Punjab News: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਗੋਲਕ 'ਚੋਂ ਚੋਰੀ! ਗਿਣਤੀ ਦੌਰਾਨ ਮੁਲਾਜ਼ਮ ਨੇ ਚੋਰੀ ਕੀਤੇ 40 ਹਜ਼ਾਰ ਰੁਪਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਕਮੇਟੀ ਨੇ ਕੀਤਾ ਬਰਖਾਸਤ

Sri Harmandir Sahib

Punjab News: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਕ ਮੁਲਾਜ਼ਮ ਵਲੋਂ ਗੋਲਕ ਵਿਚੋਂ ਪੈਸੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਗੋਲਕ ਦੇ ਪੈਸੇ ਗਿਣਦੇ ਸਮੇਂ ਇਕ ਮੁਲਾਜ਼ਮ ਨੇ 40,000 ਰੁਪਏ ਚੋਰੀ ਕਰ ਲਏ। ਹਾਲਾਂਕਿ, ਮੁਲਾਜ਼ਮ ਬਾਹਰ ਜਾਣ ਤੋਂ ਪਹਿਲਾਂ ਹੀ ਫੜਿਆ ਗਿਆ ਅਤੇ ਉਸ ਨੂੰ ਸ਼੍ਰੋਮਣੀ ਕਮੇਟੀ ਤੋਂ ਬਰਖਾਸਤ ਕਰ ਦਿਤਾ ਗਿਆ।

ਮਿਲੀ ਜਾਣਕਾਰੀ ਅਨੁਸਾਰ ਸ੍ਰੀ ਹਰਿ ਮੰਦਰ ਸਾਹਿਬ ਦੀ ਖ਼ਜ਼ਾਨਾ ਇਮਾਰਤ ਵਿਚ ਨਕਦੀ ਦੀ ਗਿਣਤੀ ਚੱਲ ਰਹੀ ਸੀ। ਇਸ ਦੌਰਾਨ ਉਕਤ ਮੁਲਾਜ਼ਮ ਨੇ 40 ਹਜ਼ਾਰ ਰੁਪਏ ਚੋਰੀ ਕਰ ਲਏ। ਮੈਨੇਜਰ ਸਤਨਾਮ ਸਿੰਘ ਰਿਆੜ ਨੇ ਦਸਿਆ ਕਿ ਨਕਦੀ ਦੀ ਗਿਣਤੀ ਦੌਰਾਨ ਮੌਜੂਦ ਸਾਰੇ ਮੁਲਾਜ਼ਮਾਂ ਦੀ ਬਾਹਰ ਜਾਣ ਤੋਂ ਪਹਿਲਾਂ ਚੈਕਿੰਗ ਕੀਤੀ ਜਾਂਦੀ ਹੈ, ਜਿਵੇਂ ਹੀ ਮੁਲਾਜ਼ਮ ਬਾਹਰ ਜਾਣ ਲੱਗਾ ਤਾਂ ਉਸ ਦੀ ਚੈਕਿੰਗ ਕੀਤੀ ਗਈ, ਜਿਸ ਵਿਚ ਚੋਰੀ ਹੋਏ ਪੈਸੇ ਫੜੇ ਗਏ।

ਚੋਰੀ ਦਾ ਮੁਲਜ਼ਮ ਸ਼੍ਰੋਮਣੀ ਕਮੇਟੀ ਵਿਚ ਧਰਮ ਪ੍ਰਚਾਰ ਕਮੇਟੀ ਦੇ ਸੁਪਰਵਾਈਜ਼ਰ ਦਾ ਪੁੱਤਰ ਹੈ, ਜੋ ਕੁੱਝ ਸਮਾਂ ਪਹਿਲਾਂ ਸ਼੍ਰੋਮਣੀ ਕਮੇਟੀ ਵਿਚ ਭਰਤੀ ਹੋਇਆ ਸੀ। ਮੈਨੇਜਰ ਸਤਨਾਮ ਸਿੰਘ ਨੇ ਦਸਿਆ ਕਿ ਦੋਸ਼ੀ ਤੋਂ ਲਿਖਤੀ ਮੁਆਫੀ ਮੰਗ ਲਈ ਗਈ ਹੈ ਅਤੇ ਉਸ ਨੂੰ ਤੁਰੰਤ ਪ੍ਰਭਾਵ ਨਾਲ ਸ਼੍ਰੋਮਣੀ ਕਮੇਟੀ ਤੋਂ ਬਰਖਾਸਤ ਕਰ ਦਿਤਾ ਗਿਆ ਹੈ। ਹੁਣ ਉਹ ਕਦੇ ਵੀ ਐਸਜੀਪੀਸੀ ਵਿਚ ਕੰਮ ਨਹੀਂ ਕਰ ਸਕੇਗਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।