ਚਿੱਟ ਫੰਡ ਕੰਪਨੀ ਨੇ ਪਾਰਟ ਟਾਈਮ ਨੌਕਰੀ ਦੇ ਬਹਾਨੇ ਔਰਤ ਨਾਲ 24.37 ਲੱਖ ਰੁਪਏ ਦੀ ਮਾਰੀ ਠੱਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਹ ਧੋਖਾਧੜੀ ਵੈਲਿੰਗਟਨ ਹਾਈਟਸ ਟੀਡੀਆਈ ਸਿਟੀ ਦੀ ਰਹਿਣ ਵਾਲੀ ਮਨਦੀਪ ਕੌਰ ਨਾਲ ਹੋਈ ਹੈ

photo

 

ਮੁਹਾਲੀ: ਇਕ ਚਿੱਟ ਫੰਡ ਕੰਪਨੀ ਨੇ ਇੱਕ ਔਰਤ ਨੂੰ ਪਾਰਟ ਟਾਈਮ ਨੌਕਰੀ ਦਾ ਝਾਂਸਾ ਦੇ ਕੇ 24.37 ਲੱਖ ਰੁਪਏ ਦੀ ਠੱਗੀ ਮਾਰੀ। ਕੰਪਨੀ ਨੇ ਔਰਤ ਨੂੰ ਯੂ-ਟਿਊਬ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰਨ ਦਾ ਕੰਮ ਦੇ ਕੇ ਪਾਰਟ-ਟਾਈਮ ਨੌਕਰੀ ਤੋਂ ਚੰਗਾ ਮੁਨਾਫਾ ਕਮਾਉਣ ਦਾ ਲਾਲਚ ਦਿਤਾ ਸੀ। ਇਹ ਧੋਖਾਧੜੀ ਵੈਲਿੰਗਟਨ ਹਾਈਟਸ ਟੀਡੀਆਈ ਸਿਟੀ ਦੀ ਰਹਿਣ ਵਾਲੀ ਮਨਦੀਪ ਕੌਰ ਨਾਲ ਹੋਈ ਹੈ। ਪੰਜਾਬ ਰਾਜ ਸਾਈਬਰ ਪੁਲਿਸ ਨੇ ਮਨਦੀਪ ਕੌਰ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਹੈ।

 ਇਹ ਵੀ ਪੜ੍ਹੋ: ਕੈਨੇਡਾ 'ਚ ਮਾਂ ਨੇ ਦੋਵਾਂ ਜੁੜਵਾ ਬੱਚੀਆਂ ਦੀ ਬਚਾਈ ਜਾਨ ਪਰ ਵੈਨ ਹੇਠ ਆਉਣ ਕਾਰਨ ਔਰਤ ਦੀ ਹੋਈ ਮੌਤ 

ਮਨਦੀਪ ਕੌਰ ਨੇ ਸਾਈਬਰ ਸੈੱਲ ਨੂੰ ਦੱਸਿਆ ਕਿ ਉਸ ਨੂੰ 23 ਸਤੰਬਰ ਨੂੰ ਕਿਸੇ ਅਣਪਛਾਤੇ ਨੰਬਰ ਤੋਂ ਸੁਨੇਹਾ ਮਿਲਿਆ ਸੀ। ਇੱਕ ਅਣਜਾਣ ਨੰਬਰ ਤੋਂ ਸੁਨੇਹਾ ਆਇਆ ਸੀ। ਮੈਸੇਜ ਭੇਜਣ ਵਾਲੀ ਲੜਕੀ ਨੇ ਆਪਣੀ ਪਛਾਣ ਆਯੁਸ਼ੀ ਵਜੋਂ ਦੱਸੀ ਹੈ।  ਉਸ ਨੇ ਕਿਹਾ ਕਿ ਉਹ ਟ੍ਰੇਨਿੰਗ ਵਿਊ ਇੰਡੀਆ ਪ੍ਰਾਈਵੇਟ ਲਿਮਟਿਡ ਕੰਪਨੀ ਤੋਂ ਭਰਤੀ ਕੋਆਰਡੀਨੇਟਰ ਹੈ ਤੇ ਮਨਦੀਪਯੂ-ਟਿਊਬ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰਕੇ ਉਨ੍ਹਾਂ ਦੀ ਕੰਪਨੀ ਦਾ ਮੈਂਬਰ ਬਣੇ। ਜਿਸ ਨਾਲ ਉਸ ਨੂੰ ਵਧੀਆ ਮੁਨਾਫਾ ਮਿਲੇਗਾ।

