ਪਿੰਡ ਚੂੰਨੀ ਕਲਾਂ ‘ਚ ਸ਼੍ਰੀ ਗੁਰੂ ਰਵਿਦਾਸ ਜੀ ਦਾ ਜਨਮ ਉਤਸਵ ਬੜੀ ਸ਼ਰਧਾ ਨਾਲ ਮਨਾਇਆ
ਭਗਤ ਰਵਿਦਾਸ ਜੀ ਨੇ ਆਪਣੇ ਸਮੇਂ ‘ਚ ਪ੍ਰਾਣੀ ਮਾਤਰ ਨੂੰ ਊਚ ਨੀਚ, ਜਾਤ-ਪਾਤ ਦੇ ਫੋਕੇ ਕਰਮਕਾਂਡੀ ਅਡੰਬਰਾਂ ਦੇ ਬੰਧਨ ਤੋੜ ਕੇ ਮਨੁੱਖੀ ਬਰਾਬਰੀ ਵਾਲੇ....
ਸ਼੍ਰੀ ਫ਼ਤਿਹਗੜ੍ਹ ਸਾਹਿਬ : ਭਗਤ ਰਵਿਦਾਸ ਜੀ ਨੇ ਆਪਣੇ ਸਮੇਂ ‘ਚ ਪ੍ਰਾਣੀ ਮਾਤਰ ਨੂੰ ਊਚ ਨੀਚ, ਜਾਤ-ਪਾਤ ਦੇ ਫੋਕੇ ਕਰਮਕਾਂਡੀ ਅਡੰਬਰਾਂ ਦੇ ਬੰਧਨ ਤੋੜ ਕੇ ਮਨੁੱਖੀ ਬਰਾਬਰੀ ਵਾਲੇ ਸਮਾਜ ਦੀ ਸਿਰਜਨਾ ਦਾ ਹੋਕਾ ਬੁਲੰਦ ਕੀਤਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਚੂੰਨ੍ਹੀ ਕਲਾਂ ਦੇ ਸਰਪੰਚ ਹਰਕੰਵਲਜੀਤ ਸਿੰਘ ਬਿੱਟੂ, ਮੈਂਬਰ ਕੋਰ ਕਮੇਟੀ ਸ਼੍ਰੋਮਣੀ ਅਕਾਲੀ ਦਲ,ਪੰਜਾਬ ਨੇ ਰਵਿਦਾਸੀਆ ਗੁਰਦੁਆਰਾ ਪਿੰਡ ਚੂੰਨੀ ਕਲ੍ਹਾਂ ਵਿਖੇ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਸਮੇਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਭਗਤ ਰਵਿਦਾਸ ਜੀ ਨੇ ਸਤਿਗੁਰੂ ਦੀ ਕ੍ਰਿਪਾ ਦਾ ਪਾਤਰ ਬਣਨ ਦੀ ਗੱਲ ਬਾਣੀ ‘ਚ ਕੀਤੀ ਹੈ। ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸਮੇਂ ਧਰਮਾਂ, ਜਾਤ ਬਿਰਾਦਰੀਆਂ ਤੇ ਫਿਰਕਿਆਂ ਦੇ ਵੰਡ ਵਰਨ ਤੋਂ ਉੱਪਰ ਉੱਠ ਕੇ ਭਗਤ ਰਵਿਦਾਸ ਜੀ ਦੀ ਬਾਣੀ ਦੇ ੪੦ ਸ਼ਬਦਾਂ ਨੂੰ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰਕੇ ਢੁੱਕਵਾਂ ਸਨਮਾਨ ਦਿੱਤਾ ਹੈ।
ਇਸ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਸਿੰਘ ਸਰਪੰਚ ਹਰਕੰਵਲਜੀਤ ਸਿੰਘ ਬਿੱਟੂ ਸਮੂਹ ਪੰਚਾਇਤ ਮੈਂਬਰ, ਭਰਪੂਰ ਸਿੰਘ, ਮਨਜੀਤ ਸਿੰਘ, ਕੇਸਰ ਸਿੰਘ, ਟੋਨੀ, ਭੂਰਾ, ਗਣੇਸ਼ ਪੁਰੀ, ਹੋਰ ਕਈ ਪਿੰਡ ਦੇ ਆਗੂ ਵੀ ਮੌਜੂਦ ਰਹੇ ਤੇ ਰਵੀਦਾਸੀਆਂ ਬਿਰਾਦਰੀ ਨੇ ਸਰਪੰਚ ਹਰਕੰਵਲਜੀਤ ਸਿੰਘ ਬਿੱਟੂ ਨੂੰ ਸਿਰੋਪਾਓ ਭੇਟ ਕੀਤਾ, ਤੇ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਹਨ।