ਪਿੰਡਾਂ ਦੇ ਸੁਧਾਰ ਲਈ ਲੱਖਾਂ ਦੀ ਗ੍ਰਾਂਟ ਵੰਡ ਰਹੀ ਹੈ ਬੀਬੀ ਭੱਠਲ

ਏਜੰਸੀ

ਖ਼ਬਰਾਂ, ਪੰਜਾਬ

ਪਿੰਡ ਰਾਜਲਹੇੜੀ, ਬੁਸੈਹਰਾ, ਬੰਗਾ ਵਿਖੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਪਲੇਨਿੰਗ ਬੋਰਡ ਦੀ ਉਪ ਚੇਅਰਮੈਨ ਬੀਬੀ ਰਾਜਿੰਦਰ ਕੌਰ ਭੱਠਲ ਨੇ 10 ਪਿੰਡਾਂ ਲਈ...

File Photo

 ਚੰਡੀਗੜ੍ਹ : ਪਿੰਡ ਰਾਜਲਹੇੜੀ, ਬੁਸੈਹਰਾ, ਬੰਗਾ ਵਿਖੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਪਲੇਨਿੰਗ ਬੋਰਡ ਦੀ ਉਪ ਚੇਅਰਮੈਨ ਬੀਬੀ ਰਾਜਿੰਦਰ ਕੌਰ ਭੱਠਲ ਨੇ 10 ਪਿੰਡਾਂ ਲਈ ਲੱਖਾਂ ਰੁਪਏ ਦੀਆਂ ਗ੍ਰਾਂਟਾਂ ਵੰਡੀਆਂ ਹਨ। ਇਸ ਦੌਰਾਨ ਬੀਬੀ ਭੱਠਲ ਨੇ ਬੁਸੈਹਰਾ ਵਿਖੇ ਕਿਹਾ ਕਿ ਸਰਕਾਰ ਸ਼ਹਿਰਾਂ ਦੇ ਵਿਕਾਸ ਦੇ ਨਾਲ ਪਿੰਡਾਂ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਇਸ ਕਾਰਨ ਹਲਕੇ ਦੀਆਂ ਮੰਗਾਂ ਅਨੁਸਾਰ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ।

ਬੀਬੀ ਭੱਠਲ ਨੇ ਬਾਦਲਾਂ ਤੇ ਢੀਂਡਸਾ ਦੋਵਾਂ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਨ੍ਹਾਂ 'ਚ ਕੁਰਸੀ ਦੀ ਲੜਾਈ ਤੋਂ ਬਿਨਾਂ ਕੁਝ ਵੀ ਨਹੀਂ। ਢੀਂਡਸਾ 'ਤੇ ਵਿਅੰਗ ਕਰਦੇ ਹੋਏ ਉਨ੍ਹਾਂ ਕਿਹਾ ਕਿ ਪਹਿਲਾਂ ਢੀਂਡਸਾ ਨੇ ਸੁਨਾਮ ਦੇ ਲੋਕਾਂ ਨੂੰ ਛੱਡ ਦਿੱਤਾ ਹੈ ਅਤੇ ਹੁਣ ਲਹਿਰਾਗਾਗਾ ਅਤੇ ਅਕਾਲੀ ਦਲ ਨੂੰ ਛੱਡਣ ਦੀ ਤਿਆਰੀ ਕਰ ਰਹੇ ਹਨ। ਪਹਿਲਾਂ ਢੀਂਡਸਾ ਅਕਾਲੀ ਸਰਕਾਰ ਦੇ ਸਮੇਂ ਰਾਜ ਭਾਗ ਭੋਗਦਾ ਰਿਹਾ ਉਦੋਂ ਉਸ ਨੂੰ ਅਕਾਲੀਆਂ ਦੀਆਂ ਕਮੀਆਂ ਬੇਅਦਬੀਆਂ ਅਤੇ ਸਿਧਾਂਤਾਂ ਵਿਚ ਕਮੀਆਂ ਨਜ਼ਰ ਨਹੀਂ ਆਈਆਂ।

ਉਨ੍ਹਾਂ ਕਿਹਾ ਕਿ ਹਲਕੇ ਦੇ ਵਿਕਾਸ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਸਮੇਂ-ਸਮੇਂ 'ਤੇ ਗ੍ਰਾਂਟਾਂ ਦਿੱਤੀਆਂ ਜਾਣਗੀਆਂ। ਉਨ੍ਹਾਂ 10 ਪਿੰਡਾਂ ਦੇ ਵਿਕਾਸ ਲਈ 94 ਲੱਖ ਤੋਂ ਜ਼ਿਆਦਾ ਦੀਆਂ ਗ੍ਰਾਂਟਾਂ ਵੰਡੀਆਂ। ਇਸ ਸਮੇਂ ਪੀ. ਏ. ਰਵਿੰਦਰ ਸਿੰਘ ਟੁਰਨਾ, ਸਨਮੀਕ ਹੈਨਰੀ, ਗੁਰਤੇਜ ਸਿੰਘ ਤੇਜੀ, ਐੱਸ. ਡੀ. ਐੱਮ. ਮੂਨਕ ਕਾਲਾ ਰਾਮ ਕਾਂਸਲ, ਡੀ. ਐੱਸ. ਪੀ. ਮੂਨਕ ਬੂਟਾ ਸਿੰਘ ਗਿੱਲ , ਬਲਾਕ ਸੰਮਤੀ ਦੇ ਚੇਅਰਮੈਨ ਭੱਲਾ ਸਿੰਘ ਕੜੈਲ ਆਦਿ ਹਾਜ਼ਰ ਸਨ।