ਸੋਨਾ ਤੇ ਚਾਂਦੀ ਦਾ ਚਮਕਿਆ ਭਾਅ, ਜਾਣੋ ਭਾਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਿੱਲੀ ਸਰਾਫ਼ਾ ਬਾਜ਼ਾਰ ‘ਚ ਗ੍ਰਾਹਕਾਂ ਦਾ ਆਉਣ ਨਾਲ ਸ਼ੁਕਰਵਾਰ ਨੂੰ ਸੋਨਾ 305 ਰੁਪਏ ਚਮਕ ਕੇ 38500 ਰੁਪਏ ਪ੍ਰਤੀ ਦਸ...

Gold Price

ਨਵੀਂ ਦਿੱਲੀ : ਦਿੱਲੀ ਸਰਾਫ਼ਾ ਬਾਜ਼ਾਰ ‘ਚ ਗ੍ਰਾਹਕਾਂ ਦਾ ਆਉਣ ਨਾਲ ਸ਼ੁਕਰਵਾਰ ਨੂੰ ਸੋਨਾ 305 ਰੁਪਏ ਚਮਕ ਕੇ 38500 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਚਾਂਦੀ 255 ਰੁਪਏ ਦੇ ਵਾਧੇ ਨਾਲ ਇਸ ਹਫ਼ਤੇ ਤੋਂ ਜ਼ਿਆਦਾ ਉੱਚੇ ਪੱਧਰ 38500 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ ਹੈ। ਗੁੱਡ ਫ੍ਰਾਈਡੇ ਦੇ ਮੌਕੇ ‘ਤੇ ਵਿਦੇਸ਼ਾਂ ਵਿਚ ਅਧਿਕਤਮ ਪ੍ਰਮੁੱਖ ਸਰਾਫ਼ਾ ਬਾਜ਼ਾਰ ਬੰਦ ਰਹੇ। ਲੰਦਨ ਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਵੀਰਵਾਰ ਨੂੰ ਸੋਨੇ-ਚਾਂਦੀ ਵਿਚ ਹਲਕੀ ਮਜਬੂਤੀ ਦੇਖੀ ਗਈ ਸੀ।

ਕਾਰੋਬਾਰੀਆਂ ਨੇ ਦੱਸਿਆ ਕਿ ਸਥਾਨਕ ਪੱਧਰ ‘ਤੇ ਅੱਜ ਪੀਲੀ ਧਾਤੂ ਦੀ ਗ੍ਰਾਹਕੀ ਮਜਬੂਤ ਰਹਿਣ ਨਾਲ ਇਸਦੇ ਰੇਟ ਵਧ ਗਏ। ਆਉਣ ਵਾਲੇ ਸਮੇਂ ਨੂੰ ਦੇਖਦੇ ਹੋਏ ਵੀ ਇਨ੍ਹਾਂ ਵਿਚ ਤੇਜ਼ੀ ਜਾਰੀ ਰਹਿਣ ਦੀ ਉਮੀਦ ਹੈ। ਹਾਲਾਂਕਿ, ਵਿਸ਼ਵ ਪੱਧਰ ‘ਤੇ ਆਉਣ ਵਾਲੇ ਉਤਰਾਅ-ਚੜਾਅ ‘ਤੇ ਕਾਫ਼ੀ ਕੁਝ ਨਿਰਭਰ ਕਰੇਗਾ। ਜ਼ਿਕਰਯੋਗ ਹੈ ਕਿ ਕੱਲ੍ਹ ਹੀ ਕੀਮਤ ਥੋੜ੍ਹੀ ਘਟੀ ਸੀ, ਅੱਜ ਫੇਰ ਉਛਾਲ ਦੇਖਣ ਨੂੰ ਮਿਲਿਆ ਹੈ। 

ਵਿਦੇਸ਼ਾਂ ਵਿੱਚ ਪੀਲੀ ਧਾਤੂ ਸਾਲ ਦੇ ਹੇਠਲੇ ਪੱਧਰ ਤੱਕ ਉਤਰਨ ਦੇ ਕਾਰਨ ਦਿੱਲੀ ਸਰਾਫ਼ਾ ਬਜ਼ਾਰ ਵਿਚ ਵੀਰਵਾਰ ਨੂੰ ਸੋਨਾ 385 ਰੁਪਏ ਫਿਸਲ ਕੇ ਸਾਲ ਦੇ ਹੇਠਲੇ ਪੱਧਰ 32,385 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਆ ਗਿਆ ਸੀ। ਚਾਂਦੀ ਵੀ 105 ਰੁਪਏ ਟੁੱਟ ਕੇ 38,285 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਭਾਅ ਵਿਕੀ ਸੀ। ਵਿਦੇਸ਼ੀ ਬਜ਼ਾਰਾਂ ‘ਚ ਦੁਪਹਿਰ ਬਾਅਦ ਸੋਨੇ ਵਿਚ ਰਹੀ ਵੱਡੀ ਗਿਰਾਵਟ ਦਾ ਅਸਰ ਸਥਾਨਕ ਬਾਜ਼ਾਰ ਵਿਚ ਦੇਖਿਆ ਗਿਆ ਸੀ।

ਬੁੱਧਵਾਰ ਨੂੰ ਮਹਾਵੀਰ ਜਯੰਤੀ ਦੀ ਛੁੱਟੀ ਦੇ ਕਾਰਨ ਦਿੱਲੀ ਸਰਾਫ਼ਾ ਬਾਜ਼ਾਰ ਬੰਦ ਰਿਹਾ ਸੀ। ਲੰਡਨ ਤੋਂ ਮਿਲੀ ਜਾਣਕਾਰੀ ਮੁਤਾਬਿਕ ਸੋਨਾ ਹਾਜ਼ਰ ਅੱਜ ਉਥੇ ਇਕ ਸਮੇਂ 1,270.99 ਡਾਲਰ ਪ੍ਰਤੀ ਔਂਸ ਤੱਕ ਉਤਰ ਗਿਆ ਸੀ ਜੋ 27 ਦਸੰਬਰ 2018 ਤੋਂ ਬਾਅਦ ਇਸ ਦਾ ਹੇਠਲਾ ਪੱਧਰ ਹੈ। ਹਾਲਾਂਕਿ ਬਾਅਦ ਵਿਚ ਕੁਝ ਸੁਧਰਦਾ ਹੋਇਆ ਇਹ 0.85 ਡਾਲਰ ਦੇ ਵਾਧੇ ਵਿਚ 1,275.85 ਡਾਲਰ ਪ੍ਰਤੀ ਔਂਸ ‘ਤੇ ਰਿਹਾ ਸੀ।