ਗੁੜ ਖਾਣ ਦੇ ਸ਼ੌਕੀਨਾਂ ਲਈ ਆਈ ਮਾੜੀ ਖ਼ਬਰ!

ਏਜੰਸੀ

ਖ਼ਬਰਾਂ, ਪੰਜਾਬ

ਰੋਡ ਦੇ ਕੰਢੇ ਗੁੜ ਬਣਾਉਣ ਵਾਲੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਗੁੜ 'ਚ ਨੁਕਸਾਨਦੇਹ ਕੈਮੀਕਲ ਅਤੇ ਰੰਗ ਮਿਲਾਇਆ ਜਾ ਰਿਹਾ ਹੈ, ਜੋ ਕਿ ...

Jaggery

ਹੁਸ਼ਿਆਰਪੁਰ — ਗੁੜ ਖਾਣ ਦੇ ਸ਼ੌਕੀਨਾਂ ਲਈ ਇਹ ਖਬਰ ਬੇਹੱਦ ਖਾਸ ਹੈ। ਤੁਸੀਂ ਰੋਡ 'ਤੇ ਕਈ ਵਾਰ ਗੁੜ ਬਣਾਉਣ ਵਾਲੇ ਵੇਲਣਾਂ ਤਾਂ ਜ਼ਰੂਰ ਦੇਖੇ ਹੋਣਗੇ ਅਤੇ ਉਨ੍ਹਾਂ ਤੋਂ ਤਾਜ਼ਾ ਗੁੜ ਵੀ ਖਰੀਦਦੇ ਹੋਵੋਗੇ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਗੁੜ 'ਚ ਕੀ-ਕੀ ਮਿਲਾਇਆ ਜਾ ਰਿਹਾ ਹੈ। ਰੋਡ ਦੇ ਕੰਢੇ ਗੁੜ ਬਣਾਉਣ ਵਾਲੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਗੁੜ 'ਚ ਨੁਕਸਾਨਦੇਹ ਕੈਮੀਕਲ ਅਤੇ ਰੰਗ ਮਿਲਾਇਆ ਜਾ ਰਿਹਾ ਹੈ, ਜੋ ਕਿ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ।

ਜਿੱਥੇ ਗੰਨੇ ਦਾ ਰਸ ਨਿਕਲ ਰਿਹਾ ਹੈ, ਉਕਤ ਸਥਾਨ 'ਤੇ ਗੰਦਗੀ ਭਰੀ ਹੋਈ ਹੈ। ਇਥੇ ਕੁਝ ਕੈਮੀਕਲਸ ਦੇ ਡੱਬੇ ਵੀ ਪਏ ਹੋਏ ਸਨ, ਜਿਸ ਨੂੰ ਗੁੜ 'ਚ ਮਿਲਾਇਆ ਜਾ ਰਿਹਾ ਹੈ ਅਤੇ ਤੁਹਾਡੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇਥੇ ਹੀ ਬਸ ਨਹੀਂ ਇਸ 'ਚ ਭਿੰਡੀ ਦੇ ਬੂਟਿਆਂ ਦਾ ਰਸ ਵੀ ਮਿਲਾਇਆ ਜਾ ਰਿਹਾ ਹੈ, ਜੋ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

 

