ਸਿੱਖ ਧਰਮ ਦੀ ਮਰਿਆਦਾ ਮੁਤਾਬਿਕ ਪਵੇ SC ਲਖਬੀਰ ਸਿੰਘ ਦਾ ਭੋਗ : ਸਾਂਪਲਾ ਨੇ ਕੀਤੀ ਅਪੀਲ
ਸਾਂਪਲਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੂੰ ਕੀਤੀ ਅਪੀਲ
ਸਾਂਪਲਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੂੰ ਕੀਤੀ ਅਪੀਲ
ਜਦੋਂ ਤੱਕ ਕੋਈ ਸਬੂਤ ਨਹੀਂ ਮਿਲਦਾ ਜਾਂ ਪੁਲਿਸ ਉਸ ਨੂੰ ਦੋਸ਼ੀ ਨਹੀਂ ਮੰਨਦੀ, ਉਦੋਂ ਤੱਕ ਉਸ ਨੂੰ ਬੇਅਦਬੀ ਦਾ ਦੋਸ਼ੀ ਮੰਨਣਾ ਗ਼ਲਤ : ਸਾਂਪਲਾ
ਲਖਬੀਰ ਸਿੰਘ ਨੇ ਬੇਅਦਬੀ ਕੀਤੀ ਹੈ ਇਸ ਦਾ ਹੁਣ ਤੱਕ ਕੋਈ ਸਬੂਤ ਨਹੀਂ ਆਇਆ ਸਾਹਮਣੇ, ਤਾਂ ਉਹ ਦੋਸ਼ੀ ਕਿਵੇਂ ?
ਲਖਬੀਰ ਦੀ ਹੱਤਿਆ ਕਰਨ ਵਾਲੇ ਬੇਅਦਬੀ ਦਾ ਦੋਸ਼ ਲਗਾਉਂਦੇ ਹਨ, ਪਰ ਸਬੂਤ ਨਹੀਂ ਦਿੰਦੇ
ਚੰਡੀਗੜ੍ਹ : ਨੈਸ਼ਨਲ ਐਸਸੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਸਿੰਘੂ ਬਾਰਡਰ ’ਤੇ ਕਿਸਾਨ ਸੰਗਠਨਾਂ ਦੇ ਅੰਦੋਲਨ ਵਾਲੀ ਥਾਂ ’ਤੇ ਬੇਰਹਿਮੀ ਨਾਲ ਕਤਲ ਕੀਤੇ ਗਏ ਅਨੁਸੂਚਿਤ ਜਾਤੀ ਦੇ ਲਖਬੀਰ ਸਿੰਘ ਦਾ ਭੋਗ ਸਿੱਖ ਧਰਮ ਮੁਤਾਬਿਕ ਕਰਵਾਇਆ ਜਾਵੇ।
ਸਾਂਪਲਾ ਨੇ ਕਿਹਾ ਕਿ ‘ਤੁਹਾਨੂੰ ਇਸ ਦੀ ਵੀ ਜਾਣਕਾਰੀ ਹੋਵੇਗੀ ਕਿ ਉਸ ਦੇ ਅੰਤਿਮ ਸਸਕਾਰ ’ਤੇ ਕੁੱਝ ਲੋਕਾਂ ਖਾਸਕਰ ਸਤਿਕਾਰ ਕਮੇਟੀ ਵੱਲੋਂ ਇਹ ਕਹਿੰਦੇ ਹੋਏ ਕਿ ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ, ਸਿੱਖ ਮਰਿਆਦਾ ਅਨੁਸਾਰ ਅਰਦਾਸ ਨਹੀਂ ਕਰਨ ਦਿੱਤੀ ਗਈ। ’
ਪੱਤਰ ਦੇ ਜਰੀਏ ਸਾਂਪਲਾ ਨੇ ਦੱਸਿਆ ਕਿ ਵਾਇਰਲ ਵੀਡੀਓ ਵਿੱਚ ਕੁੱਝ ਲੋਕ ਤੜਪਦੇ ਹੋਏ ਲਖਬੀਰ ਸਿੰਘ ਦੇ ਕੋਲ ਖੜੇ ਹੋ ਕੇ ਬੋਲ ਰਹੇ ਹਨ ਕਿ ਇਸ ਨੇ ਬੇਅਦਬੀ ਕੀਤੀ ਹੈ, ਪਰ ਸੱਚ ਤਾਂ ਇਹ ਹੈ ਕਿ ਇਸ ਸਬੰਧ ਵਿੱਚ ਹੁਣ ਤੱਕ ਕੋਈ ਵੀ ਵੀਡੀਓ ਜਾਂ ਫਿਰ ਫੋਟੋ ਪ੍ਰਮਾਣ ਦੇ ਰੂਪ ਵਿੱਚ ਸਾਹਮਣੇ ਨਹੀਂ ਆਇਆ ਹੈ, ਜਿਸ ਦੇ ਨਾਲ ਇਹ ਸਾਬਤ ਹੋ ਸਕੇ ਕਿ ਅਨੁਸੂਚਿਤ ਜਾਤੀ ਦੇ ਸਿੱਖ ਨੇ ਬੇਅਦਬੀ ਕੀਤੀ ਸੀ।
