ਬ੍ਰੇਨ ਡੈੱਡ ਮਰੀਜ਼ ਨੇ 3 ਲੋਕਾਂ ਨੂੰ ਦਿਤੀ ਨਵੀਂ ਜ਼ਿੰਦਗੀ, ਪਰਿਵਾਰ ਨੇ ਕਿਡਨੀ ਤੇ ਕਾਰਨੀਆਂ ਕੀਤੀਆਂ ਦਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

9 ਦਿਨ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਅਨੁਜ ਨੂੰ 15 ਜੁਲਾਈ ਨੂੰ ਐਲ਼ਾਨਿਆ ਗਿਆ ਸੀ ਬ੍ਰੇਨ ਡੈੱਡ

photo

 

ਚੰਡੀਗੜ੍ਹ:  ਯਮੁਨਾਨਗਰ 28 ਸਾਲਾ ਅਨੁਜ ਕੁਮਾਰ ਕਈ ਦਿਨਾਂ ਤੱਕ ਮੌਤ ਨਾਲ ਲੜਾਈ ਲੜਦਾ ਹੋਇਆ ਜ਼ਿੰਦਗੀ ਦੀ ਲੜਾਈ ਹਾਰ ਗਿਆ। ਜਾਂਦੇ ਸਮੇਂ ਅਨੁਜ ਦੋ ਲੋਕਾਂ ਨੂੰ ਨਵੀਂ ਜ਼ਿੰਦਗੀ ਦਾ ਤੋਹਫ਼ਾ ਅਤੇ ਇਕ ਨੂੰ ਦ੍ਰਿਸ਼ਟੀ ਦਾ ਤੋਹਫ਼ਾ ਦੇ ਕੇ ਗਿਆ। 

 ਯਮੁਨਾਨਗਰ ਦੇ ਰਹਿਣ ਵਾਲੇ 28 ਸਾਲਾ ਅਨੁਜ ਕੁਮਾਰ ਨੂੰ ਸਿਰ ਵਿਚ ਗੰਭੀਰ ਸੱਟ ਲੱਗਣ ਤੋਂ ਬਾਅਦ ਪੀ. ਜੀ . ਆਈ. ਲਿਆਂਦਾ ਗਿਆ ਸੀ। ਇਲਾਜ ਮਿਲਣ ਦੇ ਬਾਵਜੂਦ ਉਸਨੂੰ ਬਚਾਇਆ ਨਹੀਂ ਜਾ ਸਕਿਆ। ਪਰਿਵਾਰ ਨੇ ਹਿੰਮਤ ਵਾਲਾ ਫੈਸਲਾ ਲੈਂਦੇ ਹੋਏ ਅਨੁਜ ਦੇ ਅੰਗਦਾਨ ਕਰਨ ਦਾ ਫ਼ੈਸਲਾ ਲਿਆ। ਨੋਫਰੋਲਾਜੀ ਵਿਭਾਗ ਦੇ ਪ੍ਰੋ. ਐੱਚ. ਐੱਸ. ਕੋਹਲੀ ਨੇ ਰਿਸੀਪੀਐਂਟ ਸਬੰਧੀ ਦਸਿਆ ਕਿ ਇਕ ਕਿਡਨੀ ਇਕ 44 ਸਾਲਾ ਵਿਅਕਤੀ, ਜੋ 2011 ਡਾਇਲਸਿਸ 'ਤੇ ਹੈ, ਨੂੰ ਟਰਾਂਸਪਲਾਂਟ ਕੀਤੀ ਗਈ।

ਇਹ ਵੀ ਪੜ੍ਹੋ: ਰਾਜਸਥਾਨ: ਇਕੋ ਪ੍ਰਵਾਰ ਦੇ 4 ਮੈਂਬਰਾਂ ਦਾ ਕਤਲ ਕਰਨ ਤੋਂ ਬਾਅਦ ਲਾਸ਼ਾਂ ਨੂੰ ਸਾੜਿਆ

