ਸਿਆਸਤ ਨਾ ਕਰਨ ਆਗੂ, ਸਿੱਖ ਸੰਗਤ ਦੀ ਅਰਦਾਸ ਨਾਲ ਖੁੱਲ੍ਹਿਆ ਲਾਂਘਾ: ਬਰਿੰਦਰਮੀਤ ਸਿੰਘ ਪਾਹੜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਧਾਨ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਨਾਲ ਲੱਖਾਂ-ਕਰੋੜਾਂ ਲੋਕਾਂ ਦੀਆਂ ਆਸਾਂ ਜੁੜੀਆਂ ਹੋਈਆਂ ਹਨ

Barindermeet Singh Pahra

ਡੇਰਾ ਬਾਬਾ ਨਾਨਕ (ਚਰਨਜੀਤ ਸਿੰਘ ਸੁਰਖ਼ਾਬ): ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਭਾਰਤ ਸਰਕਾਰ ਵਲੋਂ 20 ਮਹੀਨਿਆਂ ਬਾਅਦ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦਾ ਫੈਸਲਾ ਲਿਆ ਗਿਆ। ਇਸ ਦੌਰਾਨ ਅੱਜ ਪੰਜਾਬ ਸਰਕਾਰ ਦਾ ਵਫਦ ਵੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਇਆ।

ਹੋਰ ਪੜ੍ਹੋ: Cryptocurrency ਗਲਤ ਹੱਥਾਂ 'ਚ ਨਹੀਂ ਜਾਣੀ ਚਾਹੀਦੀ, ਇਹ ਸਾਡੇ ਨੌਜਵਾਨਾਂ ਨੂੰ ਤਬਾਹ ਕਰ ਦੇਵੇਗੀ- PM

ਇਸ ਮੌਕੇ ਵਿਧਾਨ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਨਾਲ ਲੱਖਾਂ-ਕਰੋੜਾਂ ਲੋਕਾਂ ਦੀਆਂ ਆਸਾਂ ਜੁੜੀਆਂ ਹੋਈਆਂ ਹਨ ਤੇ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਲਾਂੜਾ ਮੁੜ ਖੁੱਲ੍ਹਿਆ ਹੈ। ਉਹਨਾਂ ਕਿਹਾ ਕਿ ਸਾਡੀ ਅਰਦਾਸ ਹੈ ਕਿ ਇਹ ਲਾਂਘਾ ਹਮੇਸ਼ਾਂ ਖੁੱਲ੍ਹਿਆ ਰਹੇ। ਪੰਜਾਬ ਸਰਕਾਰ ਦੇ ਵਫਦ ਵਿਚ ਮੁੱਖ ਮੰਤਰੀ, ਤਿੰਨ ਮੰਤਰੀ ਅਤੇ ਦੋ ਵਿਧਾਇਕ ਕਰਤਾਪੁਰ ਸਾਹਿਬ ਲਈ ਰਵਾਨਾ ਹੋਏ ਹਨ।

ਹੋਰ ਪੜ੍ਹੋ: ਲਖਨਊ 'ਚ ਕਿਸਾਨ ਮਹਾਪੰਚਾਇਤ ਨੂੰ ਰੋਕਿਆ ਤਾਂ PM ਤੇ CM ਨੂੰ UP 'ਚ ਉਤਰਨ ਨਹੀਂ ਦੇਵਾਂਗੇ- ਟਿਕੈਤ

ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਕਿ ਇਹ ਲਾਂਘਾ ਸਿੱਖ ਸੰਗਤਾਂ ਦੀ ਅਰਦਾਸ ਨਾਲ ਖੁੱਲ਼੍ਹਿਆ ਹੈ, ਇਸ ਉੱਤੇ ਸਿਆਸਤ ਕਰਨ ਦੀ ਲੋੜ ਨਹੀਂ ਹੈ। ਸੰਗਤ ਦਾ ਦਰਜਾ ਸਭ ਤੋਂ ਉੱਚਾ ਹੈ ਅਤੇ ਇਸ ਲਾਂਘੇ ਦਾ ਸਿਹਰਾ ਵੀ ਸੰਗਤਾਂ ਨੂੰ ਜਾਂਦਾ ਹੈ। ਇਸ ਮੁੱਦੇ ਨੂੰ ਚੋਣਾਂ ਨਾਲ ਨਹੀਂ ਜੋੜਨਾ ਚਾਹੀਦਾ ਹੈ।

ਹੋਰ ਪੜ੍ਹੋ: ਰਵਨੀਤ ਬਿੱਟੂ ਦੀ ਨਵਜੋਤ ਸਿੱਧੂ ਨੂੰ ਨਸੀਹਤ, ‘ਟਵੀਟ ਕਰਨ ਦੇ ਨਾਲ-ਨਾਲ CM ਨਾਲ ਬੈਠ ਕੇ ਕਾਰਵਾਈ ਕਰੋ’

ਉਹਨਾਂ ਕਿਹਾ ਕਿ ਸਾਨੂੰ ਅਰਦਾਸ ਕਰਨੀ ਚਾਹੀਦੀ ਹੈ ਕਿ ਬਾਰਡਰਾਂ ਉੱਤੇ ਬੈਠੇ ਕਿਸਾਨਾਂ ਦੀ ਮਸਲੇ ਜਲਦ ਹੱਲ਼ ਹੋਣ ਅਤੇ ਉਹ ਅਪਣੇ ਘਰਾਂ ਨੂੰ ਪਰਤਣ। ਵਿਧਾਇਕ ਨੇ ਕਿਹਾ ਕਿ ਅਸੀਂ ਅਰਦਾਸ ਕਰਾਂਗੇ ਕਿ ਸਾਡਾ ਹੱਸਦਾ ਵੱਸਦਾ ਪੰਜਾਬ ਮੁੜ ਤੋਂ ਬਹਾਲ ਹੋਵੇ।