ਕਾਂਗਰਸ ਨੇਤਾ ਸੱਜਣ ਕੁਮਾਰ ਨੂੰ ਉਮਰ ਕੈਦ, ਪੰਜਾਬ ਸਰਕਾਰ ਨੇ ਫ਼ੈਸਲੇ ਦਾ ਕੀਤਾ ਸਵਾਗਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

1984 ਵਿਚ ਹੋਏ ਸਿੱਖ ਦੰਗਿਆਂ ਦੇ ਆਰੋਪੀ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਅੱਜ ਅਦਾਲਤ ਨੇ ਉਮਰ ਕੈਦ ਦੀ ਸੱਜਾ ਸੁਣਾਈ ਹੈ।  ਪੰਜਾਬ  ਦੇ ਮੁੱਖ ਮੰਤਰੀ ਦਫ਼ਤਰ ਨੇ

Captain Amarinder Singh

ਚੰਡੀਗੜ੍ਹ (ਸਸਸ) : 1984 ਵਿਚ ਹੋਏ ਸਿੱਖ ਦੰਗਿਆਂ ਦੇ ਆਰੋਪੀ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਅੱਜ ਅਦਾਲਤ ਨੇ ਉਮਰ ਕੈਦ ਦੀ ਸੱਜਾ ਸੁਣਾਈ ਹੈ।  ਪੰਜਾਬ  ਦੇ ਮੁੱਖ ਮੰਤਰੀ ਦਫ਼ਤਰ ਨੇ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫ਼ੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਆਜ਼ਾਦੀ ਤੋਂ ਬਾਅਦ ਸਭ ਤੋਂ ਭਿਆਨਕ ਦੰਗਾ ਹੈ। ਦੂਜੇ ਸੂਬੇ ਦੇ ਆਗੂਆਂ ਨੇ ਵੀ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ।

ਮੁੱਖ‍ ਮੰਤਰੀ ਕੈਪ‍ਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਦਾਲਤ ਦੇ ਫ਼ੈਸਲੇ ਨਾਲ ੧੯੮੪ ਦੇ ਦੰਗੇ 'ਚ ਪੀੜ੍ਹਤ ਲੋਕਾਂ ਨੂੰ ਇਨਸਾਫ ਮਿਲਿਆ ਹੈ। ਇਸ ਦੇ ਸ਼‍ਿਕਾਰ ਹੋਏ ਲੋਕ ‍ਨਿਆ ਦਾ ਸਾਲਾਂ ਤੋਂ ਇੰਤਜ਼ਾਰ ਕਰ ਰਹੇ ਸਨ ਅਤੇ ਆਖ਼ਿਰਕਾਰ ਉਨ੍ਹਾਂ ਦਾ ਇੰਤਜ਼ਾਰ ਖ਼ਤ‍ਮ ਹੋਇਆ। ਕੈਪ‍ਟਨ ਨੇ ਕਿਹਾ ਕਿ ਇਨ੍ਹਾਂ ਦੰਗਿਆਂ ਦੀ ਤਕਲੀਫ਼ ਕਦੇ ਖ਼ਤ‍ਮ ਹੋਣ ਵਾਲੀ ਨਹੀਂ ਹੈ ।

 ਹਾਲਾਂਕਿ ਉਨ੍ਹਾਂ ਨੇ ਅਪਣੀ ਗੱਲ ਦੋਹਰਾਂਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਅਤੇ ਗਾਂਧੀ ਪਰਵਾਰ ਦੀਆਂ ਦੰਗਿਆਂ ਵਿਚ ਕੋਈ ਭੂਮਿਕਾ ਨਹੀਂ ਸੀ। ਬਾਦਲ ਨੇ ਲਗਾਤਾਰ ਉਨ੍ਹਾਂ ਦੇ ਨਾਮ ਇਸ ਮਾਮਲੇ ਵਿਚ ਬੀਜੇਪੀ ਦੇ ਕਹਿਣ ਉਤੇ ਖਿੱਚੇ।

 

Related Stories