Gurdaspur News: ਮੇਲਾ ਵੇਖਣ ਗਏ ਨੌਜਵਾਨ 'ਤੇ ਡਿੱਗਿਆ ਟਾਵਰ, 4 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਸਪੋਕਸਮੈਨ Fact Check

ਖ਼ਬਰਾਂ, ਪੰਜਾਬ

Gurdaspur News: ਹਾਦਸਾ ਵਾਪਰਨ ਤੋਂ ਬਾਅਦ ਮੇਲਾ ਪ੍ਰਬੰਧਕ ਫ਼ਰਾਰ

The tower fell on the youth Gurdaspur News in punjabi

The tower fell on the youth Gurdaspur News in punjabi : ਗੁਰਦਾਸਪੁਰ  ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੋ ਦੇ ਹਰਦੋਛੰਨੀ ਰੋਡ ’ਤੇ ਸਥਿਤ ਦੁਸ਼ਹਿਰਾ ਗਰਾਊਂਡ ’ਚ ਆਯੋਜਿਤ ਕੀਤੇ ਗਏ ਦੁੱਬਈ ਥੀਮ ਕਾਰਨੀਵਾਲ ਕਰਾਫਟ ’ਚ ਅੱਜ ਦੁਪਹਿਰ ਸਮੇਂ ਆਈ ਤੇਜ਼ ਹਨੇਰੀ ਦੇ ਕਾਰਨ ਲੱਗਾ ਵਿਸ਼ਾਲ ਆਈਫਿਲ ਟਾਵਰ ਡਿੱਗ ਗਿਆ। ਟਾਵਰ ਦੇ ਥੱਲੇ ਆਉਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: Sokhela Tayang News: 44 ਸਾਲਾ ਪਿੰਡ ਦੀ ਇਕਲੌਤੀ ਵੋਟਰ ਲਈ ਚੋਣ ਕਮਿਸ਼ਨ ਦੀ ਟੀਮ ਨੇ 40 ਕਿਲੋਮੀਟਰ ਦਾ ਸਫ਼ਰ ਕੀਤਾ ਤੈਅ  

ਜਦਕਿ ਇਕ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਜਿਸ ਨੂੰ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਮ੍ਰਿਤਕ ਦੀ ਪਹਿਚਾਣ ਰਵਿੰਦਰ ਕੁਮਾਰ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਦਾ 4 ਮਹੀਨੇ ਪਹਿਲਾ ਹੀ ਵਿਆਹ ਹੋਇਆ ਸੀ। ਹਾਦਸਾ ਵਾਪਰਨ ਤੋਂ ਬਾਅਦ ਮੇਲਾ ਪ੍ਰਬੰਧਕ ਫ਼ਰਾਰ ਦੱਸਿਆ ਜਾ ਰਿਹਾ ਹੈ। 

ਇਹ ਵੀ ਪੜ੍ਹੋ: Lok Sabha Elections: ਗਰਮੀ ਦੇ ਚੱਲਦਿਆਂ ਪੰਜਾਬ ਦੇ ਪੋਲਿੰਗ ਸਟੇਸ਼ਨਾਂ 'ਤੇ ਛਬੀਲ, ਸ਼ੈੱਡ ਦਾ ਕੀਤਾ ਜਾਵੇਗਾ ਖ਼ਾਸ ਪ੍ਰਬੰਧ 

ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦਾਸਪੁਰ ’ਚ ਪਹਿਲੀ ਵਾਰ ਦੁੱਬਈ ਥੀਮ ਕਾਰਨੀਵਾਲ ਕਰਾਫਟ ਬਾਜ਼ਾਰ ਆਯੋਜਿਤ ਕੀਤਾ ਗਿਆ। ਜਿਸ ਵਿਚ ਦੁੱਬਈ ਦੀ ਤਰਜ਼ 'ਤੇ ਬੁਰਜ ਕਲੀਫਾ, ਆਈਫਿਲ ਟਾਵਰ, ਇੰਡੀਆ ਗੇਟ 'ਤੇ ਆਧਾਰਿਤ ਕਾਫੀ ਥੀਮ ਲੋਕਾਂ ਦੇ ਮਨੋਰੰਜਨ ਦੇ ਲਈ ਲਗਾਏ ਹੋਏ ਸਨ। ਅੱਜ ਦੁਪਹਿਰ ਸਮੇਂ ਜਿਵੇਂ ਹੀ ਤੇਜ਼ ਹਨੇਰੀ ਚੱਲੀ ਤਾਂ ਇਸ ਦੌਰਾਨ ਮੇਲੇ ’ਚ ਲੱਗੇ ਬਿਨਾਂ ਕਿਸੇ ਸੇਫਟੀ ਦੇ ਆਈਫਿਲ ਟਾਵਰ ਡਿੱਗ ਗਿਆ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਜਿੱਥੇ ਆਈਫਿਲ ਟਾਵਰ ਖੜਾ ਕੀਤਾ ਸੀ, ਉਸ ਜਗ੍ਹਾ 'ਤੇ ਕੋਈ ਮਜ਼ਬੂਤ ਨੀਂਹ ਨਹੀਂ ਪੁੱਟੀ ਗਈ। ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ।

(For more Punjabi news apart from The tower fell on the youth Gurdaspur News in punjabi , stay tuned to Rozana Spokesman)