ਹਾਈਕੋਰਟ ਦਾ ਫ਼ੈਸਲਾ, ਜੇਕਰ ਵਿਧਵਾ ਪਤੀ ਦੇ ਭਰਾ ਨਾਲ ਵਿਆਹ ਕਰ ਲੈਂਦੀ ਹੈ ਤਾਂ ਵੀ ਮਿਲੇਗੀ ਪਰਿਵਾਰਕ ਪੈਨਸ਼ਨ
- ਬਚੇ ਹੋਏ ਯੋਗ ਵਾਰਸਾਂ ਨੂੰ ਵੀ ਕਰਨਾ ਪਏਗਾ ਸਮਰਥਨ
ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕਿਹਾ ਹੈ ਕਿ ਜੇਕਰ ਵਿਧਵਾ ਆਪਣੇ ਪਤੀ ਦੇ ਭਰਾ ਨਾਲ ਵਿਆਹ ਕਰਦੀ ਹੈ ਤਾਂ ਵੀ ਉਹ ਪਰਿਵਾਰਕ ਪੈਨਸ਼ਨ ਦੀ ਹੱਕਦਾਰ ਹੋਵੇਗੀ। ਹਾਈ ਕੋਰਟ ਨੇ ਇਹ ਫੈਸਲਾ ਫੌਜ ਦੇ ਇਕ ਜਵਾਨ ਦੀ ਵਿਧਵਾ ਦੀ ਪਟੀਸ਼ਨ 'ਤੇ ਦਿੱਤਾ ਹੈ। ਹਾਈ ਕੋਰਟ ਨੇ ਸਪੱਸ਼ਟ ਕੀਤਾ ਕਿ ਸਾਬਕਾ ਫੌਜੀ ਦੀ ਵਿਧਵਾ ਜੇਕਰ ਆਪਣੇ ਮਰਹੂਮ ਪਤੀ ਦੇ ਭਰਾ ਨਾਲ ਦੁਬਾਰਾ ਵਿਆਹ ਕਰਦੀ ਹੈ ਤਾਂ ਉਹ ਸਧਾਰਨ ਪਰਿਵਾਰਕ ਪੈਨਸ਼ਨ ਦੀ ਹੱਕਦਾਰ ਹੋਵੇਗੀ। ਹਾਲਾਂਕਿ ਅਦਾਲਤ ਨੇ ਇਹ ਵੀ ਕਿਹਾ ਕਿ ਇਸ ਨੂੰ ਬਚੇ ਹੋਏ ਯੋਗ ਵਾਰਸਾਂ ਦਾ ਸਮਰਥਨ ਕਰਨਾ ਹੋਵੇਗਾ। ਅਦਲਾਤ ਨੇ ਇਹ ਫ਼ੈਸਲਾ ਪੰਜਾਬ ਦੇ ਫਤਹਿਗੜ੍ਹ ਸਾਹਿਬ ਦੀ ਰਹਿਣ ਵਾਲੀ ਮਹਿਲਾ ਦੀ ਪਟੀਸ਼ਨ 'ਤੇ ਸੁਣਾਇਆ ਹੈ।
ਹਾਈ ਕੋਰਟ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਅਜਿਹੇ ਵਿਅਕਤੀ ਦੀ ਵਿਧਵਾ ਵਿਚ ਕੋਈ ਫਰਕ ਨਹੀਂ ਹੋਣਾ ਚਾਹੀਦਾ। ਜਿਸ ਦੀ ਮੌਤ ਫੌਜੀ ਸੇਵਾ ਵਿਚ ਡਿਊਟੀ ਦੌਰਾਨ ਹੋਈ ਹੈ ਜਾਂ ਉਸ ਦੀ ਮੌਤ ਸਿਹਤ ਵਿਗੜਨ ਕਾਰਨ ਹੋਈ ਹੈ। ਜਸਟਿਸ ਐਮਐਸ ਰਾਮਚੰਦਰ ਰਾਓ ਅਤੇ ਜਸਟਿਸ ਸੁਖਵਿੰਦਰ ਕੌਰ ਦੇ ਡਿਵੀਜ਼ਨ ਬੈਂਚ ਨੇ ਕਿਹਾ ਕਿ ਮੌਜੂਦਾ ਕੇਸ ਵਿਚ ਵੀ ਇਹੀ ਲਾਗੂ ਹੁੰਦਾ ਹੈ। ਜੇਕਰ ਅਸੀਂ ‘ਮਿਲਟਰੀ ਸਰਵਿਸ’ ਸ਼ਬਦ ਦੀ ਥਾਂ ‘ਸਰਕਾਰੀ ਸੇਵਾ’ ਸ਼ਬਦ ਦਾ ਜ਼ਿਕਰ ਕਰਦੇ ਹਾਂ।