ਡੋਨਰ ਨਾ ਹੋਣ ਕਾਰਨ ਉਨ੍ਹਾਂ ਨੇ ਨੋਫਰੋਲਾਜੀ ਵਿਭਾਗ ਵਿਚਕੈਡਵੇਰਿਕ ਕਿਡਨੀ ਟਰਾਂਸਪਲਾਂਟ ਲਈ ਰਜਿਸਟਰੇਸ਼ਨ ਕਰਵਾਈ। ਜਦੋਂਕਿ ਦੂਜਾ ਰਿਸੀਪੀਐਂਟ 41 ਸਾਲਾ ਔਰਤ ਹੈ। ਇਹ ਔਰਤ ਦੋ ਬੱਚਿਆਂ ਦੀ ਮਾਂ ਹੈ। ਉਥੇ ਹੀ ਇਕ ਮਰੀਜ਼ ਨੂੰ ਕਾਰਨੀਆ ਟਰਾਂਸਪਲਾਂਟ ਹੋਈਆਂ ਹਨ।

ਜ਼ਿਕਰਯੋਗ ਹੈ ਕਿ ਅਨੁਜ ਰੋਜ਼ਾਨਾ ਵਾਂਗ ਕੰਮ 'ਤੇ ਜਾ ਰਿਹਾ ਸੀ। ਇਕ ਦਿਨ ਉਸਦੇ ਮੋਟਰਸਾਈਕਲ ਨੂੰ ਤੇਜ਼ ਰਫ਼ਤਾਰ ਦੋਪਹੀਆ ਵਾਹਨ ਨੇ ਟੱਕਰ ਮਾਰ ਦਿਤੀ। ਉਹ ਸੜਕ 'ਤੇ ਡਿੱਗ ਗਿਆ ਅਤੇ ਸਿਰ ਵਿਚ ਗੰਭੀਰ ਸੱਟ ਲੱਗਣ ਕਾਰਨ ਬੇਹੋਸ਼ ਹੋ ਗਿਆ। ਜਿਹੜੇ ਮੋਟਰਸਾਈਕਲ ਨਾਲ ਅਨੁਜ ਦੀ ਟੱਕਰ ਹੋਈ, ਉਸ ਤੇ ਤਿੰਨ ਵਿਅਕਤੀ ਸਵਾਰ ਸਨ।

 ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਤੇਜ਼ ਰਫ਼ਤਾਰ ਸਕੂਲ ਬੱਸ ਨੇ ਮੋਟਰਸਾਈਕਲ ਸਵਾਰ ਕਬਾਈੜੇ ਨੂੰ ਮਾਰੀ ਟੱਕਰ, ਮੌਤ

ਉਹ ਤਿੰਨੇ ਸ਼ਰਾਬ ਦੇ ਨਸ਼ੇ ਵਿਚ ਸਨ। ਜਿਸ ਸਮੇਂ ਇਹ ਹਾਦਸਾ ਹੋਇਆ, ਦੋ ਮੌਕੇ ਤੋਂ ਭੱਗ ਗਏ, ਜਦੋਂਕਿ ਅਨੁਜ ਅਤੇ ਹਾਦਸੇ ਵਿਚ ਜ਼ਖ਼ਮੀ ਹੋਰ ਵਿਅਕਤੀ ਨੂੰ ਅਨੁਜ ਦੇ ਜਾਣ-ਪਛਾਣ ਵਾਲੇ ਹਸਪਤਾਲ ਲੈ ਗਏ। ਅਨੁਜ ਦੀ ਹਾਲਤ ਵੇਖ ਕੇ ਡਾਕਟਰਾਂ ਨੇ 7 ਜੁਲਾਈ ਨੂੰ ਉਸਨੂੰ ਪੀ. ਜੀ. ਆਈ. ਰੈਫਰ ਕਰ ਦਿਤਾ। ਇਲਾਜ ਦੇ ਬਾਵਜੂਦ ਹਾਲਤ ਵਿਚ ਕੋਈ ਸੁਧਾਰ ਨਹੀਂ ਹੋ ਰਿਹਾ ਸੀ। ਸਾਰੇ ਪ੍ਰੋਟੋਕਾਲ ਤੋਂ ਬਾਅਦ ਬਰੇਨ ਡੈੱਥ ਸਰਟੀਫਿਕੇਸ਼ਨ ਕਮੇਟੀ ਦੀਆਂ ਦੋ ਬੈਠਕਾਂ ਤੋਂ ਬਾਅਦ 9 ਦਿਨ ਜ਼ਿੰਦਗੀ ਅਤੇ ਮੌਤ ਵਿਚਕਾਰ ਜੰਗ ਲੜਨ ਤੋਂ ਬਾਅਦ 15 ਜੁਲਾਈ ਨੂੰ ਉਸਨੂੰ ਬਰੇਨ ਡੈੱਡ ਐਲਾਨ ਕੀਤਾ ਗਿਆ।