ਕਰ ਅਤੇ ਆਬਕਾਰੀ ਸਟਾਫ਼ ਵਲੋਂ ਹੜ ਪੀੜਤ ਕੇਰਲਾ ਲਈ ਇੱਕ ਦਿਨ ਦੀ ਤਨਖਾਹ ਦਾ ਚੈਕ ਮੁੱਖ ਮੰਤਰੀ ਨੂੰ ਭੇਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਪੀਲ

Kerla Flood

ਚੰਡੀਗੜ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਪੀਲ ਪ੍ਰਤੀ ਹੁੰਗਾਰਾ ਭਰਦੇ ਹੋਏ ਕਰ ਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਤੇ ਇੰਸਪੈਕਟਰਾਂ ਨੇ ਹੜ• ਨਾਲ ਪ੍ਰਭਾਵਿਤ ਕੇਰਲ ਲਈ ਇੱਕ ਦਿਨ ਦੀ ਤਨਖਾਹ ਦਾ ਯੋਗਦਾਨ ਦਿੱਤਾ ਹੈ।

ਇਕ ਸਰਕਾਰੀ ਬੁਲਾਰੇ ਅਨੁਸਾਰ ਵਧੀਕ ਮੁਖ ਸਕੱਤਰ ਐਮ ਪੀ ਸਿੰਘ ਦੀ ਅਗਵਾਈ ਵਿੱਚ ਵਿਭਾਗ ਦੇ ਵਫ਼ਦ ਨੇ ਅੱਜ 10,93,709 ਰੁਪਏ ਦਾ ਚੈਕ ਮੁੱਖ ਮੰਤਰੀ ਦੇ ਹਵਾਲੇ ਕੀਤਾ।

ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕੇਰਲ ਦੇ ਲੋਕਾਂ ਨੂੰ ਮਦਦ ਮੁਹਈਆ ਕਰਵਾਉਣ ਵਾਲਾ ਪੰਜਾਬ ਪਹਿਲਾ ਸੂਬਾ ਹੈ। ਪੰਜਾਬ ਵੱਲੋਂ ਹੋਰ ਯੋਗਦਾਨ ਤੋਂ ਇਲਾਵਾ ਤੋਂ ਰਾਹਤ ਸਮੱਗਰੀ ਦੇ ਚਾਰ ਹਵਾਈ ਜਹਾਜ਼ ਕੇਰਲ ਭੇਜੇ ਗਏ ਹਨ ਜਿਨ•ਾਂ ਵਿੱਚ ਹਰੇਕ 'ਚ 150 ਮੀਟਰਕ ਟਨ ਰਾਹਤ ਸਮੱਗਰੀ ਸੀ।

ਉਨ•ਾਂ ਕਿਹਾ ਕਿ ਸੰਕਟ ਵਿੱਚ ਘਿਰੇ ਕੇਰਲ ਦੀ ਮਦਦ ਕਰਨਾ ਹਰੇਕ ਪੰਜਾਬੀ ਦਾ ਫਰਜ਼ ਹੈ ਤਾਂ ਜੋ ਉਹ ਇਸ ਕੁਦਰਤੀ ਆਫ਼ਤ ਵਿੱਚੋ ਉਭਰ ਸਕੇ। ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਅਤੇ ਕਰ ਤੇ ਆਬਕਾਰੀ ਕਮਿਸ਼ਨਰ ਵੀ ਪੀ ਸਿੰਘ ਵੀ ਇਸ ਮੌਕੇ ਹਾਜ਼ਰ ਸਨ।