ਸਰਦੀਆਂ 'ਚ ਤੰਦਰੁਸਤ ਰੱਖੇਗੀ ਮੇਵਾ ਗੁੜ ਪੰਜੀਰੀ

ਏਜੰਸੀ

ਜੀਵਨ ਜਾਚ, ਖਾਣ-ਪੀਣ

ਸਰਦੀਆਂ ਦੇ ਦਿਨਾਂ ਵਿਚ ਮੇਵਾ ਗੁੜ ਪੰਜੀਰੀ ਤੁਹਾਨੂੰ ਦਰੁਸਤ ਰੱਖੇਗੀ। ਜਾਣੋ ਕਿਵੇਂ ਬਣਾਉਂਦੇ ਹਨ ਮੇਵਾ ਗੁੜ ਪੰਜੀਰੀ ....

Meva Gurh Panjiri

ਸਮੱਗਰੀ - ਬਦਾਮ -  20 ਗਰਾਮ, ਗੋਂਦ -  20 ਗਰਾਮ, ਕਾਜੂ -  20 ਗਰਾਮ, ਕਿਸ਼ਮਿਸ਼ - 1 ਚਮਚ, ਮਖਾਣਾ -  30 ਗਰਾਮ, ਕੱਦੂਕਸ ਕੀਤਾ ਸੁੱਕਿਆ ਨਾਰੀਅਲ -  20 ਗਰਾਮ, ਪਿਸਤਾ -  1 ਚਮਚ, ਅਜਵਾਇਨ -  1/2 ਚਮਚ, ਇਲਾਚੀ ਪਾਊਡਰ - 1/2 ਚਮਚ, ਘਿਓ - 150 ਗਰਾਮ, ਗੁੜ ਦਾ ਬੂਰਾ -  1/4 ਕਪ, ਸੌਫ਼ ਪਾਊਡਰ - 1 ਚਮਚ

ਢੰਗ :- ਇਕ ਨਾਨਸਟਿਕ ਪੈਨ ਵਿਚ ਘਿਓ ਗਰਮ ਕਰ ਕੇ ਉਸ ਵਿਚ ਗੋਂਦ ਭੁੰਨ ਕੇ ਕੱਢ ਲਓ। ਬਚੇ ਹੋਏ ਘਿਓ ਵਿਚ ਬਦਾਮ, ਕਾਜੂ ਅਤੇ ਪਿਸਤਾ ਨੂੰ ਹਲਕਾ ਭੁੰਨ ਕੇ ਕੱਢ ਲਵੋ। ਹੁਣ ਪੈਨ ਵਿਚ ਮਖਾਣੇ ਪਾ ਕੇ ਕਰਿਸਪੀ ਹੋਣ ਤੱਕ ਘੱਟ ਗੈਸ 'ਤੇ ਭੁੰਨੋ। ਠੰਡਾ ਕਰਕੇ ਮਖਾਣੇ ਅਤੇ ਗੋਂਦ ਨੂੰ ਮੋਟਾ - ਮੋਟਾ ਕੁੱਟ ਲਵੋ। ਕਾਜੂ, ਬਦਾਮ ਅਤੇ ਪਿਸਤਾ ਨੂੰ ਬਰੀਕ ਕੱਟ ਲਵੋ। ਸੌਫ਼ ਅਤੇ ਅਜਵਾਇਨ ਵੀ ਸੁਕੀ ਭੁੰਨ ਲਵੋ। ਸਾਰੀਆਂ ਚੀਜ਼ਾਂ ਨੂੰ ਇਕ ਬਾਉਲ ਵਿਚ ਪਾ ਕੇ ਮਿਲਾਓ। ਉਸ ਵਿਚ ਗੁੜ ਦਾ ਬੂਰਾ ਪਾ ਕੇ ਮਿਲਾਓ। ਸਰਦੀਆਂ ਵਿਚ ਇਹ ਪੰਜੀਰੀ ਖਾਓ। ਸਿਹਤ ਦਰੁਸਤ ਰਹੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।