ਪੁੱਤ ਦੀ ਗ੍ਰਿਫ਼ਤਾਰੀ ਤੋਂ ਬਾਅਦ ਭਾਜਪਾ ਆਗੂ ਨੇ ਦਿੱਤਾ ਸਪੱਸ਼ਟੀਕਰਨ, ਕਿਹਾ - ਬੇਦਖ਼ਲ ਕਰ ਚੁੱਕਿਆ ਹਾਂ 

ਏਜੰਸੀ

ਖ਼ਬਰਾਂ, ਪੰਜਾਬ

ਮੈਂ ਹੋਰ ਮਾਵਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਉਹ ਆਪਣੇ ਮੁੰਡਿਆਂ ਨਾਲ ਸਖ਼ਤ ਰਹਿਣ

File Photo

 

ਲੁਧਿਆਣਾ : ਲੁਧਿਆਣਾ ਪੁਲਿਸ ਵੱਲੋਂ ਭਾਜਪਾ ਆਗੂ ਦੇ ਪੁੱਤਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਪੁਲਿਸ ਨੇ ਭਾਜਪਾ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਦੇ ਪੁੱਤਰ ਉਦੇਰਾਜ ਸਿੰਘ ਅਤੇ ਉਸ ਦੇ ਸਾਥੀ ਅੰਮ੍ਰਿਤਰਾਜ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਗ੍ਰਿਫ਼ਤਾਰੀ ਤੋਂ ਬਾਅਦ ਭਾਜਪਾ ਆਗੂ ਨੇ ਵੀ ਅਪਣਾ ਸ਼ਪੱਸ਼ਟੀਕਰਨ ਦਿੱਤਾ ਹੈ। 

ਉਹਨਾਂ ਨੇ ਗ੍ਰਿਫ਼ਤਾਰ ਕੀਤੇ ਗਏ ਅਪਣੇ ਪੁੱਤਰ ਦੀ ਬੇਦਖਲੀ ਦਾ ਨੋਟਿਸ ਸਾਂਝਾ ਕੀਤਾ ਹੈ। ਸੁੱਖਮਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਉਹ ਉਦੇਰਾਜ ਸਿੰਘ ਨੂੰ 3 ਫਰਵਰੀ 2015 ਨੂੰ ਹੀ ਬੇਦਖ਼ਲ ਕਰ ਚੁੱਕਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਸ ਦਾ ਪੁੱਤਰ ਉਹਨਾਂ ਦੇ ਕਹਿਣੇ ਤੋਂ ਬਾਹਰ ਹੈ। ਉਹਨਾਂ ਕਿਹਾ ਕਿ ਮੈਂ ਪਿਛਲੇ ਲੰਮੇ ਸਮੇਂ ਤੋਂ ਇਨ੍ਹਾਂ ਤੋਂ ਵੱਖ ਰਹਿ ਰਿਹਾ ਹਾਂ।

ਮੈਂ ਹੋਰ ਮਾਵਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਉਹ ਆਪਣੇ ਮੁੰਡਿਆਂ ਨਾਲ ਸਖ਼ਤ ਰਹਿਣ, ਪਿਓ ਅਪਣੀ ਔਲਾਦ ਦੇ ਵੈਰੀ ਨਹੀਂ ਹੁੰਦੇ। ਮੇਰੇ ਸਾਦੇ ਜੀਵਨ ਬਾਰੇ ਲੋਕ ਸਭ ਜਾਣਦੇ ਹਨ। ਪੁੱਤ ਆਪਣੇ ਕੀਤਿਆਂ ਦੀ ਸਜ਼ਾ ਭੁਗਤਣ, ਮੇਰਾ ਤੇ ਸਾਡੇ ਪਰਿਵਾਰ ਦਾ ਇਨ੍ਹਾਂ ਨਾਲ ਕੋਈ ਸੰਬੰਧ ਨਹੀਂ ਹੈ। 
ਜ਼ਿਕਰਯੋਗ ਹੈ ਕਿ ਲੁਧਿਆਣਾ 'ਚ ਪੈਟਰੋਲ ਪੰਪ ਦੀ ਕੀਤੀ ਗਈ ਲੁੱਟ ਦੇ ਮਾਮਲੇ 'ਚ ਇਹ ਗ੍ਰਿਫ਼ਤਾਰੀ ਕੀਤੀ ਗਈ ਹੈ।