ਰੋਜ਼ੀ ਰੋਟੀ ਕਮਾਉਣ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਰਨ ਤਾਰਨ ਦੇ ਪਿੰਡ ਘਰਿਆਲੀ ਨਾਲ ਸਬੰਧਤ ਸੀ ਮ੍ਰਿਤਕ

photo

 

ਤਰਨਤਾਰਨ : ਵਿਦੇਸ਼ੀ ਧਰਤੀ ਤੇ ਰੋਜ਼ੀ ਰੋਟੀ ਕਮਾਉਣ ਗਏ ਨੌਜਵਾਨਾਂ ਦੀ ਮੌਤ ਦੀਆਂ ਖ਼ਬਰਾਂ ਨਿੱਤ ਸਾਹਮਣੇ ਆਉਂਦੀਆਂ ਹਨ। ਅਜਿਹਾ ਹੀ ਭਾਣਾ ਤਰਤਾਰਨ ਦੇ ਪਿੰਡ ਘਰਿਆਲੀ ਦੇ ਰਹਿਣ ਵਾਲੇ ਮਾਪਿਆਂ ਨਾਲ ਵਾਪਰਿਆ, ਜਿਨ੍ਹਾਂ ਦਾ ਇਕਲੌਤਾ ਪੁੱਤ ਜੋ ਚਾਰ ਸਾਲ ਪਹਿਲਾਂ ਕੈਨੇਡਾ ਗਿਆ ਸੀ, ਕੰਮ ਦੌਰਾਨ ਹਾਦਸਾ ਵਾਪਰਨ ਕਾਰਨ ਨੌਜਵਾਨ ਦੀ ਮੌਤ ਹੋ ਗਈ ਹੈ।

ਨੌਜਵਾਨ ਦੀ ਪਛਾਣ ਜਗਦੀਪ ਸਿੰਘ ਵੱਜੋਂ ਹੋਈ ਹੈ, ਜੋ ਕਿ ਤਰਨਤਾਰਨ ਦੇ ਪਿੰਡ ਘਰਆਲੀ ਦਾ ਰਹਿਣ ਵਾਲਾ ਸੀ। ਮ੍ਰਿਤਕ ਜਗਦੀਪ ਸਿੰਘ ਚਾਰ ਸਾਲ ਪਹਿਲਾਂ ਕੈਨੇਡਾ ਗਿਆ ਸੀ ਅਤੇ ਉਹ ਵਿਆਹਿਆ ਹੋਇਆ ਹੈ ਉਸ ਦੀ ਪਤਨੀ ਅਤੇ ਇੱਕ ਬੇਟਾ ਵੀ ਹੈ ਮ੍ਰਿਤਕ ਜਗਦੀਪ ਸਿੰਘ ਆਪਣੀ ਪਤਨੀ ਨਾਲ ਕੈਨੇਡਾ ਵਿੱਚ ਗਿਆ ਸੀ। ਪੁੱਤ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੋਇਆ ਪਿਆ ਹੈ।

ਧਾਹਾਂ ਮਾਰਦੇ ਮਾਪੇ ਆਪਣੇ ਪੁੱਤ ਦਾ ਚਿਹਰਾ ਦੇਖਣ ਲਈ ਤੜਫ ਰਹੇ ਹਨ। ਉਨ੍ਹਾਂ ਪ੍ਰਸ਼ਾਸ਼ਨ ਅਤੇ ਅੰਬੈਸੀ ਕੋਲੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਵੀਜ਼ਾ ਦਿੱਤਾ ਜਾਵੇ ਤਾਂ ਜੋ ਉਹ ਆਪਣੇ ਪੁੱਤਰ ਨੂੰ ਆਖਰੀ ਵਾਰ ਦੇਖ ਸਕਣ ਅਤੇ ਉਸ ਦੀਆਂ ਅੰਤਿਮ ਰਸਮਾਂ ਪੂਰੀਆਂ ਕਰ ਸਕਣ ।