ਚੈੱਕ ਬਾਊਂਸ ਮਾਮਲੇ 'ਚ ਮਹਿਲਾ ਪੁਲਿਸ ਮੁਲਾਜ਼ਮ ਨੂੰ ਤਿੰਨ ਸਾਲ ਦੀ ਕੈਦ, ਬਾਂਡ 'ਤੇ ਮਿਲੀ ਜ਼ਮਾਨਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਰਾ ਨੂੰ ਵਿਦੇਸ਼ ਭੇਜਣ ਲਈ 2016 'ਚ ਮਹਿਲਾ ਮੁਲਾਜ਼ਮ ਨੇ ਲਏ ਸਨ 12.50 ਲੱਖ ਰੁਪਏ

PHOTO

 

ਮੋਗਾ: ਚੈੱਕ ਬਾਊਂਸ ਮਾਮਲੇ 'ਚ ਅਦਾਲਤ ਨੇ ਮਹਿਲਾ ਪੁਲਿਸ ਅਧਿਕਾਰੀ ਨੂੰ 3 ਸਾਲ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਮਹਿਲਾ ਕਰਮਚਾਰੀ ਨੇ ਜ਼ਮਾਨਤੀ ਬਾਂਡ 'ਤੇ ਜ਼ਮਾਨਤ ਲੈ ਲਈ ਹੈ। ਐਡਵੋਕੇਟ ਸਿਧਾਰਥ ਮਜੀਠੀਆ ਨੇ  ਨੂੰ ਦੱਸਿਆ ਕਿ ਮੁਵੱਕਿਲ ਅਵਤਾਰ ਸਿੰਘ ਦੀ ਪੁਲਿਸ ਮੁਲਾਜ਼ਮ ਕਮਲਜੀਤ ਕੌਰ ਵਾਸੀ ਕੱਚਾ ਦੁਸਾਂਝ ਰੋਡ ਨਾਲ ਜਾਣ-ਪਛਾਣ ਸੀ।

 ਇਹ ਵੀ ਪੜ੍ਹੋ: SYL 'ਤੇ ਬਹਿਸ ਦਾ ਸਮਾਂ ਬੀਤ ਗਿਆ, ਪੰਜਾਬ ਸਹਿਮਤ ਨਹੀਂ, ਇਸ ਲਈ ਅਸੀਂ ਸੁਪਰੀਮ ਕੋਰਟ ਗਏ: ਅਨਿਲ ਵਿਜ 

ਕਮਲਜੀਤ ਨੇ ਆਪਣੇ ਭਰਾ ਨੂੰ ਵਿਦੇਸ਼ ਭੇਜਣ ਲਈ ਅਵਤਾਰ ਸਿੰਘ ਤੋਂ 2016 ਵਿੱਚ 12.50 ਲੱਖ ਰੁਪਏ ਉਧਾਰ ਲਏ ਸਨ, ਜੋ ਵਾਪਸ ਨਹੀਂ ਕੀਤੇ ਗਏ। 2018 ਵਿੱਚ ਕਮਲਜੀਤ ਨੇ ਅਵਤਾਰ ਸਿੰਘ ਨੂੰ 6 ਲੱਖ ਅਤੇ 6 ਲੱਖ 50 ਹਜ਼ਾਰ ਰੁਪਏ ਦੇ ਦੋ ਚੈੱਕ ਦਿਤੇ ਸਨ।

 ਇਹ ਵੀ ਪੜ੍ਹੋ: 3 ਸਕੀਆਂ ਭੈਣਾਂ ਨੇ ਨੈਸ਼ਨਲ ਤਾਈਕਵਾਂਡੋ ਚੈਂਪੀਅਨਸ਼ਿਪ ਵਿਚ ਜਿੱਤੇ ਸੋਨ ਤਗਮੇ  

ਜਦੋਂ ਚੈੱਕ ਬੈਂਕ ਵਿੱਚ ਜਮ੍ਹਾ ਕਰਵਾਏ ਗਏ ਤਾਂ ਦੋਵੇਂ ਬਾਊਂਸ ਹੋ ਗਏ। ਸ਼ਿਕਾਇਤਕਰਤਾ ਨੇ ਜੁਲਾਈ 2018 ਵਿੱਚ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ ਸੀ। ਸਵਾ ਪੰਜ ਸਾਲ ਬਾਅਦ ਮੰਗਲਵਾਰ ਨੂੰ ਅਦਾਲਤ ਨੇ ਕਮਲਜੀਤ ਕੌਰ ਨੂੰ ਦੋਸ਼ੀ ਪਾਇਆ ਅਤੇ ਸਜ਼ਾ ਸੁਣਾਈ।