ਅਨਮੋਲ ਕਵਾਤਰਾ ਨੇ ਲਾਈਵ ਹੋ ਕੇ ਦਿੱਤਾ NGO ਦਾ ਹਿਸਾਬ

ਏਜੰਸੀ

ਖ਼ਬਰਾਂ, ਪੰਜਾਬ

ਅਨਮੋਲ ਕਵਾਤਰਾ ਨੇ ਕਿਹਾ ਬਾਕੀ NGO’s ਨਾਲ ਮੈਨੂੰ ਨਾ ਜੋੜੋ

Social Media Anmol kwatra Account NGO

ਲੁਧਿਆਣਾ: ਪਿਛਲੇ ਦਿਨਾਂ ਤੋਂ ਸਮਾਜ ਸੇਵੀਆਂ ਤੇ ਲੱਗ ਰਹੇ ਵੱਡੇ-ਵੱਡੇ ਇਲਜ਼ਾਮਾਂ ਤੋਂ ਬਾਅਦ ਹੁਣ ਅਨਮੋਲ ਕਵਾਤਰਾ ਨੇ ਹਿਸਾਬ ਮੰਗਣ ਵਾਲਿਆਂ ਨੂੰ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਹਿਸਾਬ ਦਿੱਤਾ ਹੈ। ਕਵਾਤਰਾ ਨੇ ਵਿਰੋਧ ਕਰਨ ਵਾਲਿਆਂ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਿਜ਼ ਕਰਦਿਆਂ ਕਿਹਾ ਕਿ ਉਹ ਜਿੱਥੇ ਵੀ ਮੇਰੇ ਤੋਂ ਹਿਸਾਬ ਲੈਣਾ ਚਹਾਉਂਦੇ ਹਨ ਮੈਂ ਉੱਥੇ ਆ ਕੇ ਉਨ੍ਹਾਂ ਨੂੰ ਹਿਸਾਬ ਦੇਣ ਲਈ ਤਿਆਰ ਹਾਂ।

ਇਸ ਤੋਂ ਇਲਾਵਾ ਕਵਾਤਰਾ ਨੇ ਲਾਈਵ ’ਚ ਦੱਸਿਆ ਕਿ ਕਿਸ ਤਰ੍ਹਾਂ ਉਹ ਇਕ-ਇਕ ਡੋਨਰ ਦੇ ਪੈਸਿਆਂ ਨੂੰ ਜਰੂਰਤਮੰਦਾਂ ਤੱਕ ਪਹੁੰਚਾਉਂਦੇ ਹਨ। ਅਨਮੋਲ ਕਵਾਤਰਾ ਨੇ ਅੱਗੇ ਦਸਿਆ ਕਿ ਉਹਨਾਂ ਦਾ ਨੰਬਰ ਤਕਰੀਬਨ ਸਾਰੇ ਲੋਕਾਂ ਕੋਲ ਹੈ ਤੇ ਉਹਨਾਂ ਨੂੰ ਫੋਨ ਕਾਲ ਵੀ ਬਹੁਤ ਜ਼ਿਆਦਾ ਆਉਂਦੀਆਂ ਹਨ ਜਿਸ ਕਾਰਨ ਉਹ ਕਿਸੇ ਦੀ ਕਾਲ ਦਾ ਜਵਾਬ ਨਹੀਂ ਦੇ ਸਕਦੇ।

ਉਹਨਾਂ ਦੀ ਸੰਸਥਾ ਵਿਚ ਕਿਸੇ ਪਾਸੋਂ ਵੀ ਪੈਸਿਆਂ ਰਾਹੀਂ ਮਦਦ ਨਹੀਂ ਕੀਤੀ ਜਾਂਦੀ, ਜੇ ਕੋਈ ਡੋਨਰ ਪੈਸੇ ਭੇਜਦਾ ਹੈ ਤਾਂ ਉਹ ਮਰੀਜ਼ ਜਾਂ ਲੋੜਵੰਦ ਦੇ ਹੱਥ ਵਿਚ ਫੜਾਏ ਜਾਂਦੇ ਹਨ ਤੇ ਉਹ ਆਪ ਇਸ ਪੈਸੇ ਨੂੰ ਅਪਣੇ ਕੋਲ ਨਹੀਂ ਰੱਖਦੇ। ਇਸ ਦੇ ਨਾਲ ਹੀ ਉਹਨਾਂ ਨੇ ਅਪਣੀ ਪਰਸਨਲ ਵੈਬਸਾਈਟ ਵੀ ਦਿਖਾਈ ਜਿਸ ਵਿਚ ਮਰੀਜ਼ ਨਾਲ ਸਬੰਧਿਤ ਸਾਰਾ ਡੇਟਾ ਸੇਵ ਕੀਤਾ ਗਿਆ ਹੈ ਕਿ ਉਸ ਨੂੰ ਕਿੰਨੇ ਪੈਸੇ ਚਾਹੀਦੇ ਸਨ, ਉਹ ਕੀ ਕੰਮ ਕਰਦਾ ਸੀ, ਉਸ ਦਾ ਪਰਿਵਾਰ ਕਿਹੋ ਜਿਹਾ ਹੈ, ਸਾਰਾ ਕੁੱਝ ਇਸ ਵਿਚ ਜਮ੍ਹਾਂ ਕੀਤਾ ਗਿਆ ਹੈ।

ਉਹਨਾਂ ਦੀ ਟੀਮ ਵੱਲੋਂ ਹਰ ਇਕ ਜ਼ਿਲ੍ਹੇ ਵਿਚ ਇਕ-ਇਕ ਰਜਿਸਟਰ ਲਗਾਇਆ ਗਿਆ ਹੈ ਜਿਸ ਵਿਚ ਮਰੀਜ਼ ਅਤੇ ਲੋੜਵੰਦ ਪਰਿਵਾਰਾਂ ਦਾ ਹਿਸਾਬ-ਕਿਤਾਬ ਲਿਖਿਆ ਜਾਂਦਾ ਹੈ। ਦਸ ਦਈਏ ਕਿ ਕਈ ਦਿਨਾਂ ਤੋਂ ਸਮਾਜ ਸੇਵੀਆਂ ਤੇ ਪੈਸਿਆਂ ਦੇ ਘੁਟਾਲੇ ਨੂੰ ਲੈ ਕੇ ਇਲਜ਼ਾਮ ਲਗਾਏ ਜਾ ਰਹੇ ਹਨ ਤੇ ਹੁਣ ਸਾਰੇ ਸਮਾਜ ਸੇਵੀਆਂ ਵੱਲੋਂ ਲਾਈਵ ਹੋ ਕੇ ਹਿਸਾਬ-ਕਿਤਾਬ ਤੇ ਬਿਆਨ ਦਿੱਤਾ ਗਿਆ ਹੈ।

ਹੋਰ ਤੇ ਹੋਰ ਪੀਪੀ ਗੋਲਡੀ ਤੇ ਪੀਪੀ ਪੁਨੀਤ ਨੂੰ ਲਾਈਵ ਹੋ ਕੇ ਸਫ਼ਾਈ ਦੇਣੀ ਪਈ ਹੈ। ਉਹਨਾਂ ਨੇ ਲੋਕਾਂ ਨੂੰ ਇਹੀ ਕਿਹਾ ਹੈ ਕਿ ਜੇ ਉਹ ਉਹਨਾਂ ਦਾ ਸਾਥ ਨਹੀਂ ਦੇ ਸਕਦੇ ਤਾਂ ਉਹ ਉਹਨਾਂ ਨੂੰ ਮਾੜਾ ਵੀ ਨਾ ਬੋਲਣ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।