ਡੇਰਾ ਮੁਖੀ ਅਤੇ ਹਨੀਪ੍ਰੀਤ ਦੀ ਮੁਲਾਕਾਤ ਦਾ ਮਾਮਲਾ- ਅੰਸ਼ੁਲ ਛਤਰਪਤੀ ਨੂੰ ਸਬੂਤ ਮਿਟਾਏ ਜਾਣ ਦਾ ਖ਼ਦਸ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਣਜੀਤ ਸਿੰਘ ਹਤਿਆ ਮਾਮਲੇ ਦੀ ਸੁਣਵਾਈ ਵੀ ਅਹਿਮ ਪੜਾਅ 'ਤੇ

Anshul Chhatrapati

ਸਿਰਸਾ  (ਸੁਰਿੰਦਰ ਪਾਲ ਸਿੰਘ) : ਸਾਧਵੀ ਯੋਨ ਸੋਸ਼ਣ ਅਤੇ ਛੱਤਰਪਤੀ ਹਤਿਆ ਦੇ ਮਾਮਲੇ ਵਿਚ ਰੋਹਤਕ ਦੀ ਸੁਨਾਰੀਆਂ ਜੇਲ ਵਿਚ 20 ਸਾਲ ਲਈ ਬੰਦ ਡੇਰਾ ਸਿਰਸਾ ਪ੍ਰਮੁੱਖ ਦੀਆਂ ਮੁਸ਼ਕਿਲਾਂ ਹੋਰ ਵੱਧ ਸਕਦੀਆਂ ਹਨ। ਇਸ ਗੱਲ ਦਾ ਪ੍ਰਗਟਾਵਾ ਡੇਰਾ ਪ੍ਰਮੁੱਖ ਦੇ ਗੁੰਡਿਆਂ ਵਲੋਂ ਸ਼ਹੀਦ ਕੀਤੇ ਗਏ ਰਾਮ ਚੰਦਰ ਛੱਤਰਪਤੀ ਦੇ ਸੱਪੁਤਰ ਅੰਸ਼ੁਲ ਛੱਤਰਪਤੀ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਹੋਰਾਂ ਹਤਿਆਵਾਂ ਦੇ ਨਾਲ ਸਨ 2002 'ਚ ਡੇਰਾ ਪ੍ਰੇਮੀ ਰਣਜੀਤ ਸਿੰਘ ਦੀ ਹਤਿਆ ਹੋਈ ਸੀ ਅਤੇ ਸੰਨ 2003 ਵਿਚ ਇਹ ਮਾਮਲਾ ਸੀ.ਬੀ.ਆਈ ਕੋਲ ਆਇਆ ਸੀ।

ਜਿਸ ਵਿਚ 6 ਲੋਕ ਦੋਸ਼ੀ ਪਾਏ ਗਏ ਸਨ। ਹੁਣ ਇਸ ਕਾਂਡ ਵਿਚ ਸੁਣਵਾਈ ਲਗਭਗ ਪੂਰੀ ਹੋ ਚੁੱਕੀ ਹੈ ਅਤੇ ਫ਼ੈਸਲਾ ਜਲਦੀ ਆਉਣ ਵਾਲਾ ਹੈ। ਜਿਸ ਵਿਚ ਡੇਰਾ ਮੁਖੀ ਨੂੰ ਹੋਰ ਸਜ਼ਾ ਹੋ ਸਕਦੀ ਹੈ। ਇਹੀ ਨਹੀਂ ਅੰਸ਼ੁਲ ਛੱਤਰਪਤੀ ਨੇ ਹਨੀਪ੍ਰੀਤ ਤੇ ਰਾਮ ਰਹੀਮ ਦੀ ਮੁਲਾਕਾਤ ਦੀਆਂ ਚਰਚਵਾਂ 'ਤੇ ਵੀ ਗੰਭੀਰ ਸਵਾਲ ਉਠਾਏ ਹਨ। ਉਨ੍ਹਾਂ ਸਥਾਨਕ ਪ੍ਰਸ਼ਾਸਨ ਅਤੇ ਜੇਲ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਹਨੀਪ੍ਰੀਤ ਅਤੇ ਡੇਰਾ ਮੁਖੀ ਦੀ ਮੁਲਾਕਾਤ ਰੋਕੀ ਜਾਵੇ। ਕਿਉਂਕਿ ਡੇਰਾ ਪ੍ਰਮੁੱਖ ਅਤੇ ਹਨੀਪ੍ਰੀਤ ਕੋਲ ਡੇਰੇ ਦੇ ਕਈ ਰਾਜ਼ ਹਨ।

ਅੰਸ਼ੁਲ ਛਤਰਪਤੀ ਨੇ ਕਿਹਾ ਕਿ ਡੇਰਾ ਮੁਖੀ ਅਤੇ ਹਨੀਪ੍ਰੀਤ ਦੀ ਮੁਲਾਕਾਤ ਤੋਂ ਬਾਅਦ ਕਈ ਅਹਿਮ ਸਬੂਤ ਮਿਟਾਏ ਜਾ ਸਕਦੇ ਹਨ। ਇਸ ਮੁਲਾਕਾਤ ਨਾਲ ਪ੍ਰਦੇਸ਼ ਵਿਚ ਅਮਨ ਕਾਨੂੰਨ ਦੀ ਸਥਿਤੀ ਵੀ ਵਿਗੜ ਸਕਦੀ ਹੈ। ਅੰਸੁਲ ਛੱਤਰਪਤੀ ਸ਼ਹੀਦ ਰਾਮ ਚੰਦਰ ਛੱਤਰਪਤੀ ਦੇ ਬੇਟੇ ਹਨ, ਜਿਨ੍ਹਾਂ ਦੇ ਪਿਤਾ ਰਾਮ ਚੰਦਰ ਛੱਤਰਪਤੀ ਨੇ ਸਿਰਸਾ ਤੋਂ ਰੋਜ਼ਾਨਾ ਪ੍ਰਕਾਸ਼ਤ ਹੁੰਦੇ ਅਪਣੇ ਅਖ਼ਬਾਰ 'ਪੂਰਾ ਸੱਚ' ਵਿਚ ਡੇਰੇ ਦੀ ਇਕ ਸਾਧਵੀ ਦੀ ਉਹ ਗੁਮਨਾਮ ਚਿੱਠੀ ਛਾਪੀ ਸੀ,

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।