ਅਮਰੀਕਾ ’ਚ ਸੜਕ ਹਾਦਸੇ ਦੌਰਾਨ ਪੰਜਾਬੀ ਦੀ ਮੌਤ, 18 ਸਾਲ ਫੌਜ ’ਚ ਨੌਕਰੀ ਕਰਨ ਮਗਰੋਂ ਗਿਆ ਸੀ ਵਿਦੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

18 ਸਾਲ ਫੌਜ ’ਚ ਨੌਕਰੀ ਕਰਨ ਤੋਂ ਬਾਅਦ 2011 ਵਿਚ ਵਿਦੇਸ਼ ਗਿਆ ਸੀ ਸੁਖਵਿੰਦਰ ਸਿੰਘ

Death of Punjabi during a road accident in America

 

ਕਪੂਰਥਲਾ: ਬਲਾਕ ਨਡਾਲਾ ਦੇ ਪਿੰਡ ਟਾਂਡੀ ਦਾਖਲੀ ਦੇ ਇਕ 53 ਸਾਲਾ ਵਿਆਕਤੀ ਦੀ ਅਮਰੀਕਾ ਵਿਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ 18 ਸਾਲ ਫੌਜ ਵਿਚ ਨੌਕਰੀ ਕਰਨ ਤੋ ਬਾਅਦ 2011 ’ਚ ਅਮਰੀਕਾ ਗਿਆ ਸੀ।

ਇਹ ਵੀ ਪੜ੍ਹੋ: ਰਾਹੁਲ ਗਾਂਧੀ ‘ਪੱਪੂ’ ਤਾਂ ਬਿਲਕੁਲ ਨਹੀਂ- ਰਘੂਰਾਮ ਰਾਜਨ

ਉਹ ਕੈਲੀਫੋਰਨੀਆ ਦੇ ਫਰਜਿਨੋ ਸ਼ਹਿਰ ਵਿਚ ਟਰੱਕ ਚਲਾਉਂਦਾ ਸੀ। ਸੁਖਵਿੰਦਰ ਸਿੰਘ ਦਾ ਇਕ ਲੜਕਾ ਅਤੇ ਲੜਕੀ ਪਿਛਲੇ 4 ਸਾਲ ਤੋਂ ਕੈਨੇਡਾ ਵਿਚ ਪੜ੍ਹਾਈ ਕਰ ਰਹੇ ਹਨ। ਪਰਿਵਾਰ ਨੇ ਦੱਸਿਆ ਕਿ ਬੀਤੀ ਰਾਤ ਸੁਖਵਿੰਦਰ ਸਿੰਘ ਹੋਟਲ ਤੋ ਖਾਣਾ ਲੈ ਕੇ ਆਪਣੀ ਗੱਡੀ ਵਿਚ ਜਾਣ ਲਈ ਸੜਕ ਕਰਾਸ ਕਰ ਰਿਹਾ ਸੀ।

ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਦੀ ਭਾਜਪਾ ਆਗੂਆਂ ਨੂੰ ਸਲਾਹ, 'ਫਿਲਮਾਂ 'ਤੇ ਬੇਲੋੜੀ ਬਿਆਨਬਾਜ਼ੀ ਤੋਂ ਗੁਰੇਜ਼ ਕਰੋ’ 

ਇਸ ਦੌਰਾਨ ਇਕ ਤੇਜ਼ ਰਫਤਾਰ ਕਾਰ ਨੇ ਉਹਨਾਂ ਟੱਕਰ ਮਾਰ ਦਿੱਤੀ। ਇਸ ਦੌਰਾਨ ਉਹ ਸੜਕ ’ਤੇ ਡਿੱਗ ਗਿਆ ਅਤੇ ਇਕ ਹੋਰ ਕਾਰ ਉਸ ਦੇ ਉਪਰੋਂ ਲੰਘ ਗਈ, ਜਿਸ ਕਾਰਨ ਉਹਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਵਿਆਕਤੀ ਦੀ ਪਤਨੀ ਸੁਰਿੰਦਰ ਕੌਰ ਨੇ ਆਪਣੇ ਪਤੀ ਦੀ ਦੇਹ ਭਾਰਤ ਲਿਆਉਣ ਲਈ ਸਰਕਾਰ ਨੂੰ  ਮਦਦ ਦੀ ਗੁਹਾਰ ਲਗਾਈ ਹੈ।