ਬ੍ਰੇਨ ਹੈਮਰੇਜ ਹੋਣ ਕਾਰਨ ਗੈਂਗਸਟਰ ਤੀਰਥ ਢਿੱਲਵਾਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੈਂਗਸਟਰ ਸੁੱਖਾ ਕਾਹਲਵਾਂ ਦੇ ਕਤਲ ਕੇਸ 'ਚ ਸੀ ਸ਼ਾਮਲ

Gangster Tirth Dhillavan died due to brain haemorrhage

 

 ਲੁਧਿਆਣਾ: ਪੰਜਾਬ ਵਿੱਚ ਏ-ਕੈਟਾਗਰੀ ਦੇ ਗੈਂਗਸਟਰ ਤੀਰਥ ਢਿੱਲਵਾਂ ਦੀ ਬੀਤੀ ਰਾਤ ਲੁਧਿਆਣਾ ਦੇ ਸੀਐਮਸੀ ਹਸਪਤਾਲ ਵਿੱਚ ਮੌਤ ਹੋ ਗਈ। ਢਿਲਵਾਂ ਬ੍ਰੇਨ ਹੈਮਰੇਜ ਤੋਂ ਪੀੜਤ ਸੀ। ਉਹ ਕੁਝ ਦਿਨਾਂ ਤੋਂ ਸੀਐਮਸੀ ਹਸਪਤਾਲ ਵਿੱਚ ਦਾਖ਼ਲ ਸੀ। ਹਸਪਤਾਲ 'ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਤੀਰਥ ਢਿੱਲਵਾਂ ਦਾ ਅੰਤਿਮ ਸਸਕਾਰ ਭਲਕੇ 20 ਜਨਵਰੀ ਨੂੰ ਫਰੀਦਕੋਟ ਵਿਖੇ ਕੀਤਾ ਜਾਵੇਗਾ।

 ਇਹ ਵੀ ਪੜ੍ਹੋ- ਕਪੂਰਥਲਾ: ਹਮੀਰਾ ਫਲਾਈਓਵਰ 'ਤੇ ਸੜਕ ਹਾਦਸਾ, ਪੁਲਿਸ ਮੁਲਾਜ਼ਮ ਸਣੇ 4 ਨੌਜਵਾਨਾਂ ਦੀ ਮੌਤ

ਤੀਰਥ ਢਿੱਲਵਾਂ ਗੈਂਗਸਟਰ ਸੁੱਖਾ ਸੁੱਖਾ ਕਾਹਲਵਾਂ ਅਤੇ ਗੈਂਗਸਟਰ ਤੋਂ ਸਿਆਸਤਦਾਨ ਬਣੇ ਜਸਵਿੰਦਰ ਸਿੰਘ ਰੌਕੀ ਦੇ ਕਤਲ ਵਿੱਚ ਸ਼ਾਮਲ ਸੀ। ਗੌਂਡਰ ਅਤੇ ਜੈਪਾਲ ਗੈਂਗ ਦੇ ਮੁੱਖ ਗੈਂਗਸਟਰ ਤੀਰਥ ਸਿੰਘ ਢਿੱਲਵਾਂ ਨੂੰ ਪੰਜਾਬ ਪੁਲਿਸ ਨੇ 3 ਮਾਰਚ 2018 ਨੂੰ ਗ੍ਰਿਫਤਾਰ ਕੀਤਾ ਸੀ।

 ਇਹ ਵੀ ਪੜ੍ਹੋ-  ਗਣਤੰਤਰ ਦਿਵਸ ਪਰੇਡ ਲਈ ਆਨਲਾਈਨ ਬੁੱਕ ਕਰਵਾਓ ਟਿਕਟ, ਜਾਣੋ ਤਰੀਕਾ

ਤੀਰਥ ਸਿੰਘ ਕੋਲੋਂ ਇੱਕ ਪਿਸਤੌਲ ਅਤੇ ਕੁਝ ਕਾਰਤੂਸ ਵੀ ਬਰਾਮਦ ਹੋਏ ਹਨ, ਗ੍ਰਿਫਤਾਰ ਤੀਰਥ ਸਿੰਘ ਪਿਛਲੇ 6 ਸਾਲਾਂ ਤੋਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ। ਉਹ ਪੰਜਾਬ ਦਾ ਏ ਸ਼੍ਰੇਣੀ ਦਾ ਗੈਂਗਸਟਰ ਸੀ। ਸੁੱਖਾ ਕਾਹਲਵਾਂ ਕਤਲ ਕਾਂਡ ਵਿੱਚ ਵੀ ਤੀਰਥ ਸਿੰਘ ਦਾ ਹੱਥ ਸੀ।