ਡਾ. ਚੀਮਾ ਅਤੇ ਸਿੱਧੂ ਵਿਚਕਾਰ ਸ਼ੁਰੂ ਹੋਈ ਸ਼ਬਦੀ ਜੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਅਕਾਲੀ ਦਲ ਅਤੇ ਕਾਂਗਰਸ ਦੇ ਨੇਤਾਵਾਂ ਵਿਚਕਾਰ ਸ਼ਬਦੀ ਵਾਰ ਦੀ ਜੰਗ ਬਾਦਸਤੂਰ ਜਾਰੀ

War of words started between Dr. Cheema and Sidhu

ਚੰਡੀਗੜ੍ਹ, ਪੰਜਾਬ ਵਿਚ ਅਕਾਲੀ ਦਲ ਅਤੇ ਕਾਂਗਰਸ ਦੇ ਨੇਤਾਵਾਂ ਵਿਚਕਾਰ ਸ਼ਬਦੀ ਵਾਰ ਦੀ ਜੰਗ ਬਾਦਸਤੂਰ ਜਾਰੀ ਹੈ ਅਤੇ ਦੋਹਨ ਪਾਰਟੀਆਂ ਦੇ ਨੇਤਾ ਇਕ ਦੂਜੇ ਨੂੰ ਲਪੇਟੇ ਵਿਚ ਲੈਣ ਦਾ ਕੋਈ ਵੀ ਮੌਕਾ ਨਹੀਂ ਛੱਡਦੇ | ਬੀਤੇ ਕੁਝ ਦਿਨ ਪਹਿਲਾਂ ਪੰਜਾਬ ਦੇ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬਾਦਲ ਪਰਿਵਾਰ ਨੂੰ ਸਿੱਖੀ ਤੋਂ ਛੇਕਣ ਦੀ ਮੰਗ ਕੀਤੀ ਸੀ ਅਤੇ ਸਿੱਧੂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਜਾ ਕੇ ਬਾਦਲਾਂ ਖਿਲਾਫ ਕਾਰਵਾਈ ਕਰਨ ਦਾ ਮੰਗ ਪਤਰ ਦਿਤਾ ਸੀ, ਜਿਸ ਤੋਂ ਬਾਅਦ ਸੂਬੇ ਦੀ ਸਿਆਸਤ ਹੋਰ ਭਖ ਗਈ ਸੀ|

ਇਸ ਮੰਗਪਤਰ ਤੇ ਬੋਲਦੇ ਹੋਏ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ  ਸਿੱਧੂ ਦੇ ਹੀ ਸਿੱਖ ਹੋਣ 'ਤੇ ਸਵਾਲ ਖੜੇ ਕਰ ਦਿੱਤੇ ਹਨ| ਚੀਮਾ ਨੇ ਕਿਹਾ ਕਿ ਸਿੱਧੂ ਇਕ ਪਤਿਤ ਸਿੱਖ ਹਨ ਅਤੇ ਅਕਾਲ ਤਖ਼ਤ ਸਾਹਿਬ ਪਤਿਤ ਸਿੱਖ ਨੂੰ ਜਿਆਦਾ ਅਹਿਮੀਅਤ ਨਹੀਂ ਦਿੰਦਾ| ਉਧਰ ਨਵਜੋਤ ਸਿੰਘ ਸਿੱਧੂ ਨੇ ਡਾ. ਦਲਜੀਤ ਸਿੰਘ ਚੀਮਾ ਬਾਰੇ ਬੋਲਦੇ ਹੋਏ ਕਿਹਾ ਕਿ ਚੀਮਾ ਇਕ ਰਬੜ ਦੀ ਗੁੱਡੀ ਵਾਂਗ ਹੈ, ਜਿਸਨੂੰ ਚਾਬੀ ਦੇ ਕੇ ਛੱਡ ਦਿੱਤਾ ਜਾਂਦਾ ਹੈ | ਸਿੱਧੂ ਨੇ ਸਪੋਕੇਸਮੈਨ ਟੀਵੀ ਨਾਲ ਹੋਈ ਇੰਟਰਵਿਊ ਦੌਰਾਨ ਡਾ. ਦਲਜੀਤ ਚੀਮਾ ਦੀ ਗੱਲ ਕਰਨ ਤੋਂ ਹੀ ਮਨਾ ਕਰਦੇ ਹੋਏ ਕਿਹਾ ਕਿ ਉਹ ਪਿਆਦਿਆਂ ਦੀ ਗੱਲ ਨਹੀਂ ਕਰਨਾ ਚਾਹੁੰਦੇ|

ਅਕਾਲੀਆਂ ਅਤੇ ਕਾਂਗਰਸ ਵਿਚ ਇਹ ਸ਼ਬਦੀ ਜੰਗ ਲੰਬੇ ਸਮੇਂ ਤੋਂ ਚਲਦੀ ਆ ਰਹੀ ਹੈ ਅਤੇ ਕਾਂਗਰਸ ਦੇ ਨੇਤਾ ਵਾਰ ਵਾਰ ਅਕਾਲੀ ਦਲ ਨੂੰ ਬੇਅਦਬੀ ਘਟਨਾ ਦਾ ਦੋਸ਼ੀ ਠਹਿਰਾ ਰਹੇ ਹਨ | ਪਰ ਇਸਦੇ ਉਲਟ ਅਕਾਲੀ ਦਲ, ਕਾਂਗਰਸ 'ਤੇ ਵਾਰ ਵਾਰ ਪੰਜਾਬ ਦਾ ਮਹੌਲ ਖਰਾਬ ਕਰਨ ਦਾ ਦੋਸ਼ ਲਗਾ ਰਹੇ ਹਨ |