ਅਕਾਲੀ ਵਰਕਰ ਪਾਲ ਸਿੰਘ ਤੇ ਜਾਨਲੇਵਾ ਹਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਘਟਨਾ ਦੀ ਸੂਚਨਾ ਮਿਲਦੇ ਹੀ ਕੇਂਦਰੀ ਮੰਤਰੀ ਅਤੇ ਲੋਕ ਸਭਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਵੀ ਪਾਲ ਸਿੰਘ ਦਾ ਹਾਲ ਜਾਣਨ ਲਈ ਪਹੁੰਚੀ

ਅਕਾਲੀ ਵਰਕਰ ਪਾਲ ਸਿੰਘ ਤੇ ਜਾਨਲੇਵਾ ਹਮਲਾ

ਬਠਿੰਡਾ: ਪਿੰਡ ਸੈਨੇਵਾਲਾ ਵਿਚ ਕਾਂਗਰਸ ਸਰਪੰਚ ਬੀਰਾ ਸਿੰਘ ਦੇ ਵੱਲੋਂ ਆਪਣੇ ਸਾਥੀਆਂ ਸਮੇਤ ਅਕਾਲੀ ਵਰਕਰ ਪਾਲ ਸਿੰਘ ਉੱਤੇ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਖ਼ਮੀ ਹਾਲਤ ਵਿਚ ਪਾਲ ਸਿੰਘ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਕੇਂਦਰੀ ਮੰਤਰੀ ਅਤੇ ਲੋਕ ਸਭਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਉਸਦਾ ਹਾਲ ਜਾਣਨ ਲਈ ਹਸਪਤਾਲ ਪਹੁੰਚੇ।

ਹਰਸਿਮਰਤ ਬਾਦਲ ਨੇ ਘਟਨਾ ਨੂੰ ਹਾਰ ਦੇ ਡਰ ਤੋਂ ਕਾਂਗਰਸੀਆਂ ਦੀ ਬੌਖਲਾਹਟ ਕਰਾਰ ਦਿੰਦੇ ਹੋਏ ਕਿਹਾ ਕਿ ਕਾਂਗਰਸੀ ਡਰ ਦਾ ਮਾਹੌਲ ਪੈਦਾ ਕਰਨ ਲਈ ਗੁੰਡਾਗਰਦੀ ਉੱਤੇ ਉੱਤਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪਾਲ ਸਿੰਘ ਪੋਲਿੰਗ ਲਗਾਉਣ ਜਾ ਰਿਹਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਘਟਨਾ ਸਥਾਨ ਤੇ ਪਹੁੰਚ ਗਈ।

ਹਰਸਿਮਰਤ ਕੌਰ ਬਾਦਲ ਲੋਕ ਸਭਾ ਚੋਣ 2019 ਵਿਚ ਬਠਿੰਡਾ ਤੋਂ ਅਕਾਲੀ ਦਲ ਦੀ ਉਮੀਦਵਾਰ ਹਨ ਅਤੇ ਉਨ੍ਹਾਂ ਦੇ ਖਿਲਾਫ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਮੈਦਾਨ ਵਿਚ ਖੜ੍ਹੇ ਹਨ। ਹਰਸਿਮਰਤ ਬਾਦਲ 2009 ਤੋਂ ਇਸ ਸੰਸਦੀ ਖੇਤਰ ਤੋਂ ਲਗਾਤਾਰ ਸਾਂਸਦ ਹਨ। ਭਾਰਤ ਦੀ ਪ੍ਰਸਿੱਧ ਔਰਤ ਸਿਆਸਤਦਾਨਾਂ ਵਿਚੋਂ ਇੱਕ ਹਰਸਿਮਰਤ ਬਾਦਲ ਮੋਦੀ ਸਰਕਾਰ ਵਿਚ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਵੀ ਰਹਿ ਚੁੱਕੀ ਹੈ।