Patiala News : ਨੈਸ਼ਨਲ ਕਾਲਜ ਆਫ ਐਜੁਕੇਸ਼ਨ ਦੇ ਕਲਰਕ ਅਤੇ ਖਜ਼ਾਨਜੀ ਨੇ ਮਾਰੀ 69 ਲੱਖ ਰੁਪਏ ਦੀ ਠੱਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Patiala News :

ਪੁਲਿਸ ਆਰੋਪੀ ਸੁਖਦੇਵ ਸਿਘ ਨੂੰ ਗ੍ਰਿਫ਼ਤਾਰ ਕਰਕੇ ਲਿਜਾਂਦੀ ਹੋਈ

Patiala News : ਸਮਾਣਾ ਦੇ ਨਾਲ ਲੱਗਦੇ ਪਿਡ ਚੁਪਕੀ ’ਚ ਨੈਸ਼ਨਲ ਕਾਲਜ ਆਫ ਐਜੁਕੇਸ਼ਨ ਦੇ ਕਲਰਕ ਅਤੇ ਖਜ਼ਾਨਜੀ ਨੇ ਮਾਰੀ 69 ਲੱਖ 97 ਹਜ਼ਾਰ ਰੁਪਏ ਦਾ ਕਾਲਜ ਨੂੰ ਚੂਨਾ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਕਾਲਜ ਦੀ ਚੇਅਰਪਰਸਨ ਦੀਪਇੰਦਰ ਕੌਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ, ਪੁਲਿਸ ਨੇ ਸੁਖਦੇਵ ਸਿੰਘ ਤੇ ਗੁਰਭੇਜ ਸਿੰਘ ਤੇ ਮਾਮਲਾ ਦਰਜ ਕਰ ਲਿਆ ਹੈ। ਜਿਹਨਾ ਚੋਂ ਇਕ ਆਰੋਪੀ ਸੁਖਦੇਵ ਸਿਘ ਨੂੰ ਗ੍ਰਿਫ਼ਤਾਰ ਕਰ ਲਿਆ ਦੂਜਾ ਦੋਸ਼ੀ ਫ਼ਰਾਰ ਹੈ।

ਇਹ ਵੀ ਪੜੋ:Jalandhar News : ਜਲੰਧਰ ’ਚ ਵੱਡੀ ਵਾਰਦਾਤ, ਨਿਹੰਗਾਂ ਨੇ ਆਰ. ਪੀ. ਐੱਫ਼. ਮੁਲਾਜ਼ਮ ’ਤੇ ਤਲਵਾਰਾਂ ਨਾਲ ਹਮਲਾ ਕਰ ਵੱਢੀ ਬਾਂਹ 

ਸਮਾਣਾ ਸਦਰ ਪੁਲਿਸ ਮੁਖੀ ਅਵਤਾਰ ਸਿੰਘ ਦੇ ਦੱਸਿਆ ਕਿ  ਦੋਸੀ ਦਾ ਮੈਡੀਕਲ ਕਰਵਾਕੇ ਅੱਜ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ, ਜੋ ਵੀ ਇਸ ਮਾਮਲੇ ਵਿਚ ਸ਼ਾਮਲ ਹੋਵੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਦੋਵੇ ਦੋਸੀ ਕਾਲਜ ਦੇ ਵਿਦਿਆਰਥੀਆਂ ਤੋਂ ਫੀਸਾਂ ਲੈਕੇ ਆਪਣੇ ਅਕਾਊਟ ਵਿਚ ਜਮ੍ਹਾਂ ਕਰ ਲੈਦੇ ਸਨ। ਦੂਜੇ ਦੋਸੀ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ।

(For more news apart from  National College of Education clerk and treasurer cheated 69 lakh rupees News in Punjabi, stay tuned to Rozana Spokesman)