ਫੇਰੀ ਲਗਾ ਸਬਜ਼ੀ ਵੇਚਣ ਵਾਲਿਆਂ ਤੋਂ ਵੀ ਟੈਕਸ ਦੀ ਵਸੂਲੀ
ਇਕੱਠੀ ਰਾਸ਼ੀ ਨੂੰ ਪਿੰਡ ਦੇ ਵਿਕਾਸ ਕਾਰਜਾਂ ਲਈ ਵਰਤਿਆ ਜਾਵੇਗਾ
Tax being collected from hawkers selling vegetables too
ਕਪੂਰਥਲਾ- ਕਪੂਰਥਲਾ ਦੇ ਪਿੰਡ ਨੰਗਲ ਲੁਬਾਣਾ ਚ ਪੰਚਾਇਤ ਨੇ ਐਕਟ 88 ਦੇ ਤਹਿਤ ਫੇਰੀ ਟੈਕਸ ਲਗਾਇਆ ਹੈ। ਸਰਪੰਚ ਅਜਮੇਰ ਸਿੰਘ ਦਾ ਕਹਿਣਾ ਹੈ ਕਿ ਇਹ ਟੈਕਸ ਪਿੰਡ ਵਾਲਿਆਂ ਦੀ ਸਹਿਮਤੀ ਨਾਲ ਲਗਾਇਆ ਗਿਆ ਹੈ ਤੇ ਇਕਠੀ ਹੋਈ ਰਾਸ਼ੀ ਨੂੰ ਪਿੰਡ ਦੇ ਵਿਕਾਸ ਕਾਰਜਾਂ ਲਈ ਵਰਤਿਆ ਜਾਂਦਾ ਹੈ।
ਦਸ ਦਈਏ ਕਿ ਫੇਰੀ ਟੈਕਸ ਦਾ ਮਤਲਬ ਪਿੰਡ ਵਿਚ ਫੇਰੀ ਲਗਾ ਕੇ ਸਾਮਾਨ ਵੇਚਣ ਵਾਲਿਆਂ ਨੂੰ ਪਹਿਲਾ ਇਕ ਮਿੱਥੀ ਰਾਸ਼ੀ ਦੀ ਪਰਚੀ ਕਟਵਾਉਣੀ ਪਵੇਗੀ। ਇਹ ਰਾਸ਼ੀ ਰੇਹੜੇ ਤੇ ਸਬਜੀ ਵੇਚਣ ਵਾਲੇ ਲਈ 20 ਰੁਪਏ ਅਤੇ 4 ਟਾਇਰੀ ਗੱਡੀ ਵਾਲਿਆਂ ਲਈ 40 ਰੁਪਏ ਦੀ ਤੇ ਜੇਕਰ ਕੋਈ ਪਿੰਡ ਵਿਚ ਸਪੀਕਰ ਲਗਾ ਕੇ ਸਬਜ਼ੀ ਵੇਚਣਾ ਚਾਹੁੰਦਾ ਹੈ ਤਾਂ ਉਹਨਾਂ ਲਈ 100 ਰੁਪਏ ਹੋਵੇਗੀ।
ਪਿੰਡ ਵਾਲੇ ਇਸ ਟੈਕਸ ਦਾ ਸਮਰਥਨ ਕਰ ਰਹੇ ਹਨ ਤੇ ਉਥੇ ਹੀ, ਫੇਰੀ ਲਗਾਉਣ ਵਾਲਿਆਂ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਜਾ ਰਿਹਾ ਹੈ ,ਇਸ ਸਬੰਧੀ ਡੀਡੀਪੀਉ ਕਪੂਰਥਲਾ ਹਰਜਿੰਦਰ ਸਿੰਘ ਸੰਧੂ ਨੇ ਕਿਹਾ ਕਿ ਪੰਚਾਇਤ ਅਜਿਹਾ ਟੈਕਸ ਵਸੂਲ ਕਰ ਸਕਦੀ ਹੈ।