ਪੁਲਿਸ ਨੇ 16 ਜੁਲਾਈ ਨੂੰ ਆਰੋਪੀ  ਦੇ ਖਿਲਾਫ ਮੁਕੱਦਮਾ ਦਰਜ਼ ਕਰ ਲਿਆ।  ਪਰ  ਭਾਜਪਾ ਨੇਤਾ  ਦੇ ਦਬਾਅ ਵਿਚ ਹੁਣ ਤਕ 164 ਦਾ ਬਿਆਨ ਨਹੀ ਕਰਵਾ ਰਹੀ ਹੈ। 

ਪੀੜਿਤਾ ਅਤੇ ਉਸ ਦੇ ਪਰਿਵਾਰ ਵਾਲਿਆਂ ਦਾ ਇਹ ਵੀ ਇਲਜ਼ਾਮ ਹੈ ਕਿ ਦਰੋਗਾ ਅਤੇ ਆਰੋਪੀ ਉਨ੍ਹਾਂ ਉਤੇ ਮੁਕੱਦਮਾ ਵਾਪਸ ਲੈਣ ਦਾ ਦਬਾਅ ਬਣਾ ਰਹੇ ਹਨ। ਦੂਸਰੇ ਪਾਸੇ ਪੀੜਿਤਾ ਦੇ ਪਤੀ ਦਾ ਕਹਿਣਾ ਹੈ ਕਿ ਜ਼ੇਕਰ ਆਰੋਪੀ ਉੱਤੇ ਕਾੱਰਵਾਈ ਨਹੀਂ ਕੀਤੀ ਗਈ ਤਾਂ ਉਹ ਪਰੀਵਾਰ ਸਹਿਤ ਪੁਲਿਸ ਪ੍ਰਧਾਨ ਦਫ਼ਤਰ ਉਤੇ ਹਮਲਾ ਕਰ ਦੇਣਗੇ। ਤੁਹਾਨੂੰ ਦਸ ਦੇਈਏ ਕੇ ਇਸ ਮਾਮਲੇ ਵਿਚ ਪੁਲਿਸ ਕੁਝ ਬੋਲਣ ਤੋਂ ਕਤਰਾ ਰਹੀ ਹੈ।