ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ: ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਮਗਰੋਂ ਕਾਰਵਾਈ ਮੁਲਤਵੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਜਪਾ ਵਲੋਂ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦਾ ਬਾਈਕਾਟ

Special Session of Punjab Vidhan Sabha

 

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਮਗਰੋਂ ਭਲਕੇ ਸਵੇਰੇ 11 ਵਜੇ ਤਕ ਮੁਲਤਵੀ ਕਰ ਦਿਤਾ ਗਿਆ। ਸਦਨ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਮੰਤਰੀ ਚੌਧਰੀ ਸਵਰਨਾ ਰਾਮ, ਸਾਬਕਾ ਡਿਪਟੀ ਸਪੀਕਰ ਜਸਵੰਤ ਸਿੰਘ, ਸਾਬਕਾ ਵਿਧਾਇਕ ਰੁਮਾਲ ਚੰਦ, ਸੁਤੰਤਰਤਾ ਸੈਨਾਨੀ ਉਜਾਗਰ ਸਿੰਘ, ਹੌਲਦਾਰ ਸ਼ਹੀਦ ਮਨਦੀਪ ਸਿੰਘ, ਖਿਡਾਰੀ ਕੌਰ ਸਿੰਘ ਅਤੇ ਪੁੰਛ ‘ਚ ਸ਼ਹੀਦ ਹੋਏ ਫ਼ੌਜੀ ਜਵਾਨਾਂ ਨੂੰ ਯਾਦ ਕੀਤਾ। 

ਇਹ ਵੀ ਪੜ੍ਹੋ: ਅਮਰੀਕੀ ਫ਼ੌਜ 'ਚ ਭਰਤੀ ਹੋਇਆ 19 ਸਾਲਾ ਪੰਜਾਬੀ ਨੌਜੁਆਨ, ਪਿੰਡ ਪਹੁੰਚਣ ’ਤੇ ਹੋਇਆ ਸ਼ਾਨਦਾਰ ਸਵਾਗਤ 

ਵਿਛੜੀਆਂ ਰੂਹਾਂ ਲਈ ਮੌਨ ਰੱਖਿਆ ਕੀਤਾ ਗਿਆ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਓਡੀਸ਼ਾ ਰੇਲ ਹਾਦਸੇ 'ਚ ਜਾਣ ਗੁਆ ਚੁੱਕੇ ਲੋਕਾਂ ਨੂੰ ਸ਼ਰਧਾਂਜਲੀ ਦੇਣ ਦੀ ਮੰਗ ਵੀ ਰੱਖੀ, ਜਿਸ ਮਗਰੋਂ ਉਨ੍ਹਾਂ ਨੂੰ ਸ਼ਰਧਾਂਜਲੀ ਦਿਤੀ ਗਈ।  ਇਸ ਤੋਂ ਬਾਅਦ ਸਦਨ ਦੀ ਕਾਰਵਾਈ 20 ਜੂਨ ਤਕ ਮੁਲਤਵੀ ਕਰ ਦਿਤੀ ਗਈ।

ਇਹ ਵੀ ਪੜ੍ਹੋ: ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਨੌਜਵਾਨਾਂ ਦੀ ਟਰਾਲੇ ਨਾਲ ਟਕਰਾਈ ਥਾਰ, ਇਕ ਦੀ ਮੌਤ  

ਦੋ ਦਿਨਾਂ ਸੈਸ਼ਨ ਦਾ ਪਹਿਲਾ ਦਿਨ ਸਿਰਫ਼ ਸ਼ਰਧਾਂਜਲੀ ਦੇਣ ਤਕ ਸੀਮਤ ਰਿਹਾ ਅਤੇ ਮੰਗਲਵਾਰ ਨੂੰ ਸਾਰੇ ਵਿਧਾਨਕ ਕੰਮਕਾਜ ਹੋਣਗੇ। ਇਸ ਦੌਰਾਨ ਸਿਫ਼ਰ ਕਾਲ ਅਤੇ ਪ੍ਰਸ਼ਨ ਕਾਲ ਬਾਰੇ ਸਪੱਸ਼ਟ ਨਹੀਂ ਕੀਤਾ ਗਿਆ ਪਰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪਹਿਲਾਂ ਹੀ ਵਿਧਾਨ ਸਭਾ ਸਪੀਕਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸਰਕਾਰ ਉਨ੍ਹਾਂ ਸਵਾਲਾਂ ਦੇ ਜਵਾਬ ਦੇਵੇ ਜਿਨ੍ਹਾਂ ਦਾ ਪਿਛਲੇ ਸੈਸ਼ਨ ਦੌਰਾਨ ਸਦਨ ​​ਵਿਚ ਜਵਾਬ ਨਹੀਂ ਦਿਤਾ ਜਾ ਸਕਿਆ।

ਭਾਜਪਾ ਵਲੋਂ ਵਿਸ਼ੇਸ਼ ਇਜਲਾਸ ਦਾ ਬਾਈਕਾਟ

ਇਸ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਵਿਸ਼ੇਸ਼ ਇਜਲਾਸ ਦਾ ਬਾਈਕਾਟ ਕੀਤਾ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਖ਼ੁਸ਼ ਕਰਨ ਲਈ ਇਹ 2 ਦਿਨ ਦਾ ਸੈਸ਼ਨ ਸੱਦਿਆ ਗਿਆ ਹੈ, ਇਹ ਸੈਸ਼ਨ ਨਹੀਂ ਇਹ ਇਕ ਸੀਟਿੰਗ ਹੈ। ਭਾਜਪਾ ਅਜਿਹੇ ਸੈਸ਼ਨ ਦਾ ਹਿੱਸਾ ਨਹੀਂ ਬਣੇਗੀ। ਉਨ੍ਹਾਂ ਪੁਛਿਆ ਕਿ ਸਰਕਾਰ ਨੂੰ ਨਸ਼ੇ ਦੇ ਮੁੱਦੇ ‘ਤੇ ਵ੍ਹਾਈਟ ਪੇਪਰ ਲਿਆਉਣਾ ਚਾਹੀਦਾ ਸੀ। ਇਸ ਦੇ ਨਾਲ ਹੀ ਸਵਾਲ ਕੀਤਾ ਕਿ ਪਿਛਲੇ ਇਜਲਾਸ ’ਚ ਲਿਆਂਦੇ ਮਤਿਆਂ ਦਾ ਕੀ ਹੋਇਆ?