ਪੰਜਾਬ ਦੇ ਫਤਹਿਗੜ੍ਹ ਸਾਹਿਬ ਦੀ ਵਸਨੀਕ ਸੁਖਜੀਤ ਕੌਰ ਰਾਹੀਂ ਪਟੀਸ਼ਨ ਨੂੰ ਪ੍ਰਵਾਨ ਕਰਦਿਆਂ ਹੁਕਮ ਪਾਸ ਕੀਤੇ ਹਨ। ਜਿਸ ਵਿਚ ਕੈਟ, ਚੰਡੀਗੜ੍ਹ ਵੱਲੋਂ ਪਾਸ ਕੀਤੇ 2016 ਦੇ ਇੱਕ ਹੁਕਮ ਨੂੰ ਚੁਣੌਤੀ ਦਿੱਤੀ ਗਈ ਸੀ।
ਜਿਸ ਵਿਚ ਸੁਖਜੀਤ ਦਾ ਪਰਿਵਾਰਕ ਪੈਨਸ਼ਨ ਦਾ ਦਾਅਵਾ ਰੱਦ ਕਰ ਦਿੱਤਾ ਗਿਆ। ਜਿਸ ਵਿਚ ਸੁਖਜੀਤ ਦਾ ਪਰਿਵਾਰਕ ਪੈਨਸ਼ਨ ਦਾ ਦਾਅਵਾ ਰੱਦ ਕਰ ਦਿੱਤਾ ਗਿਆ। ਉਸ ਦਾ ਪਹਿਲਾ ਪਤੀ ਮਹਿੰਦਰ ਸਿੰਘ ਜਨਵਰੀ 1964 ਵਿਚ ਭਾਰਤੀ ਹਵਾਈ ਸੈਨਾ ਵਿਚ ਸ਼ਾਮਲ ਹੋਇਆ ਸੀ ਪਰ 21 ਨਵੰਬਰ 1971 ਨੂੰ ਮੈਡੀਕਲ ਆਧਾਰ 'ਤੇ ਨੌਕਰੀ ਤੋਂ ਡਿਸਚਾਰਜ ਕਰ ਦਿੱਤਾ ਗਿਆ ਅਤੇ ਅਪੰਗਤਾ ਪੈਨਸ਼ਨ ਦਿੱਤੀ ਗਈ। ਫਿਰ ਉਹ ਭਾਰਤੀ ਹਵਾਈ ਸੈਨਾ ਵਿਚ ਇੱਕ ਸਿਵਲ ਕਰਮਚਾਰੀ ਵਜੋਂ ਸ਼ਾਮਲ ਹੋ ਗਿਆ। ਸੁਖਜੀਤ ਕੌਰ ਨੇ 1974 ਵਿਚ ਉਸ ਨਾਲ ਵਿਆਹ ਕਰਵਾ ਲਿਆ।
ਪਰ ਸੇਵਾ ਦੌਰਾਨ ਇਕ ਸਾਲ ਬਾਅਦ ਹੀ ਉਸ ਦੀ ਮੌਤ ਹੋ ਗਈ। ਹਾਲਾਂਕਿ ਪਤੀ ਦੀ ਮੌਤ ਤੋਂ ਬਾਅਦ ਸੁਖਜੀਤ ਕੌਰ ਨੂੰ ਪਰਿਵਾਰਕ ਪੈਨਸ਼ਨ ਦਿੱਤੀ ਗਈ ਸੀ। ਪਰ ਬਾਅਦ ਵਿਚ ਸੁਖਜੀਤ ਕੌਰ ਨੇ ਆਪਣੇ ਪਤੀ ਦੇ ਛੋਟੇ ਭਰਾ ਨਾਲ ਵਿਆਹ ਕਰਵਾ ਲਿਆ। ਜਿਸ ਤੋਂ ਬਾਅਦ ਅਪ੍ਰੈਲ 1982 'ਚ ਕੇਂਦਰ ਨੇ ਮੁੜ ਵਿਆਹ ਦੇ ਆਧਾਰ 'ਤੇ ਉਸ ਦੀ ਪਰਿਵਾਰਕ ਪੈਨਸ਼ਨ 'ਤੇ ਰੋਕ ਲਗਾ ਦਿੱਤੀ ਸੀ।