ਮਰੇ ਬੰਦੇ ਦੀ ਘਰ ਪਹੁੰਚੀ ਲਾਸ਼, ਜਦੋਂ ਦੇਖੀ ਲਾਸ਼ ਤਾਂ ਨਹੀਂ ਸੀ ਬੰਦਾ

ਏਜੰਸੀ

ਖ਼ਬਰਾਂ, ਪੰਜਾਬ

ਹਸਪਤਾਲ ਦੀ ਵੱਡੀ ਅਣਗਹਿਲੀ ਆਈ ਸਾਹਮਣੇ

Hoshiarpur Corona Patient Cremation Punjab India Government of Punjab

ਹੁਸ਼ਿਆਰਪੁਰ: ਹੁਸ਼ਿਆਪੁਰ ਦੇ ਇਕ ਪਰਿਵਾਰ ਦੇ ਉਸ ਸਮੇਂ ਹੋਸ਼ ਉਡ ਗਏ ਜਦੋਂ ਹਸਪਤਾਲ ’ਚ ਮੌਤ ਹੋਣ ਮਗਰੋਂ ਬਜ਼ੁਰਗ ਦੀ ਘਰ ਲਾਸ਼ ਆਉਂਣ ਦੀ ਬਜਾਏ ਔਰਤ ਦੀ ਲਾਸ਼ ਨਿਕਲੀ ਜਿਸ ਤੋਂ ਬਾਅਦ ਪਰਿਵਾਰ ਸਣੇ ਸਿਹਤ ਵਿਭਾਗ ਨੂੰ ਭਾਜੜਾਂ ਪੈ ਗਈਆਂ।

ਦਰਅਸਲ ਮੁਕੇਰੀਆ ਦੇ ਟਾਂਡਾ ਨਿਵਾਸੀ ਪ੍ਰੀਤਮ ਸਿੰਘ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਦੱਸੀ ਗਈ ਸੀ ਜਿਸ ਤੋਂ ਬਾਅਦ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿਚ ਉਸ ਨੂੰ ਭਰਤੀ ਕੀਤੀ ਗਿਆ ਸੀ ਤੇ ਹੁਣ ਉਸ ਦੀ ਜਦੋਂ ਮੌਤ ਹੋ ਗਈ ਤਾਂ ਹਸਪਤਾਲ ਨੇ ਲਾਸ਼ ਨੂੰ ਐਂਬੂਲੈਂਸ ਰਾਹੀ ਘਰ ਭੇਜਿਆ। ਪਰ ਜਦੋਂ ਪਰਿਵਾਰ ਨੇ ਬਜ਼ੁਰਗ ਦੀ ਲਾਸ਼ ਦੇਖੀ ਤਾਂ ਉਹ ਲਾਸ਼ ਬਜ਼ੁਰਗ ਦੀ ਨਹੀਂ ਬਲਕਿ ਔਰਤ ਦੀ ਨਿਕਲੀ।

ਸਟਾਫ ਨੇ ਦਸਿਆ ਕਿ ਉਹਨਾਂ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਉਹ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕਰਦੇ ਤਾਂ ਨਰਸਾਂ ਨਵਾਂ ਬਹਾਨਾ ਬਣਾ ਦਿੰਦੀਆਂ। ਸਟਾਫ ਰੋਜ਼ ਲਾਰਾ ਲਗਾ ਦਿੰਦਾ ਸੀ ਕਿ ਕੱਲ੍ਹ ਡਾਕਟਰ ਆਉਣਗੇ ਤੇ ਉਦੋਂ ਉਹ ਉਸ ਨੂੰ ਮਿਲ ਲੈਣ ਪਰ ਇਸ ਤਰ੍ਹਾਂ ਉਹਨਾਂ ਨੇ ਕਈ ਦਿਨ ਲੰਘਾ ਦਿੱਤੇ। ਫਿਰ ਬਜ਼ੁਰਗ ਦੇ ਪਿਤਾ ਨੇ ਕਿਹਾ ਕਿ ਉਹਨਾਂ ਦੀ ਉਹਨਾਂ ਦੇ ਪਿਤਾ ਨਾਲ ਫੋਨ ਤੇ ਗੱਲ ਕਰਵਾਈ ਜਾਵੇ।

ਉਸ ਤੋਂ ਬਾਅਦ ਉਹਨਾਂ ਨੇ ਅਪਣੇ ਪਿਤਾ ਨਾਲ ਕਾਲ ਤੇ ਗੱਲ ਕੀਤੀ। ਉਹਨਾਂ ਨੇ ਸਟਾਫ ਨੂੰ ਕਿਹਾ ਕਿ ਡਾਕਟਰਾਂ ਨੂੰ ਬੁਲਾਇਆ ਜਾਵੇ ਪਰ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ। ਇਸ ਵਿਚ ਉਹਨਾਂ ਨੇ ਪ੍ਰਸ਼ਾਸਨ ਤੇ ਸਰਕਾਰ ਦੀ ਲਾਪਰਵਾਹੀ ਦੱਸੀ ਹੈ। ਪਰ ਫਿਰ ਜਦੋਂ ਸਰਕਾਰੀ ਐਂਬੂਲੈਂਸ ਭੇਜੀ ਗਈ ਤਾਂ ਉਹ ਵੀ ਇਕ ਔਰਤ ਦੀ ਲਾਸ਼ ਲੈ ਆਈ।

ਮੌਕੇ ਉੱਤੇ ਪਹੁੰਚੇ ਤਹਿਸੀਲਦਾਰ ਜਗਤਾਰ ਸਿੰਘ ਦਾ ਕੀ ਕਹਿਣਾ ਹੈ ਕਿ ਉਹਨਾਂ ਵੱਲੋਂ ਜਾਂਚ ਕੇ ਸਹੀ ਲਾਸ਼ ਉਸ ਦੇ ਪਰਿਵਾਰ ਤਕ ਪਹੁੰਚਦੀ ਕੀਤੀ ਜਾਵੇਗੀ। ਦੱਸ ਦਈਏ ਕਿ ਹਸਪਤਾਲ ਦੀ ਵੱਡੀ ਅਣਗਹਿਲੀ ਤੋਂ ਬਾਅਦ ਚਾਰੇ ਪਾਸੇ ਹਸਪਤਾਲ ਦੇ ਸਟਾਫ ਦੀ ਇਸ ਹਰਕਤ ਦੀ ਨਿੰਦਾ ਕੀਤੀ ਜਾ ਰਹੀ ਹੈ ਪਰ ਹੁਣ ਇਸ ਪਰਿਵਾਰ ਨੂੰ ਬਜ਼ੁਰਗ ਦੀ ਲਾਸ਼ ਕਦੋਂ ਮਿਲੇਗੀ ਇਹ ਦੇਖਣਾ ਲਾਜ਼ਮੀ ਹੋਏਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।