ਕੇਰਲਾ ਦੇ ਰੇਲਵੇ ਸਟੇਸ਼ਨਾਂ 'ਤੇ ਰਾਹਤ ਸਮੱਗਰੀ ਰੱਖਣ ਲਈ ਨਹੀਂ ਬਚੀ ਥਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਰਲ ਵਿਚ ਹੜ੍ਹ ਪੀੜਤਾਂ ਦੀ ਮਦਦ ਲਈ ਲੋਕ ਵਧ ਚੜ੍ਹ ਕੇ ਅੱਗੇ ਆ ਰਹੇ ਹਨ। ਦਿਲ ਖੋਲ੍ਹ ਕੇ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ। ਰਾਹਤ ਸਮੱਗਰੀ ਨਾਲ ਕੇਰਲ...

Kerala Railway Stations Flood Relief

ਗਾਜ਼ੀਆਬਾਦ : ਕੇਰਲ ਵਿਚ ਹੜ੍ਹ ਪੀੜਤਾਂ ਦੀ ਮਦਦ ਲਈ ਲੋਕ ਵਧ ਚੜ੍ਹ ਕੇ ਅੱਗੇ ਆ ਰਹੇ ਹਨ। ਦਿਲ ਖੋਲ੍ਹ ਕੇ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ। ਰਾਹਤ ਸਮੱਗਰੀ ਨਾਲ ਕੇਰਲ ਦੇ ਸਾਰੇ ਰੇਲਵੇ ਸਟੇਸ਼ਨ ਭਰ ਗਏ ਹਨ। ਉਥੇ ਸਮਾਨ ਰੱਖਣ ਲਈ ਜਗ੍ਹਾ ਨਹੀਂ ਬਚੀ ਹੈ। ਇਸ ਦੀ ਵਜ੍ਹਾ ਨਾਲ ਰੇਲਵੇ ਨੇ ਫਿਲਹਾਲ ਗਾਜ਼ੀਆਬਾਦ ਤੋਂ 18 ਟਰੱਕ ਸਮਾਨ ਲੈਣ ਤੋਂ ਇਨਕਾਰ ਕਰ ਦਿਤਾ ਹੈ। ਹੜ੍ਹ ਪੀੜਤਾਂ ਲਈ ਹੁਣ ਤਕ ਜਨਪਦ ਤੋਂ 35 ਲੱਖ ਰੁਪਏ ਦਿਤੇ ਜਾ ਚੁੱਕੇ ਹਨ। ਮਦਦ ਦਾ ਇਹ ਸਿਲਸਿਲਾ ਹੁਣ ਤਕ ਬੰਦ ਨਹੀਂ ਹੋਇਆ।

ਸ਼ਹਿਰ ਹੀ ਨਹੀਂ ਦੇਹਾਤ ਖੇਤਰ ਤੋਂ ਵੀ ਲੋਕ ਸਹਾਇਤਾ ਲਈ ਅੱਗੇ ਆ ਰਹੇ ਹਨ। ਸਕੂਲ ਅਤੇ ਕਾਲਜ ਵੀ ਮਦਦ ਕਰ ਰਹੇ ਹਨ। ਪੈਸੇ ਤੋਂ ਇਲਾਵਾ ਵੱਡੀ ਮਾਤਰਾ ਵਿਚ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ। ਕਈ ਟਰੱਕ ਸਮਾਨ ਅਜੇ ਤਕ ਭੇਜਿਆ ਜਾ ਚੁੱਕਿਆ ਹੈ। ਕੇਰਲ ਵਿਚ ਦੇਸ਼ ਦੇ ਸਾਰੇ ਰਾਜਾਂ ਤੋਂ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ। ਕੇਰਲ ਵਿਚ ਇੰਨੀ ਰਾਹਤ ਸਮੱਗਰੀ ਪਹੁੰਚ ਚੁੱਕੀ ਹੈ ਕਿ ਉਥੋਂ ਦੇ ਸਾਰੇ ਰੇਲਵੇ ਸਟੇਸ਼ਨ ਫੁੱਲ ਗਏ ਹਨ। ਹਾਲਾਤ ਇਹ ਹਨ ਕਿ ਉਥੇ ਸਮਾਨ ਰੱਖਣ ਲਈ ਜਗ੍ਹਾ ਨਹੀਂ ਮਿਲ ਰਹੀ ਹੈ। ਅਜਿਹੇ ਵਿਚ ਰੇਲਵੇ ਨੇ ਫਿਲਹਾਲ ਰਾਹਤ ਸਮੱਗਰੀ ਲੈਣ ਤੋਂ ਇਨਕਾਰ ਕਰ ਦਿਤਾ ਹੈ। 

