ਪੰਚਾਇਤੀ ਚੋਣਾਂ ਨੂੰ ਲੈ ਕੇ ਕਾਂਗਰਸੀ ਉਮੀਦਵਾਰਾਂ ਨੇ ਕੀਤੀ ਕੁੱਟਮਾਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੁੱਟਮਾਰ ਦੀਆਂ ਜੋ ਤਸਵੀਰਾਂ ਤੋਂ ਤੁਸੀਂ ਦੇਖ ਰਹੇ ਹੋ ਪੱਟੀ ਹਲਕੇ ਦੇ ਪਿੰਡ ਨੌਸ਼ਹਿਰਾ ਪੰਨੂਆਂ ਦੀਆਂ ਹਨ ਜਿਥੇ ਪੰਚਾਇਤੀ ਦੀਆਂ ਚੋਣਾਂ ਨੂੰ ਲੈ ਕੇ ਨਾਮਜ਼ਦਗੀ....

Panchayat Elections

ਪੱਟੀ (ਭਾਸ਼ਾ) : ਕੁੱਟਮਾਰ ਦੀਆਂ ਜੋ ਤਸਵੀਰਾਂ ਤੋਂ ਤੁਸੀਂ ਦੇਖ ਰਹੇ ਹੋ ਪੱਟੀ ਹਲਕੇ ਦੇ ਪਿੰਡ ਨੌਸ਼ਹਿਰਾ ਪੰਨੂਆਂ ਦੀਆਂ ਹਨ ਜਿਥੇ ਪੰਚਾਇਤੀ ਦੀਆਂ ਚੋਣਾਂ ਨੂੰ ਲੈ ਕੇ ਨਾਮਜ਼ਦਗੀ ਦੇ ਫਾਰਮ ਭਰਨ ਗਏ ਕਾਂਗਰਸੀ ਉਮੀਦਵਾਰਾਂ ਦੇ ਸਮਰਥਕ ਆਪਸ ਵਿਚ ਭਿੜ ਗਏ। ਕਾਂਗਰਸੀ  ਸਮਰਥਕਾਂ ਵਿਚ ਹੋਈ ਇਸ ਝੜਪ ਨੂੰ ਰੋਕਣ ਵਿਚ ਪੁਲਿਸ ਨੂੰ ਕਾਫੀ ਮੁਸ਼ੱਕਤ ਕਰਨੀ ਪਈ । ਦੱਸ ਦੇਈਏ ਕਿ ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਤਰਸੇਮ ਸਿੰਘ ਨਾਮਕ ਕਾਂਗਰਸੀ ਉਮੀਦਵਾਰ ਨੂੰ ਸਿਰੋਪਾਉ ਪਾ ਕੇ ਸਰਬਸੰਮਤੀ ਨਾਲ ਸਰਪੰਚ ਬਣਾਉਣ ਦਾ ਦਾਅਵਾ ਕੀਤਾ ਸੀ।


ਪਰ ਇਸ ਤੋਂ ਨਾਖੁਸ਼ ਸਰਪੰਚੀ ਦੇ ਇੱਕ ਹੋਰ ਦਾਅਵੇਦਾਰ ਰਣਜੀਤ ਸਿੰਘ ਦੇ ਸਮਰਥਕਾਂ ਨੇ ਤਰਸੇਮ ਸਿੰਘ 'ਤੇ ਹਮਲਾ ਕਰ ਦਿੱਤਾ। ਰਣਜੀਤ ਸਿੰਘ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਪਿੰਡ ਦੇ ਨਿਵਾਸੀ ਇਸ ਗੱਲ ਤੋਂ ਖੁਸ਼ ਨਹੀਂ ਹਨ ਅਤੇ ਉਨ੍ਹਾਂ ਨੇ ਵਿਧਾਇਕ ਦੇ ਫੈਸਲਾ ਦਾ ਵਿਰੋਧ ਕੀਤਾ ਹੈ। ਉਧਰ ਤਰਸੇਮ ਸਿੰਘ ਦਾ ਕਹਿਣਾ ਹੈ ਕਿ ਵਿਧਾਇਕ ਗਿੱਲ ਨੇ ਉਸ ਨੂੰ ਸਰਪੰਚ ਚੁਣਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਵਾਦ ਹੈ ਤਾਂ ਉਹ ਚੋਣ ਲੜਨ ਲਈ ਵੀ ਤਿਆਰ ਹੈ।ਇਸ ਮਾਮਲੇ ਦੇ ਚਲਦੇ ਜਦੋ ਦੋਹਾਂ ਧਿਰਾਂ ਵਿਚ ਮਤਭੇਦ ਵੱਧ ਗਏ ਅਤੇ ਨਾਮਜ਼ਦਗੀ ਫਾਰਮ ਭਰਨ ਸਮੇਂ ਰਣਜੀਤ ਸਿੰਘ ਦੇ ਸਮਰਥਕਾਂ ਨੇ ਤਰਸੇਮ ਸਿੰਘ 'ਤੇ ਹਮਲਾ ਕਰ ਦਿੱਤਾ।


, ਜਿਸ ਨੂੰ ਪੁਲਿਸ ਨੇ ਬਹੁਤ ਮੁਸ਼ਕਿਲ ਨਾਲ ਸੁਲਝਾਇਆ। ਇਸ ਹਮਲੇ ਤੋਂ ਪੁਲਿਸ ਦਾ ਕਹਿਣਾ ਹੈ ਕਿ ਜਿਸ ਕਿਸੇ ਨੇ ਕਾਨੂੰਨ ਹੱਥ ਵਿਚ ਲੈਣ ਦੀ ਕੋਸ਼ਿਸ਼ ਕੀਤੀ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।