12ਵੇਂ ਦੌਰ ਦੀ ਗੱਲਬਾਤ ਤੋਂ ਬਾਅਦ ਪੂਰਬੀ ਲੱਦਾਖ ਦੇ ਗੋਗਰਾ ਤੋਂ ਪਿੱਛੇ ਹਟੀਆਂ ਭਾਰਤ-ਚੀਨ ਦੀਆਂ ਫੌਜਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤੀ ਅਤੇ ਚੀਨੀ ਫੌਜਾਂ ਵਿਚਾਲੇ ਪੂਰਬੀ ਲੱਦਾਖ ਵਿਚ ਪੈਟਰੋਲ ਪੁਆਇੰਟ 17-ਏ ਨੇੜੇ ਗੋਗਰਾ ਖੇਤਰ ਤੋਂ ਪਿੱਛੇ ਹਟਣ ’ਤੇ ਸਹਿਮਤੀ ਬਣ ਗਈ ਹੈ।

India-China disengage from Gogra Post in eastern Ladakh after 12th round of talks

ਨਵੀਂ ਦਿੱਲੀ: ਭਾਰਤੀ ਅਤੇ ਚੀਨੀ ਫੌਜਾਂ ਵਿਚਾਲੇ ਪੂਰਬੀ ਲੱਦਾਖ ਵਿਚ ਪੈਟਰੋਲ ਪੁਆਇੰਟ 17-ਏ ਨੇੜੇ ਗੋਗਰਾ ਖੇਤਰ ਤੋਂ ਪਿੱਛੇ ਹਟਣ ’ਤੇ ਸਹਿਮਤੀ ਬਣ ਗਈ ਹੈ। ਗੋਗਰਾ ਤੋਂ ਪਿੱਛੇ ਹਟਣ ਲਈ ਭਾਰਤ-ਚੀਨ ਦੀਆਂ ਸੈਨਾਵਾਂ ਵਿਚਾਲੇ 12ਵੇਂ ਦੌਰ ਦੀ ਗੱਲਬਾਤ ਦੌਰਾਨ ਸਹਿਮਤੀ ਬਣੀ ਹੈ। ਦਰਅਸਲ ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਵਿਵਾਦ ਨੂੰ ਲੈ ਕੇ ਬੀਤੇ ਦਿਨੀਂ 12ਵੇਂ ਦੌਰ ਦੀ ਗੱਲਬਾਤ ਹੋਈ।

ਹੋਰ ਪੜ੍ਹੋ: MSP ਨੀਤੀ ਦਾ ਖੇਤੀ ਕਾਨੂੰਨਾਂ ਨਾਲ ਕੋਈ ਲੈਣਾ-ਦੇਣਾ ਨਹੀਂ, ਕਿਸਾਨ ਫਸਲ ਵੇਚਣ ਲਈ ਆਜ਼ਾਦ- ਸਰਕਾਰ

ਇਸ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਫੌਜੀ ਗੋਗਰਾ ਵਿਚ ਪਿੱਛੇ ਹਟੇ ਹਨ। ਇਸ ਦੇ ਨਾਲ ਹੀ ਗੋਗਰਾ ਵਿਚ ਬਣੇ ਸਾਰੇ ਆਰਜ਼ੀ ਢਾਂਚੇ ਵੀ ਹਟਾ ਦਿੱਤੇ ਗਏ ਹਨ। ਇਸ ਸੰਬੰਧੀ ਭਾਰਤੀ ਫੌਜ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਸ ਹਫਤੇ ਦੀ ਸ਼ੁਰੂਆਤ ਵਿਚ ਦੱਸਿਆ ਗਿਆ ਸੀ ਕਿ ਭਾਰਤ ਅਤੇ ਚੀਨ ਦੇ ਕੋਰ ਕਮਾਂਡਰਾਂ ਵਿਚਾਲੇ 12ਵੇਂ ਦੌਰ ਦੀ ਮੀਟਿੰਗ 31 ਜੁਲਾਈ ਨੂੰ ਹੋਈ ਸੀ।

