ਮੋਹਾਲੀ: ਫ਼ੌਜ 'ਚ ਜਾਣ ਵਾਲਿਆਂ ਲਈ ਖੁਸ਼ਖ਼ਬਰੀ! ਪਹਿਲੀ ਨਵੰਬਰ ਤੋਂ ਸ਼ੁਰੂ ਹੋਵੇਗੀ ਫ਼ੌਜ ਭਰਤੀ ਰੈਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਏਡੀਸੀ (ਡੀ) ਨੇ ਸਿਹਤ ਵਿਭਾਗ ਨੂੰ ਰੈਲੀ ਦੇ ਅੰਤ ਵਿਚ ਕੋਵਿਡ ਜਾਂਚ ਲਈ ਟੀਮਾਂ ਤਾਇਨਾਤ ਕਰਨ ਲਈ ਕਿਹਾ।

Army recruitment rally to start from November 1 in Mohali

 

ਐਸ.ਏ.ਐਸ. ਨਗਰ (ਸੁਖਦੀਪ ਸਿੰਘ ਸੋਈਂ): ਨੌਜਵਾਨਾਂ ਨੂੰ ਸਿਪਾਹੀ ਵਜੋਂ ਭਰਤੀ ਹੋਣ ਲਈ ਉਤਸ਼ਾਹਿਤ ਕਰਨ ਲਈ, ਜ਼ਿਲ੍ਹਾ ਪ੍ਰਸ਼ਾਸਨ ਐਸ.ਏ.ਐਸ. ਨਗਰ ਪਹਿਲੀ ਨਵੰਬਰ ਤੋਂ ਮੋਹਾਲੀ ਵਿਚ ਫੌਜ ਦੀ ਭਰਤੀ ਰੈਲੀ (Army recruitment rally) ਕਰਵਾਏਗਾ।

ਹੋਰ ਪੜ੍ਹੋ: ਅਮਰੀਕਾ ਨੇ ਅਫਗਾਨ ਫੌਜ 'ਤੇ ਖਰਚੇ 6.17 ਲੱਖ ਕਰੋੜ ਪਰ ਫੌਜ ਨੇ ਬਿਨਾਂ ਲੜਾਈ ਲੜੇ ਕੀਤਾ ਆਤਮ ਸਮਰਪਣ

ਇੱਥੇ ਸਬੰਧਤ ਵਿਭਾਗਾਂ ਨਾਲ ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਡੀ) ਡਾ. ਹਿਮਾਂਸ਼ੂ ਅਗਰਵਾਲ ਨੇ ਸਾਰੇ ਵਿਭਾਗਾਂ ਨੂੰ ਭਰਤੀ ਲਈ ਵਿਆਪਕ ਯੋਜਨਾ ਤਿਆਰ ਕਰਨ ਲਈ ਕਿਹਾ, ਜਦੋਂ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਉੱਦਮਾਂ ਬਿਊਰੋ (ਡੀਬੀਈਈ) ਸਿਵਲ ਪ੍ਰਸ਼ਾਸਨ ਤੋਂ ਨੋਡਲ ਵਿਭਾਗ ਹੋਵੇਗਾ। ਹਰ ਵਿਭਾਗ ਨੂੰ ਪੁਰਜ਼ੋਰ ਕੋਸ਼ਿਸ਼ ਦਾ ਸੱਦਾ ਦਿੰਦਿਆਂ ਡਾ. ਅਗਰਵਾਲ ਨੇ ਸਿੱਖਿਆ ਅਤੇ ਪੁਲਿਸ ਵਿਭਾਗ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਉਮੀਦਵਾਰਾਂ ਦੇ ਦਸਤਾਵੇਜ਼ਾਂ ਦੀ ਤਸਦੀਕ ਲਈ ਸਟਾਫ਼ ਤਾਇਨਾਤ ਕੀਤਾ ਜਾਵੇ ਅਤੇ ਸਮੇਂ ਤੋਂ ਪਹਿਲਾਂ ਸੁਰੱਖਿਆ ਦੇ ਢੁਕਵੇਂ ਪ੍ਰਬੰਧ ਕੀਤੇ ਜਾਣ।

ਏਡੀਸੀ (ਡੀ) ਨੇ ਸਿਹਤ ਵਿਭਾਗ ਨੂੰ ਰੈਲੀ ਦੇ ਅੰਤ ਵਿਚ ਕੋਵਿਡ ਜਾਂਚ (Covid Test) ਲਈ ਟੀਮਾਂ ਤਾਇਨਾਤ ਕਰਨ ਲਈ ਕਿਹਾ। ਉਨ੍ਹਾਂ ਪੁਲਿਸ ਵਿਭਾਗ ਨੂੰ ਹਦਾਇਤ ਕੀਤੀ ਕਿ ਰੈਲੀ ਦੌਰਾਨ ਵਿਚੋਲਿਆਂ ਦਾ ਮੁਕਾਬਲਾ ਕਰਨ ਲਈ ਉਨ੍ਹਾਂ ਦਾ ਵਿਸ਼ੇਸ਼ ਸੈੱਲ ਸਰਗਰਮ ਕੀਤਾ ਜਾਵੇ। ਉਨ੍ਹਾਂ ਸੀ-ਪਾਈਟ ਨੂੰ ਨੌਜਵਾਨਾਂ ਨੂੰ ਰੈਲੀ ਲਈ ਸਿਖਲਾਈ ਦੇਣ ਲਈ ਵੀ ਕਿਹਾ।

ਹੋਰ ਪੜ੍ਹੋ: ਅਫ਼ਗ਼ਾਨਿਸਤਾਨ ਵਿਚ ਘੱਟ ਗਿਣਤੀਆਂ ਦੀ ਸੁਰੱਖਿਆ ਯਕੀਨੀ ਬਣਾਵੇ ਭਾਰਤ ਸਰਕਾਰ : ਸੁਖਦੇਵ ਸਿੰਘ ਢੀਂਡਸਾ

ਇਸ ਮੌਕੇ ਫੌਜ ਭਰਤੀ ਦਫ਼ਤਰ, ਲੁਧਿਆਣਾ ਤੋਂ ਕਰਨਲ ਸੰਜੀਵ, ਡਿਪਟੀ ਡਾਇਰੈਕਟਰ ਰੋਜ਼ਗਾਰ ਉਤਪਤੀ ਅਤੇ ਸਿਖਲਾਈ ਐਸ.ਏ.ਐਸ. ਨਗਰ ਸ਼੍ਰੀਮਤੀ ਮੀਨਾਕਸ਼ੀ ਗੋਇਲ, ਡੀਐਸਪੀ (ਹੈੱਡ ਕੁਆਰਟਰ) ਮਨਵੀਰ ਸਿੰਘ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਡਾ. ਜਰਨੈਲ ਸਿੰਘ ਵੀ ਮੌਜੂਦ ਸਨ।