ਉਥੇ ਹੀ ਗੁੜ ਬਣਾਉਣ ਵਾਲੇ ਇਸ ਗੱਲ ਤੋਂ ਇਨਕਾਰ ਕਰ ਰਹੇ ਹਨ ਕਿ ਇਸ ਨਾਲ ਸਿਹਤ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਲੋਕਾਂ ਨੂੰ ਦੇਖ ਕੇ ਹੀ ਗੁੜ ਖਰੀਦਣਾ ਚਾਹੀਦਾ ਹੈ। ਪ੍ਰਵਾਸੀ ਲੋਕ ਮੁਨਾਫੇ ਦੇ ਚੱਕਰ 'ਚ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ, ਕਿਉਂਕਿ ਉਹ ਗੁੜ ਬਣਾਉਣ ਦੇ ਚੱਕਰ 'ਚ ਘਟੀਆ ਕਿਸਮ ਦੀ ਖੰਡ ਅਤੇ ਰੰਗ ਦੇ ਨਾਲ ਕੈਮੀਕਲ ਅਤੇ ਭਿੰਡੀ ਦਾ ਰਸ ਮਿਲਾ ਕੇ ਗੁੜ ਬਣਾ ਰਹੇ ਹਨ। ਇੰਡੀਅਨ ਸਕਾਚ ਕੈਮੀਕਲ ਚੀਨੀ ਮਿਲ ਦੇ ਮਾਲਕ ਕੁਨਾਲ ਯਾਦਵ ਦਾ ਕਹਿਣਾ ਹੈ ਕਿ ਇਥੇ ਰੋਡ ਕੰਢੇ ਛੋਟੇ ਕਾਰਖਾਨਿਆਂ ਦੇ ਰੂਪ 'ਚ ਬਹੁਤ ਸਾਰੇ ਵੇਲਣੇ ਲਗਾਏ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਸਰਕਾਰ ਦੇ ਸਾਹਮਣੇ ਇਹ ਗੱਲ ਧਿਆਨ 'ਚ ਰੱਖੀ ਜਾਵੇ ਕਿ ਇਨ੍ਹਾਂ ਦੀ ਲਿਮਟ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਕਦੇ ਇਕ ਜਗ੍ਹਾ 'ਤੇ ਗੁੜ ਬਣਾਉਣ ਵਾਲੇ 4 ਵੇਲਣੇ ਇਕੱਠੇ ਲੱਗ ਜਾਂਦੇ ਹਨ ਅਤੇ ਕਿਤੇ ਇਕੱਠੇ 10 ਲੱਗੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਸਾਰੇ ਬਿਨਾਂ ਲਾਇਸੈਂਸ ਦੇ ਵੇਲਣੇ ਚੱਲ ਰਹੇ ਹਨ, ਜਿਸ ਨਾਲ ਇਹ ਲੋਕ ਵਾਤਾਵਰਣ ਨੂੰ ਪ੍ਰਦੂਸ਼ਿਤ ਕਰ ਰਹੇ ਹਨ। ਉਥੇ ਹੀ ਜੀ. ਐੱਸ. ਮਾਨ ਪੰਜਾਬ ਪ੍ਰਦੂਸ਼ਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਦਾ ਕਹਿਣਾ ਹੈ ਕਿ ਅਜੇ ਗਾਈਡ ਲਾਈਨ ਬਣਾਈ ਗਈ ਹੈ ਅਤੇ ਸਾਰਿਆਂ ਨੂੰ ਨੋਟਿਸ ਕਰ ਦਿੱਤੇ ਗਏ ਹਨ ਪਰ ਕਿਸੇ 'ਤੇ ਵੀ ਕਾਰਵਾਈ ਨਹੀਂ ਕੀਤੀ ਗਈ।

ਕੁਝ ਦਿਨ ਪਹਿਲਾਂ ਹੀ ਗਾਈਡ ਲਾਈਨ ਬਣਾਈ ਗਈ ਹੈ। ਉਥੇ ਹੀ ਡਾਕਟਰ ਹਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਗੁੜ ਖਾਣ ਤੋਂ ਪਹਿਲਾਂ ਧਿਆਨ ਦੇਣਾ ਚਾਹੀਦਾ ਹੈ ਕਿ ਇਸ 'ਚ ਕੋਈ ਕੈਮੀਕਲ ਤਾਂ ਨਹੀਂ। ਸਿਹਤ ਵਿਭਾਗ ਦੀ ਟੀਮ ਅਕਸਰ ਜਾਂਚ ਕਰਦੀ ਰਹਿੰਦੀ ਹੈ। ਕੁਝ 'ਚ ਭਿੰਡੀ, ਰੰਗ ਤੇ ਕੈਮੀਕਲ ਪਾਏ ਗਏ ਹਨ। ਅਜਿਹੇ ਕੈਮੀਕਲ ਵਾਲਾ ਗੁੜ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਜਦੋਂ ਇਸ ਪੂਰੇ ਮਾਮਲੇ ਬਾਰੇ ਡੀ. ਸੀ. ਈਸ਼ਾ ਕਾਲੀਆ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਜ਼ਿਲਾ ਸਿਹਤ ਵਿਭਾਗ ਅਧਿਕਾਰੀ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਵੇਲਣਿਆਂ ਦੀ ਜਾਂਚ ਕੀਤੀ। ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।