paddy were submerged due to broken needles
ਮੁਹਾਲੀ: ਸਾਰੀ ਦੁਨੀਆ ਦਾ ਢਿੱਡ ਭਰਨ ਵਾਲੇ ਕਿਸਾਨ ਦੀ ਜੂਨ ਬੁਰੀ ਹੈ। ਕਿਸਾਨਾਂ ਦੀ 6 ਮਹੀਨੇ ਦੀ ਕੀਤੀ ਮਿਹਨਤ ਰੰਗ ਲਿਆਈ ਹੈ ਝੋਨੇ ਦੀ ਫਸਲ ਪੱਕ ਕੇ ਪੂਰੀ ਤਰ੍ਹਾਂ ਤਿਆਰ ਹੈ
ਪਰ ਪਿੰਡ ਤਖਤੂਪੁਰਾ ਸਾਹਿਬ ਵਿਖੇ ਕਿਸਾਨਾਂ ਦੀ ਛੇ ਮਹੀਨੇ ਦੀ ਕੀਤੀ ਮਿਹਨਤ ਦੇ ਪਾਣੀ ਫਿਰ ਗਿਆ। ਦਰਅਸਲ ਪਿੰਡ ਤਖਤੂਪੁਰਾ ਸਾਹਿਬ ਨਹਿਰੀ ਪਾਣੀ ਦੇ ਰਾਏਕੋਟ ਰਜਬਾਹੇ ਦੇ ਟੁੱਟਣ ਨਾਲ ਕਿਸਾਨਾਂ ਦੀ ਸੈਂਕੜੇ ਏਕੜ ਝੋਨੇ ਦੀ ਪੱਕੀ ਹੋਈ ਫ਼ਸਲ ਪਾਣੀ ਵਿਚ ਡੁੱਬ ਗਈ ਹੈ
ਜਿਸ ਨਾਲ ਉਹਨਾਂ ਦਾ ਭਾਰੀ ਨੁਕਸਾਨ ਹੋ ਗਿਆ ਹੈ। ਕਿਉਂਕਿ ਝੋਨੇ ਦੀ ਫਸਲ ਪੂਰੀ ਤਰ੍ਹਾਂ ਪੱਕ ਕੇ ਤਿਆਰ ਸੀ ਇੱਕ ਦੋ ਦਿਨ ਵਿੱਚ ਉਹਨਾਂ ਨੂੰ ਕੱਠਣ ਦੀ ਤਿਆਰੀ ਸੀ ਪਰ ਹੁਣ ਪਾਣੀ ਵਿੱਚ ਡੁੱਬਣ ਕਾਰਨ ਕੰਬਾਈਨ ਨਹੀਂ ਚੱਲ ਸਕਦੀ, ਉਥੇ ਖੇਤਾਂ ਵਿਚ ਪਾਣੀ ਖੜ੍ਹਨ ਨਾਲ ਪੱਕਿਆ ਹੋਇਆ ਝੋਨਾ ਗਲ-ਸੜ੍ਹ ਸਕਦਾ ਹੈ।