ਹੋਰ ਪੜ੍ਹੋ: ਅਫ਼ਗਾਨਿਸਤਾਨ ਵਿਚ ਗੁਰਦੁਆਰਾ ਸਾਹਿਬ ’ਚੋਂ ਨਿਸ਼ਾਨ ਸਾਹਿਬ ਉਤਾਰਨ ਦੀ ਬੀਬੀ ਜਗੀਰ ਕੌਰ ਨੇ ਕੀਤੀ ਨਿੰਦਾ

ਇਹ ਮੀਟਿੰਗ ਪੂਰਬੀ ਲੱਦਾਖ ਦੇ ਚਸ਼ੁਲ ਮੋਲਡੋ ਮੀਟਿੰਗ ਪੁਆਇੰਟ 'ਤੇ ਹੋਈ। ਇਸ ਵਿਚ ਸਰਹੱਦ 'ਤੇ ਤਣਾਅ ਨੂੰ ਘੱਟ ਕਰਨ ਲਈ ਦੋਹਾਂ ਧਿਰਾਂ ਵਿਚਾਲੇ ਵਿਚਾਰ ਅਤੇ ਸਪੱਸ਼ਟ ਆਦਾਨ-ਪ੍ਰਦਾਨ ਹੋਇਆ ਸੀ, ਜਿਸ ਵਿਚ ਦੋਵੇਂ ਪੱਖ ਗੋਗਰਾ ਖੇਤਰ ਤੋਂ ਪਿੱਛੇ ਹਟਣ ਲਈ ਸਹਿਮਤ ਹੋਏ ਹਨ। ਇਸ ਇਲਾਕੇ ਵਿਚ ਪਿਛਲੇ ਸਾਲ ਮਈ ਮਹੀਨੇ ਤੋਂ ਦੋਵੇਂ ਦੇਸ਼ਾਂ ਦੀਆਂ ਫੌਜਾਂ ਆਹਮਣੇ ਸਾਹਮਣੇ ਸੀ।

ਹੋਰ ਪੜ੍ਹੋ: ਖੇਡ ਰਤਨ 'ਤੇ ਕੇਂਦਰ ਦੇ ਫੈਸਲੇ ਦਾ ਕਾਂਗਰਸ ਵੱਲੋਂ ਸਵਾਗਤ, ਕਿਹਾ- ਹੁਣ ਮੋਦੀ ਸਟੇਡੀਅਮ ਦਾ ਨਾਂਅ ਬਦਲੋ

ਇਸ ਸਮਝੌਤੇ ਤਹਿਤ ਦੋਵਾਂ ਧਿਰਾਂ ਨੇ ਪੜਾਅਵਾਰ, ਤਾਲਮੇਲ ਅਤੇ ਤਸਦੀਕ ਤਰੀਕੇ ਨਾਲ ਖੇਤਰ ਵਿਚ ਅਗੇਤੀ ਤਾਇਨਾਤੀ ਨੂੰ ਰੋਕ ਦਿੱਤਾ ਹੈ। ਡਿਸਇੰਗੇਜਮੈਂਟ ਪ੍ਰਕਿਰਿਆ ਨੂੰ ਦੋ ਦਿਨਾਂ ਯਾਨੀ 4 ਅਤੇ 5 ਅਗਸਤ 2021 ਨੂੰ ਅੰਜਾਮ ਦਿੱਤਾ ਗਿਆ ਅਤੇ ਦੋਵੇਂ ਧਿਰਾਂ ਦੇ ਸਿਪਾਹੀ ਆਪਣੇ ਸਥਾਈ ਠਿਕਾਣਿਆਂ ਵਿਚ ਹਨ। ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ ਇਹ ਸਮਝੌਤਾ ਇਹ ਸੁਨਿਸ਼ਚਿਤ ਕਰਦਾ ਹੈ ਕਿ ਇਸ ਖੇਤਰ ਵਿਚ ਅਸਲ ਕੰਟਰੋਲ ਰੇਖਾ ਦਾ ਸਖਤੀ ਨਾਲ ਪਾਲਣ ਅਤੇ ਸਨਮਾਨ ਕੀਤਾ ਜਾਵੇਗਾ।