ਮਾਪਿਆਂ ਨੂੰ ਮਿਲੇਗਾ ਸੁੱਖ ਦਾ ਸਾਹ, PGI 'ਚ ਸ਼ੁੱਕਰਵਾਰ ਨੂੰ ਵੀ ਹੋਵੇਗਾ ਬੱਚਿਆਂ ਦਾ ਸਿਟੀ ਸਕੈਨ
- ਮਰੀਜ਼ਾਂ ਦੀ ਵੇਟਿੰਗ ਲਿਸਟ ਧਿਆਨ 'ਚ ਰੱਖਦੇ ਹੋਏ ਲਿਆ ਗਿਆ ਫ਼ੈਸਲਾ
PGI
- ਹਫ਼ਤੇ ਵਿਚ 2 ਦਿਨ ਸਿਟੀ ਸਕੈਨ ਕਰਨ ਦੇ ਨਿਰਦੇਸ਼
ਚੰਡੀਗੜ੍ਹ - ਪੀਜੀਆਈ ਵਿਚ ਹੁਣ ਸ਼ੁੱਕਰਵਾਰ ਨੂੰ ਵੀ ਬੱਚਿਆਂ ਦੀ ਸੀਟੀ ਸਕੈਨ ਕੀਤੀ ਜਾਵੇਗੀ। ਪੀਜੀਆਈ ਪ੍ਰਸਾਸਨ ਨੇ ਮਰੀਜ਼ਾਂ ਦੀ ਵੇਟਿੰਗ ਲਿਸਟ ਨੂੰ ਦੇਖਦੇ ਹੋਏ ਇਹ ਫ਼ੈਸਲਾ ਲਿਆ ਹੈ ਤੇ ਹੁਣ ਹਫ਼ਤੇ ਵਿਚ ਇਕ ਦਿਨ ਦੀ ਬਜਾਏ 2 ਦਿਨ ਬੱਚਿਆਂ ਦੀ ਸੀਟੀ ਸਕੈਨ ਕੀਤੀ ਜਾਇਆ ਕਰੇਗੀ। ਇਸ਼ ਖ਼ਬਰ ਨਾਲ ਬੱਚਿਆਂ ਦੇ ਮਾਪਿਆਂ ਨੂੰ ਸੁੱਖ ਦਾ ਸਾਹ ਮਿਲਿਆ ਹੈ ਕਿਉਂਕਿ ਉਹਨਾਂ ਨੂੰ ਲੰਬੀਆਂ ਕਤਾਰਾਂ ਵਿਚ ਖੜ੍ਹ ਕੇ ਇੰਤਜ਼ਾਰ ਕਰਨਾ ਪੈਂਦਾ ਸੀ ਪਰ ਹੁਣ ਉਹਨਾਂ ਨੂੰ ਵੱਡੀ ਰਾਹਤ ਮਿਲੇਗੀ। ਹੁਣ ਐਨੇਸਥੀਸੀਆ ਵਿਭਾਗ ਦੇ ਡਾਕਟਰ ਮੰਗਲਵਾਰ ਦੀ ਤਰ੍ਹਾਂ ਸ਼ੁੱਕਰਵਾਰ ਨੂੰ ਵੀ ਸੀਟੀ ਸਕੈਨ ਕਰਨਗੇ।