ਹੁਸ਼ਿਆਰਪੁਰ ਦੇ ਹੋਟਲ 'ਚ ਪੱਖੇ ਨਾਲ ਲਟਕਦੀ ਲਾਸ਼ ਮਿਲਣ ਨਾਲ ਮਚੀ ਹਫੜਾ ਦਫ਼ੜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਿਲ੍ਹਾ ਹੁਸ਼ਿਆਰਪੁਰ ਦੇ ਨਿੱਜੀ ਹੋਟਲ ਸ਼ਾਹਰਾਜ ਦੇ ਕਮਰੇ 'ਚ ਪੱਖੇ ਨਾਲ ਲਮਕਦੀ ਇੱਕ 30 ਸਾਲਾਂ ਨੌਜਵਾਨ ਦੀ ਲਾਸ਼ ਮਿਲਣ ਨਾਲ ਹੋਟਲ 'ਚ ਹਫੜਾ ਦਫ਼ੜੀ ਮੱਚ ਗਈ। 

Man suicide in hoshiarpur

ਹੁਸ਼ਿਆਰਪੁਰ: ਜ਼ਿਲ੍ਹਾ ਹੁਸ਼ਿਆਰਪੁਰ ਦੇ ਨਿੱਜੀ ਹੋਟਲ ਸ਼ਾਹਰਾਜ ਦੇ ਕਮਰੇ 'ਚ ਪੱਖੇ ਨਾਲ ਲਮਕਦੀ ਇੱਕ 30 ਸਾਲਾਂ ਨੌਜਵਾਨ ਦੀ ਲਾਸ਼ ਮਿਲਣ ਨਾਲ ਹੋਟਲ 'ਚ ਹਫੜਾ ਦਫ਼ੜੀ ਮੱਚ ਗਈ। ਮੌਕੇ 'ਤੇ ਪਹੁੰਚੀ ਥਾਣਾ ਮਾਡਲ ਟਾਊਨ ਪੁਲਿਸ ਨੇ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਕਬਜੇ ਲੈ ਕੇ ਅੱਗੇ ਦੀ ਕਾਰਵਾਈ ਸੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਮ੍ਰਿਤਕ ਨੌਜਵਾਨ ਦਾ ਨਾਮ ਰਾਵਨਿਸ਼ ਰਤੂ ਦੱਸਿਆ ਜਾ ਰਿਹਾ ਹੈ, ਜੋ ਹੁਸ਼ਿਆਰਪੁਰ ਦੇ ਮੁਹੱਲਾ ਰਣਜੀਤ ਨਗਰ ਫਤਿਹਗੜ੍ਹ ਰਾਡ ਦਾ ਰਹਿਣ ਵਾਲਾ ਹੈ।

ਮ੍ਰਿਤਕ ਪੇਸ਼ੇ ਵਜੋਂ ਕੰਪਿਊਟਰ ਮੈਕੇਨਿਕ ਦਾ ਕੰਮ ਕਰਦਾ ਸੀ।  ਪੁਲਿਸ ਮੁਤਾਬਕ ਰਾਵਨਿਸ਼ ਪਿਛਲੇ ਕਾਫ਼ੀ ਦਿਨਾਂ ਤੋਂ ਪ੍ਰੇਸ਼ਾਨ ਸੀ, ਜਿਸ ਦੇ ਚਲਦੇ ਉਹ ਆਪਣੇ ਘਰ ਵੀ ਨਹੀ ਜਾਂਦਾ ਸੀ ਤੇ ਹੋਟਲ 'ਚ ਹੀ ਰੂਮ ਲਿਆ ਸੀ। ਦੱਸ ਦਈਏ ਕਿ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ  ਤੇ ਇਹ ਤਾਂ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਸਾਬਤ ਹੋ ਪਾਏਗਾ ਕੀ ਇਹ ਖੁਦਕੁਸ਼ੀ ਹੈ ਜਾਂ ਕਤਲ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਦੇਖੋ ਵੀਡੀਓ: 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।