ਦਸ ਦਈਏ ਕਿ ਕੁੱਝ ਦਿਨ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ  ਵੀ ਕੇਰਲ ਦੇ ਹੜ੍ਹ ਪੀੜਤਾਂ ਦੀ ਮਦਦ ਭੇਜੀ ਗਈ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ.ਰੂਪ ਸਿੰਘ ਨੇ ਦਸਿਆ ਸੀ ਕਿ ਕਿ ਕੇਰਲਾ ਗਈ ਰਾਹਤ ਟੀਮ ਨੇ ਕੋਚੀਨ 'ਚ ਰਾਹਤ ਕੈਂਪ ਸਥਾਪਤ ਕੀਤਾ ਹੈ ਤੇ ਰਾਹਤ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ। ਸ਼੍ਰੋਮਣੀ ਕਮੇਟੀ ਵਲੋਂ 15 ਮੈਂਬਰੀ ਮੈਡੀਕਲ ਟੀਮ ਵੀ ਕੇਰਲਾ ਭੇਜੀ ਗਈ ਹੈ। ਇਸ ਟੀਮ ਵਿਚ ਸ਼ੋਮਣੀ ਕਮੇਟੀ ਦੇ ਸਕੱਤਰ ਤਜਿੰਦਰ ਸਿੰਘ ਪੱਡਾ, ਦਰਬਾਰ ਸਾਹਿਬ ਦੇ ਵਧੀਕ ਮੈਨੇਜਰ ਸੁਖਬੀਰ ਸਿੰਘ ਸਮੇਤ ਵੱਡੀ ਗਿਣਤੀ 'ਚ ਮੁਲਾਜ਼ਮ ਸ਼ਾਮਲ ਹਨ।

ਇਨ੍ਹਾਂ ਵਿਚ ਸੁਪਰਵਾਈਜਰ, ਲਾਂਗਰੀ ਤੇ ਸੇਵਾਦਾਰਾਂ ਨੇ ਕੋਚੀਨ ਪੁੱਜਣ ਸਾਰ ਉੱਥੇ ਸਥਿਤ ਰਾਹਤ ਕੈਂਪਾਂ ਵਿਚ ਜਾ ਕੇ ਲੋੜੀਂਦੀਆਂ ਵਸਤਾਂ ਸਬੰਧੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਰਾਹਤ ਕੈਂਪਾਂ ਵਿਚ ਮੌਜੂਦ ਲੋੜਵੰਦਾਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿਤਾ ਸੀ। ਜਾਣਕਾਰੀ ਮੁਤਾਬਕ ਸ਼੍ਰੋਮਣੀ ਕਮੇਟੀ ਦੀ ਰਾਹਤ ਟੀਮ ਵਲੋਂ ਕੋਚੀਨ ਦੇ ਗੁਰਦੁਆਰਾ ਸਿੰਘ ਸਭਾ ਦੀ ਮਦਦ ਲਈ ਚੰਦੀਰੂਰ ਦੇ ਅਲ ਅਮੀਰ ਪਬਲਿਕ ਸਕੂਲ ਵਿਚ ਰਾਹਤ ਕੈਂਪ ਸਥਾਪਤ ਕਰਕੇ ਲੋੜਵੰਦਾਂ ਦੀ ਮਦਦ ਸ਼ੁਰੂ ਕੀਤੀ ਹੈ।

ਇਸ ਸਕੂਲ ਵਿਚ ਲਗਭਗ 500 ਲੋਕਾਂ ਨੂੰ ਖਾਣ-ਪੀਣ ਦੀਆਂ ਵਸਤਾਂ ਦੇ ਨਾਲ ਮੁੱਢਲੀਆਂ ਮੈਡੀਕਲ ਸੇਵਾਵਾਂ ਦਿਤੀਆਂ ਗਈਆਂ ਹਨ। ਸ਼੍ਰੋਮਣੀ ਕਮੇਟੀ ਦੇ ਰਾਹਤ ਕਾਰਜਾਂ ਵਿਚ ਗੁਰਦੁਆਰਾ ਗੁਰੂ ਸਿਘ ਸਭਾ ਬੰਗਲੌਰ ਵਲੋਂ ਅਵਤਾਰ ਸਿੰਘ, ਜਸਪਾਲ ਸਿੰਘ, ਹਰਬੰਸ ਸਿੰਘ ਤੇ ਗੁਰਦੁਆਰਾ ਸਿੰਘ ਸਭਾ ਕੋਚੀ ਮੈਂਬਰ ਕੁਲਬੀਰ ਸਿੰਘ, ਜਸਬੀਰ ਸਿੰਘ ਤੇ ਅਮਰਜੀਤ ਸਿੰਘ ਵਲੋਂ ਸਾਹਯੋਗ ਦਿਤਾ ਜਾ ਰਿਹਾ ਹੈ।