ਸਾਂਪਲਾ ਨੇ ਅੱਗੇ ਕਿਹਾ ਕਿ ਵੀਡੀਓ ਜੋ ਸਾਹਮਣੇ ਆਏ ਹਨ ਉਨਾਂ ਵਿਚੋਂ ਇੱਕ ਵਿੱਚ ਜ਼ਮੀਨ ’ਤੇ ਪਿਆ ਲਖਬੀਰ ਸਿੰਘ ਬੇਰਹਿਮੀ ਨਾਲ ਕਟੇ ਹੱਥ ਦੇ ਨਾਲ ਕਰਾਹੁੰਦਾ ਦਿਖਾਈ ਦੇ ਰਿਹਾ ਹੈ, ਦੂਜੇ ਵੀਡੀਓ ਵਿੱਚ ਉਸ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਮੁੱਖ ਮੰਚ ਦੇ ਕੋਲ ਉਲਟਾ ਟੰਗਿਆ ਗਿਆ ਹੈ ਅਤੇ ਤੀਜੇ ਵੀਡੀਓ ਵਿੱਚ ਉਸ ਨੂੰ ਬੈਰੀਕੇਟ ਦੇ ਨਾਲ ਟੰਗਿਆ ਹੋਇਆ ਹੈ ।
ਜਦੋਂ ਤੱਕ ਪੁਲਿਸ ਦੀ ਜਾਂਚ ਪੜਤਾਲ ਵਿੱਚ ਇਹ ਸਾਬਤ ਨਹੀਂ ਹੋ ਜਾਂਦਾ ਕਿ ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਉਦੋ ਤੱਕ ਅਨੁਸੂਚਿਤ ਜਾਤੀ ਦੇ ਲਖਬੀਰ ਸਿੰਘ ਨੂੰ ਦੋਸ਼ੀ ਨਹੀਂ ਮੰਨਿਆ ਜਾਣਾ ਚਾਹੀਦਾ ਹੈ। ਉਂਝ ਵੀ ਵਾਇਰਲ ਵੀਡੀਓ ਵਿੱਚ ਉੱਥੇ ਖੜ੍ਹੇ ਨਿਹੰਗ ਸਿੱਖ / ਲੋਕ ਆਪਣੇ ਆਪ ਬੋਲ ਰਹੇ ਹਨ ਕਿ ਲਖਬੀਰ ਸਿੰਘ ਸਰਬਲੋਹ ਗ੍ਰੰਥ ਦੀ ਪੌਥੀ ਲੈ ਕੇ ਨੱਠ ਰਿਹਾ ਸੀ।
ਪੰਜਾਬ ਭਰ ਵਿੱਚ ਖਾਸਕਰ ਬਾਰਡਰ ਦੇ ਜ਼ਿਲ੍ਹਿਆਂ ਵਿੱਚ ਬਹੁਤ ਸਾਰੀ ਸੰਸਥਾਵਾਂ ਵੱਲੋਂ ਧਰਮ ਪਰਿਵਰਤਰਨ ਦੀ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਦੇ ਨਾਲ ਦਲਿਤ ਸਿੱਖਾਂ ਨੂੰ ਖਾਸ ਕਰ ਕੇ ਨਿਸ਼ਾਨੇ ’ਤੇ ਲੈ ਕੇ ਵੱਡੀ ਗਿਣਤੀ ਵਿੱਚ ਧਰਮ ਪਰਿਵਰਤਰਨ ਕੀਤਾ ਗਿਆ ਹੈ ਅਤੇ ਜੋਰ-ਸ਼ੋਰ ਨਾਲ ਹੁਣ ਵੀ ਕੀਤਾ ਜਾ ਰਿਹਾ ਹੈ। ਲਖਬੀਰ ਸਿੰਘ ਦੀ ਹੱਤਿਆ ਅਤੇ ਉਸ ਦੇ ਦਾਹ-ਸਸਕਾਰ ਦੇ ਦੌਰਾਨ ਅਰਦਾਸ ਨਹੀਂ ਕੀਤੇ ਜਾਣ ਦੇਣਾ ਅਤੇ ਭੋਗ ਦੀ ਰਸਮ ਦਾ ਵੀ ਵਿਰੋਧ ਕਰਨ ਵਰਗੀ ਘਟਨਾਵਾਂ ਦਲਿਤਾਂ ਨੂੰ ਹੋਰ ਨਿਰਾਸ਼ਾ ਵੱਲ ਧੱਕਦੀ ਹੈ ਅਤੇ ਅਜਿਹੇ ਸੁਭਾਅ ਦੇ ਕਾਰਨ ਪੰਜਾਬ ਵਿੱਚ ਧਰਮ ਪਰਿਵਰਤਰਨ ਦੀ ਮੁਹਿੰਮ ਨੂੰ ਅਤੇ ਤੇਜ਼ੀ ਮਿਲਦੀ ਹੈ ।
ਸਾਂਪਲਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਸਿੰਘੂ ਬਾਰਡਰ ’ਤੇ ਮੌਤ ਦਾ ਸ਼ਿਕਾਰ ਹੋਏ ਲਖਬੀਰ ਸਿੰਘ ਦੀਆਂ ਅੰਤਿਮ ਰਸਮਾਂ ਸਿੱਖ ਮਰਿਆਦਾ ਮੁਤਾਬਿਕ ਕੀਤੇ ਜਾਣ ਦੀ ਆਗਿਆ ਦਿੱਤੀ ਜਾਵੇ।