ਮਿਲੇਗੀ ਗਰਮੀ ਤੋਂ ਰਾਹਤ!, ਇਨ੍ਹਾਂ ਦਿਨਾਂ ਚ ਹੋ ਸਕਦੀ ਹੈ ਬਾਰਿਸ਼, ਮੌਸਮ ਵਿਭਾਗ ਨੇ ਕੀਤੀ ਭਵਿਖਬਾਣੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

: ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਧੁੱਪ ਨੇ ਲੋਕਾਂ ਦਾ ਜੀਉਂਣਾ ਬੇਹਾਲ ਕੀਤਾ ਹੋਇਆ ਹੈ।

Photo

ਚੰਡੀਗੜ੍ਹ : ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਧੁੱਪ ਨੇ ਲੋਕਾਂ ਦਾ ਜੀਉਂਣਾ ਬੇਹਾਲ ਕੀਤਾ ਹੋਇਆ ਹੈ। ਦਿਨ ਛਿਪਣ ਤੱਕ ਗਰਮੀ ਦਾ ਸੇਕ ਬਰਕਰਾਰ ਰਹਿੰਦਾ ਹੈ। ਅਜਿਹੇ ਵਿਚ ਹੁਣ 25 ਜੂਨ ਨੂੰ ਮਾਨਸੂਨ ਪਹੁੰਚਣ ਦੇ ਕਿਆਸ ਲਗਾਏ ਜਾ ਰਹੇ ਹਨ। ਇਸ ਲਈ ਆਉਂਣ ਵਾਲੇ ਦਿਨਾਂ ਵਿਚ ਬੱਦਲਾਂ ਦੇ ਛਾਏ ਰਹਿਣ ਦੀ ਸੰਭਾਵਨਾ ਹੈ।

ਜੋ ਕਿ ਇਸ ਗਰਮੀਂ ਤੋਂ ਲੋਕਾਂ ਨੂੰ ਨਿਜ਼ਾਤ ਦਵਾ ਸਕਦਾ ਹੈ। ਕਈ ਥਾਵਾਂ ਤੇ ਅੱਜ ਤਾਪਮਾਨ 42 ਡਿਗਰੀ ਤੱਕ ਦਰਜ਼ ਕੀਤਾ ਗਿਆ। ਹਾਲਾਂਕਿ ਸਵੇਰ ਸਮੇਂ ਕੁਝ ਬੱਦਲਵਾਈ ਹੋਣ ਕਾਰਨ ਮੌਸਮ ਵਿਚ ਥੋੜੀ ਗਿਰਾਵਟ ਵੀ ਨਜ਼ਰ ਆਈ ਸੀ। ਇਸੇ ਨਾਲ ਹੀ ਦਿੱਲੀ ਵਿਚ ਕਈ ਥਾਵਾਂ ਤੇ ਤਾਪਮਾਨ 46 ਡਿਗਰੀ ਤੱਕ ਦਰਜ਼ ਕੀਤਾ ਗਿਆ।

ਉਧਰ ਮੌਸਮ ਵਿਭਾਗ ਦੇ ਵੱਲੋਂ ਇਸ ਬਾਰੇ ਭਵਿੱਖਬਾਣੀ ਕਰਦਿਆਂ ਕਿਹਾ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਹਲਕੀ ਬੂੰਦਾਬਾਦੀ ਹੋ ਸਕਦੀ ਹੈ ਅਤੇ 22 ਤਰੀਖ ਨੂੰ ਬਾਰਿਸ਼ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।

ਜਿਸ ਕਰਕੇ ਤਾਪਮਾਨ ਵਿਚ ਗਿਰਾਵਟ ਦਰਜ਼ ਕੀਤੀ ਜਾ ਸਕਦੀ ਹੈ। ਇਸ ਤਪਦੀ ਗਰਮੀਂ ਵਿਚ ਹੁਣ ਲੋਕਾਂ ਦੇ ਵੱਲੋਂ ਮਾਨਸੂਨ ਦੀ ਉਡੀਕ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਅੱਜ ਚੰਡੀਗੜ੍ਹ ਮੌਹਾਲੀ ਇਲਾਕੇ ਵਿਚ ਪਏ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਦਿੱਤੀ ਹੈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।