ਸਿੱਖ ਕੌਮ ਅਤੇ ਸਿੱਖ ਦਸਤਾਰ ਬਾਰੇ ਭੱਦੀ ਸ਼ਬਦਾਵਲੀ ਲਿਖਣ ਵਾਲੇ ਨੇ ਮੰਗੀ ਮੁਆਫ਼ੀ
ਸਰਕਲ ਅਕਾਲੀ ਦਲ ਨੰਗਲ ਦੇ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਕੁਕੂ...
ਅੰਮ੍ਰਿਤਸਰ: 10 ਮਈ ਨੂੰ 'ਕਾਂਗਰਸ ਮੁਕਤ ਭਾਰਤ' ਨਾਮ ਦੇ ਵਟਸਐਪ ਗਰੁੱਪ ਵਿਚ ਸਿੱਖ ਕੌਮ ਅਤੇ ਦਸਤਾਰ ਖਿਲਾਫ ਭੱਦੀ ਸ਼ਬਦਾਵਲੀ ਵਰਤੀ ਗਈ ਸੀ। ਇਸ ਮਾਮਲੇ ਨੂੰ ਲੈ ਕੇ ਥਾਣਾ ਨੰਗਲ ਅਤੇ ਐਸਐਸਪੀ ਨੂੰ ਸ਼ਿਕਾਇਤ ਕੀਤੀ ਗਈ ਸੀ। ਇਸ ਮਾਮਲੇ ਵਿਚ ਸੋਮਵਾਰ ਨੂੰ ਇਹ ਗੱਲਾਂ ਲਿਖਣ ਵਾਲਿਆਂ ਅਤੇ ਗਰੁੱਪ ਐਡਮਿਨ ਨੇ ਸਥਾਨਕ ਸਿੱਖ ਭਾਈਚਾਰੇ ਦੇ ਲੋਕਾਂ ਦੀ ਮੌਜੂਦਗੀ ਵਿਚ ਸਮੂਹ ਸਿੱਖਾਂ ਤੋਂ ਥਾਣਾ ਨੰਗਲ ਵਿਚ ਮੁਆਫ਼ੀ ਮੰਗ ਲਈ ਹੈ।
ਸਰਕਲ ਅਕਾਲੀ ਦਲ ਨੰਗਲ ਦੇ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਕੁਕੂ ਨੇ ਦਸਿਆ ਕਿ ਇਕ ਵਟਸਐਪ ਗਰੁੱਪ ਵਿਚ ਬੀਤੇ ਦਿਨਾਂ ਤੋਂ ਸਿਖ ਭਾਈਚਾਰੇ ਅਤੇ ਪੱਗ ਨੂੰ ਲੈ ਕੇ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ ਸੀ। ਇਸ ਤੋਂ ਬਾਅਦ ਸਿੱਖ ਭਾਈਚਾਰੇ ਰਾਹੀਂ ਉਕਤ ਵਿਅਕਤੀ ਅਤੇ ਗਰੁੱਪ ਐਡਮਿਨ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਸੀ।
ਇਸ ਦੀ ਸ਼ਿਕਾਇਤ ਨੰਗਲ ਪੁਲਿਸ ਸਟੇਸ਼ਨ ਦੇ ਨਾਲ-ਨਾਲ ਐਸਐਸਪੀ ਰੂਪਨਗਰ ਨੂੰ ਵੀ ਭੇਜੀ ਗਈ ਸੀ। ਇਸ ਤੋਂ ਬਾਅਦ ਪੁਲਿਸ ਨੇ ਮੁਕੱਦਮਾ ਦਰਜ ਕਰ ਕੇ ਆਰੋਪੀ ਨੂੰ ਫੜ ਲਿਆ ਸੀ। ਸੋਮਵਾਰ ਨੂੰ ਸਮੂਹ ਸ਼ਹਿਰ ਦੇ ਬੁੱਧੀਜੀਵੀਆਂ ਦੀ ਮੌਜੂਦਗੀ ਵਿਚ ਉਕਤ ਵਿਅਕਤੀ ਨੇ ਮੁਆਫ਼ੀ ਮੰਗ ਲਈ ਹੈ।
ਉਹਨਾਂ ਕਿਹਾ ਕਿ ਇਸ ਸਬੰਧੀ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਗਿਆਨੀ ਰਘੂਬੀਰ ਸਿੰਘ ਨੂੰ ਵੀ ਜਾਣਕਾਰੀ ਦਿੱਤੀ ਗਈ ਹੈ। ਇਸ ਮੌਕੇ ਤੇ ਉਹਨਾਂ ਨਾਲ ਕਰਨੈਲ ਸਿੰਘ, ਸ਼ਰਣਜੀਤ ਸਿੰਘ, ਅਵਤਾਰ ਸਿੰਘ, ਓਂਕਾਰ ਸਿੰਘ, ਜੋਗਿੰਦਰ ਸਿੰਘ, ਗੁਰੂਦੇਵ ਬਿੱਲਾ, ਰਾਕੇਸ਼ ਪੰਮੀ ਤੋਂ ਇਲਾਵਾ ਹੋਰ ਕਈ ਪਤਵੰਤੇ ਵੀ ਮੌਜੂਦ ਸਨ।
ਦਸ ਦਈਏ ਕਿ ਗੁਰਦੁਆਰਾ ਘਾਟ ਸਾਹਿਬ ਵਿਚ ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਨੇ ਸੋਸ਼ਲ ਮੀਡੀਆ ਇਕ ਵਟਸਐਪ ਗਰੁੱਪ ਵਿਚ ਸਿੱਖ ਧਰਮ ਅਤੇ ਪੱਗ ਖਿਲਾਫ ਇਸਤੇਮਾਲ ਕੀਤੀ ਗਈ ਭੱਦੀ ਸ਼ਬਦਾਵਲੀ ਨੂੰ ਲੈ ਕੇ ਇਕ ਪੱਤਰ ਥਾਣਾ ਇੰਚਾਰਜ ਨੰਗਲ ਦੇ ਮਾਧਿਅਮ ਰਾਹੀਂ ਐਸਐਸਪੀ ਰੂਪਨਗਰ ਨੂੰ ਭੇਜਿਆ ਗਿਆ। ਉਹਨਾਂ ਦਸਿਆ ਕਿ ਇਸ ਦੇ ਨਾਲ ਇਸ ਦੀ ਇਕ ਕਾਪੀ ਸ਼੍ਰੀ ਆਨੰਦਪੁਰ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਰਘੂਬੀਰ ਸਿੰਘ ਨੂੰ ਵੀ ਭੇਜੀ ਗਈ ਹੈ।
ਗੁਰੂਦੁਆਰਾ ਘਾਟ ਸਾਹਿਬ ਦੇ ਪ੍ਰਧਾਨ ਜਗਦੇਵ ਸਿੰਘ ਕੁੱਕੂ, ਮਨਮੋਹਨ ਸਿੰਘ, ਜਸਪਾਲ ਸਿੰਘ, ਜਤਿੰਦਰ ਸਿੰਘ, ਖੁਸ਼ਹਾਲ ਸਿੰਘ, ਸ਼ਰਨਜੀਤ ਸਿੰਘ, ਅਵਤਾਰ ਸਿੰਘ, ਕਰਨੈਲ ਸਿੰਘ ਅਤੇ ਤੇਜਿੰਦਰ ਸਿੰਘ ਆਦਿ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਵਿੱਚ ਲੋਕ ਸੇਵਾ ਕੀਤੀ ਜਾ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।