 ਇਹ ਵੀ ਪੜ੍ਹੋ: ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ 5 ਨਵੇਂ ਜੱਜਾਂ ਦੀ ਕੀਤੀ ਨਿਯੁਕਤੀ 

ਮਨਦੀਪ ਨੇ ਦੱਸਿਆ ਕਿ ਮੈਂਬਰ ਬਣਾਉਣ ਤੋਂ ਬਾਅਦ, ਉਸ ਨੂੰ ਤਿੰਨ ਤੋਂ ਚਾਰ ਮੁਫਤ ਟਾਸਕ ਦਿਤੇ ਗਏ। ਕੰਮ ਪੂਰਾ ਹੋਣ 'ਤੇ 150 ਰੁਪਏ ਪ੍ਰਤੀ ਟਾਸਕ ਵੀ ਉਸ ਦੇ ਖਾਤੇ 'ਚ ਟਰਾਂਸਫਰ ਕਰ ਦਿਤੇ ਗਏ। ਬਾਅਦ ਵਿਚ ਕੰਪਨੀ ਦੇ ਕਹਿਣ 'ਤੇ ਉਸ ਨੇ ਦੋ ਹਜ਼ਾਰ ਰੁਪਏ ਦਿਤੇ। ਕੰਮ ਪੂਰਾ ਹੋਣ ਤੋਂ ਬਾਅਦ ਉਸ ਦੇ ਖਾਤੇ 'ਚ 2800 ਰੁਪਏ ਆ ਗਏ। ਇਸ ਤੋਂ ਬਾਅਦ ਉਸ ਨੇ ਇਸ ਵਿੱਚ 40 ਹਜ਼ਾਰ ਰੁਪਏ ਦਾ ਨਿਵੇਸ਼ ਕੀਤਾ। ਇਸ ਤੋਂ ਬਾਅਦ ਕਿਹਾ ਗਿਆ ਕਿ ਜਦੋਂ ਤੁਸੀਂ ਅਗਲਾ ਕੰਮ ਪੂਰਾ ਕਰੋਗੇ ਤਾਂ ਹੀ ਪੈਸੇ ਮਿਲਣਗੇ।
ਕੰਪਨੀ ਦੇ ਜਾਲ ਵਿਚ ਫਸ ਕੇ ਉਸ ਨੇ 40 ਹਜ਼ਾਰ, 90 ਹਜ਼ਾਰ, 2 ਲੱਖ, 3 ਲੱਖ, 5 ਲੱਖ, 4 ਲੱਖ, 4 ਲੱਖ ਅਤੇ 5.7 ਲੱਖ ਰੁਪਏ ਦਾ ਨਿਵੇਸ਼ ਕਰਵਾਇਆ ਪਰ ਬਾਅਦ ਵਿਚ ਕੰਪਨੀ ਨੇ ਮਨਦੀਪ ਨੂੰ ਕਿਹਾ ਕਿ ਉਸ ਨੇ ਕੰਮ  ਵਿਚ ਗਲਤੀਆਂ ਕੀਤੀਆਂ ਹਨ। ਇਸ ਕਾਰਨ ਉਸ ਨੂੰ ਕੋਈ ਪੈਸਾ ਵਾਪਸ ਨਹੀਂ ਮਿਲੇਗਾ। ਇਸ ਤਰ੍ਹਾਂ ਉਸ ਤੋਂ 24.37 ਲੱਖ ਰੁਪਏ ਦੀ ਠੱਗੀ ਮਾਰੀ ਗਈ।