ਮੋਗਾ ਦੇ ਪਿੰਡ ਜਨੇਰ ਪੁੱਜੀ ਸ਼ਹੀਦ ਕਰਮਜੀਤ ਸਿੰਘ ਦੀ ਮ੍ਰਿਤਕ ਦੇਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਹੀਦ ਕਰਮਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਉਸ ਦੇ ਘਰ ਲਿਜਾਇਆ ਗਿਆ ਜਿੱਥੇ ਕਰਮਜੀਤ ਦੀ ਮ੍ਰਿਤਕ ਦੇਹ ਨੂੰ ਦੇਖ ਪਰਿਵਾਰਕ ਮੈਂਬਰਾਂ ਦੇ ਦੁੱਖ ਦਾ ਕੋਈ ਟਿਕਾਣਾ ਨਾ ਰਿਹਾ।

Shaheed Paramjeet Singh

ਮੋਗਾ : ਪਾਕਿਸਤਾਨ ਦੀ ਗੋਲੀਬਾਰੀ ਵਿਚ ਸ਼ਹੀਦ ਹੋਏ ਕਰਮਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਉਸ ਦੇ ਮੋਗਾ ਜ਼ਿਲ੍ਹੇ 'ਚ ਪੈਂਦੇ ਪਿੰਡ ਜਨੇਰ ਵਿਖੇ ਲਿਆਂਦਾ ਗਿਆ। ਇਸ ਮੌਕੇ ਫ਼ੌਜ ਦੇ ਜਵਾਨਾਂ ਨੇ ਸ਼ਹੀਦ ਜਵਾਨ ਕਰਮਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਫ਼ੌਜੀ ਸਨਮਾਨਾਂ ਦੇ ਨਾਲ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਲਿਆਂਦਾ।

ਇਸ ਮਗਰੋਂ ਸ਼ਹੀਦ ਕਰਮਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਉਸ ਦੇ ਘਰ ਲਿਜਾਇਆ ਗਿਆ ਜਿੱਥੇ ਸ਼ਹੀਦ ਹੋਏ ਕਰਮਜੀਤ ਦੀ ਮ੍ਰਿਤਕ ਦੇਹ ਨੂੰ ਦੇਖ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੇ ਦੁੱਖ ਦਾ ਕੋਈ ਟਿਕਾਣਾ ਨਾ ਰਿਹਾ। ਕਰਮਜੀਤ ਸਿੰਘ ਦੀ 16 ਮਾਰਚ ਦੀ ਛੁੱਟੀ ਮਨਜ਼ੂਰ ਹੋਈ ਸੀ, ਪਰ ਸਰਹੱਦ 'ਤੇ ਤਣਾਅ ਦਾ ਮਾਹੌਲ ਦੇਖਦੇ ਛੁੱਟੀ ਰੱਦ ਹੋ ਗਈ ਸੀ। ਪਿਤਾ ਅਵਤਾਰ ਸਿੰਘ ਤੇ ਤਾਏ ਰਿਟਾਇਰਡ ਸੂਬੇਦਾਰ ਦਰਬਾਰਾ ਸਿੰਘ ਨੇ ਦੱਸਿਆ ਕਿ ਕਰਮਜੀਤ ਸਿੰਘ ਫ਼ੌਜ 'ਚ ਸਿਪਾਹੀ ਦੇ ਅਹੁਦੇ 'ਤੇ 2015 'ਚ ਭਰਤੀ ਹੋਏ ਸਨ। ਹੋਲੀ 'ਤੇ ਉਸ ਨੇ ਘਰ ਆਉਣਾ ਸੀ।

ਜ਼ਿਕਰਯੋਗ  ਹੈ ਕਿ ਮੋਗਾ ਦੇ ਪਿੰਡ ਜਨੇਰ ਦਾ ਰਹਿਣ ਵਾਲਾ ਕਰਮਜੀਤ ਸਿੰਘ ਬੀਤੇ ਦਿਨ ਜੰਮੂ-ਕਸ਼ਮੀਰ ਵਿਚ ਸਰਹੱਦ 'ਤੇ ਪਾਕਿਸਤਾਨੀ ਗੋਲੀਬਾਰੀ ਦੌਰਾਨ ਸ਼ਹੀਦ ਹੋ ਗਿਆ ਸੀ। ਜਿਸ ਦੀ ਮ੍ਰਿਤਕ ਦੇਹ ਨੂੰ ਉਸ ਦੇ ਜੱਦੀ ਪਿੰਡ ਰਾਤੀਂ ਕਰੀਬ 12 ਵਜੇ ਲਿਆਂਦਾ ਗਿਆ। ਦਸ ਦਈਏ ਕਿ ਕਰਮਜੀਤ ਸਿੰਘ ਦੇ ਸ਼ਹੀਦ ਹੋਣ ਨਾਲ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਬਾਅਦ ਵਿਚ ਉਸ ਦਾ ਅੰਤਮ ਸਸਕਾਰ ਕੀਤਾ ਜਾਵੇਗਾ।